-ਡਿਪਟੀ ਕਮਿਸ਼ਨਰ ਵਲੋਂ ਅਗਾਂਹਵਧੂ ਕਿਸਾਨ ਦੀ ਸ਼ਲਾਘਾ
-ਕਿਹਾ, ਬਦਲਵੀਂ ਅਤੇ ਰਸਾਇਣ ਮੁਕਤ ਕੁਦਰਤੀ ਖੇਤੀ ਅਜੋਕੇ ਸਮੇਂ ਦੀ ਮੁੱਖ ਲੋੜ
– ਸੰਜੀਵ ਨੇ ਰਸਾਇਣ ਮੁਕਤ ਖੇਤੀ ਸਮੇਤ ਅਪਣਾਏ ਡੇਅਰੀ, ਬਾਗਬਾਨੀ ਅਤੇ ਵਰਮੀ ਕੰਪੋਸਟ ਦੇ ਸਹਾਇਕ ਧੰਦੇ
ਹੁਸ਼ਿਆਰਪੁਰ, 1 ਮਾਰਚ : (ADESH PARMINDER SINGH)
ਅਗਾਂਹਵਧੂ ਕਿਸਾਨ ਸੰਜੀਵ ਵਲੋਂ ਕੀਤੀ ਜਾਂਦੀ ਤੰਦਰੁਸਤ ਖੇਤੀ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹੈ, ਕਿਉਂਕਿ ਬੀ.ਐਸ.ਸੀ ਯੋਗਤਾ ਰੱਖਣ ਵਾਲੇ ਇਸ ਕਿਸਾਨ ਵਲੋਂ ਪੀ.ਏ.ਯੂ ਅਤੇ ਖੇਤੀਬਾੜੀ ਵਿਭਾਗ ਦੀਆਂ ਸਿਫਾਰਿਸ਼ਾਂ ਅਨੁਸਾਰ ਰਸਾਇਣ ਮੁਕਤ ਕੁਦਰਤੀ ਖੇਤੀ ਹੀ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਪਤਨੀ ਅਤੇ ਬੇਟੇ ਨਾਲ ਮਿਲਕੇ ਡੇਅਰੀ, ਬਾਗਬਾਨੀ ਅਤੇ ਵਰਮੀ ਕੰਪੋਸਟ ਵਰਗੇ ਸਹਾਇਕ ਧੰਦੇ ਵੀ ਅਪਣਾਏ ਹੋਏ ਹਨ, ਜਿਸ ਨਾਲ ਆਰਥਿਕ ਤੌਰ ‘ਤੇ ਮਜ਼ਬੂਤੀ ਤਾਂ ਮਿਲੀ ਹੀ ਹੈ, ਨਾਲ ਹੀ ਇਹ ਪਰਿਵਾਰ ਆਧੁਨਿਕ ਅਤੇ ਉਨਤ ਖੇਤੀ ਦੇ ਰਾਹ ਤੁਰਨ ਕਾਰਨ ਬਾਕੀ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਅਗਾਂਹਵਧੂ ਕਿਸਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਦਲਵੀਂ ਅਤੇ ਰਸਾਇਣ ਮੁਕਤ ਖੇਤੀ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਉਨ•ਾਂ ਕਿਹਾ ਕਿ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਨਿਕਲਕੇ ਤੰਦਰੁਸਤ ਅਤੇ ਉਨਤ ਖੇਤੀ ਦੇ ਰਾਹ ਤੁਰਨਾ ਚਾਹੀਦਾ ਹੈ। ਉਨ•ਾਂ ਕਿਸਾਨਾਂ ਨੂੰ ਆਪਣੀ ਆਮਦਨ ਵਿੱਚ ਹੋਰ ਵਾਧਾ ਕਰਨ ਲਈ ਵੱਧ ਤੋਂ ਵੱਧ ਸਹਾਇਕ ਧੰਦੇ ਅਪਣਾਉਣ ਲਈ ਵੀ ਕਿਹਾ। ਉਨ•ਾਂ ਕਿਹਾ ਕਿ ਸਹਾਇਕ ਧੰਦੇ ਅਪਣਾਉਣ ਲਈ ਸਰਕਾਰ ਵਲੋਂ ਸਬਸਿਡੀ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਅਗਾਂਹਵਧੂ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਐਤਵਾਰ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਲੱਗਣ ਵਾਲੀ ‘ਸੇਫ ਫੂਡ ਮੰਡੀ’ ਕਾਫੀ ਕਾਰਗਰ ਸਾਬਤ ਹੋ ਰਹੀ ਹੈ। ਇਸ ਮੰਡੀ ਵਿੱਚ ਕਿਸਾਨ ਰਸਾਇਣ ਮੁਕਤ ਫਲ, ਸਬਜ਼ੀਆਂ ਅਤੇ ਹੋਰ ਵਸਤਾਂ ਵੇਚ ਰਹੇ ਹਨ।
ਹੁਸ਼ਿਆਰਪੁਰ ਦੇ ਪਿੰਡ ਦਾਦਾਮਾੜਾ ਦੇ ਅਗਾਂਹਵਧੂ ਕਿਸਾਨ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਸ ਵਲੋਂ ਬਾਗਬਾਨੀ ਅਧੀਨ 40 ਕਿਸਮ ਦੇ ਫਲ ਪੈਦਾ ਕੀਤੇ ਜਾ ਰਹੇ ਹਨ, ਜਿਨ•ਾਂ ਵਿੱਚ ਅਨਾਰ, ਸੇਬ, ਖੁਮਾਨੀ, ਅਮਰੂਦ, ਨਾਸ਼ਪਤੀ, ਬੇਰ, ਜਾਮਣ, ਲੀਚੀ, ਚੀਕੂ, ਨਿੰਬੂ, ਹਰੜ, ਬਹੇੜਾ, ਆਂਵਲਾ ਅਤੇ ਅੰਬ ਪ੍ਰਮੁੱਖ ਤੌਰ ‘ਤੇ ਸ਼ਾਮਿਲ ਹਨ। ਇਸ ਤੋਂ ਇਲਾਵਾ 30 ਕਿਸਮ ਦੀਆਂ ਸਬਜ਼ੀਆਂ ਵੀ ਉਗਾਈਆਂ ਜਾ ਰਹੀਆਂ ਹਨ।
ਉਨ•ਾਂ ਦੱਸਿਆ ਕਿ ਉਸ ਵਲੋਂ ਮਲਟੀ ਲੇਅਰ ਫਾਰਮਿੰਗ ਦੀ ਤਕਨੀਕ ਅਪਣਾ ਕੇ ਇਕ ਸੀਜ਼ਨ ਵਿੱਚ ਇਕ ਸਥਾਨ ਤੋਂ ਕਈ ਸਬਜ਼ੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਜਿੱਥੇ ਉਹ ਗਾਂਵਾਂ ਦੇ ਗੋਬਰ ਨਾਲ ਵੱਖ-ਵੱਖ ਤਰ•ਾਂ ਦੀ ਖਾਦ ਬਣਾਉਂਦੇ ਹਨ, ਉਥੇ ਗੋਬਰ ਨਾਲ ਹੀ ਬਾਇਓ ਗੈਸ ਬਣਾ ਕੇ ਰਸੋਈ ਵਿੱਚ ਉਸ ਦਾ ਪ੍ਰਯੋਗ ਵੀ ਕਰਦੇ ਹਨ। ਹੁਣ ਉਨ•ਾਂ ਵਲੋਂ ਵਰਮੀ ਕੰਪੋਸਟ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੀ ਮਾਰਕਟਿੰਗ ਵੀ ਉਹ ਖੁਦ ਕਰਨਗੇ।
ਸੰਜੀਵ ਕੁਮਾਰ ਨੇ ਡੇਅਰੀ ਫਾਰਮਿੰਗ ਵਿੱਚ ਵਧੀਆ ਨਸਲ ਦੀਆਂ 20 ਗਾਂਵਾਂ ਰੱਖੀਆਂ ਹੋਈਆਂ ਹਨ ਅਤੇ ਗਾਂਵਾਂ ਦੇ ਦੁੱਧ ਅਤੇ ਉਸ ਨਾਲ ਬਣੇ ਪਨੀਰ ਦੀ ਕਾਫੀ ਡਿਮਾਂਡ ਹੈ, ਕਿਉਂਕਿ ਕੁਦਰਤੀ ਤਰੀਕੇ ਨਾਲ ਹੀ ਗਾਂਵਾਂ ਲਈ ਚਾਰਾ ਤਿਆਰ ਕੀਤਾ ਜਾਂਦਾ ਹੈ। ਉਨ•ਾਂ ਦੱਸਿਆ ਕਿ ਪਤਨੀ ਰੀਟਾ ਸ਼ਰਮਾ ਅਤੇ ਬੇਟਾ ਕਾਰਤੀਕੇ ਸ਼ਰਮਾ ਦੇ ਸਹਿਯੋਗ ਸਦਕਾ ਉਤਪਾਦਨ ਤੋਂ ਲੈ ਕੇ ਮਾਰਕੀਟਿੰਗ ਦਾ ਸਾਰਾ ਕੰਮ ਖੁਦ ਪਰਿਵਾਰ ਵਲੋਂ ਹੀ ਕੀਤਾ ਜਾਂਦਾ ਹੈ। ਉਨ•ਾਂ ਦੱਸਿਆ ਕਿ ਇਸ ਕੰਮ ਵਿੱਚ ਉਨ•ਾਂ ਨੂੰ ਆਨੰਦ ਆਉਂਦਾ ਹੈ, ਕਿਉਂਕਿ ਉਹ ਕੁਦਰਤੀ ਤੌਰ ‘ਤੇ ਆਪਣੇ ਉਤਪਾਦ ਪੈਦਾ ਕਰਦੇ ਹਨ, ਜਿਸ ਨਾਲ ਲੋਕਾਂ ਨੂੰ ਚੰਗੀ ਸਿਹਤ ਮਿਲ ਰਹੀ ਹੈ। ਉਨ•ਾਂ ਦੱਸਿਆ ਕਿ ਉਹ ਆਪਣੇ ਉਤਪਾਦ ਹਰ ਐਤਵਾਰ ‘ਸੇਫ ਫੂਡ ਮੰਡੀ’ ਵਿੱਚ ਵੀ ਵੇਚ ਰਹੇ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp