ਇਸ ਮਾਮਲੇ ‘ਚ ਥਾਣਾ ਦੁੱਗਰੀ ਦੀ ਪੁਲਿਸ ਨੇ ਲੜਕੀ ਦੇ ਬਿਆਨਾਂ ਉੱਪਰ ਦੁੱਗਰੀ ਵਾਸੀ ਰਮਨਦੀਪ ਉਰਫ਼ ਰਮਨ, ਗਗਨ ਤੇ ਟਿੱਬਾ ਰੋਡ ਦੀ ਰਹਿਣ ਵਾਲੀ ਸੁਨੀਤਾ ਸਮੇਤ ਆਸ਼ੂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ। ਇਸ ਮਾਮਲੇ ਸੰਬੰਧੀ ਥਾਣਾ ਦੁੱਗਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੀੜਤਾ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ 10 ਸਤੰਬਰ ਨੂੰ ਉਸ ਦਾ ਆਪਣੀ ਮਾਂ ਨਾਲ ਝਗੜਾ ਹੋ ਗਿਆ ਸੀ। ਉਹ ਨਾਰਾਜ਼ ਹੋ ਕੇ ਫਾਜ਼ਿਲਕਾ ਤੋਂ ਟਰੇਨ ‘ਚ ਬੈਠੀ ਤੇ ਲੁਧਿਆਣਾ ਆ ਗਈ। ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਉਸ ਨੂੰ ਰਮਨਦੀਪ ਮਿਲੀ ਜਿਸ ਨੇ ਉਸ ਨੂੰ ਫਾਜ਼ਿਲਕਾ ਛੱਡਣ ਦਾ ਝਾਂਸਾ ਦਿੱਤਾ ਤੇ ਆਪਣੇ ਘਰ ਦੁੱਗਰੀ ਲੈ ਗਈ। ਉਸ ਨੇ ਬੰਧਕ ਬਣਾਇਆ ਤੇ ਉਸ ਨੂੰ ਨਸ਼ੇ ਦੇ ਟੀਕੇ ਲਗਾਉਂਦੀ ਰਹੀ। ਇਸੇ ਦੌਰਾਨ ਰਮਨਦੀਪ ਦੇ ਦੋਸਤ ਗਗਨ ਨੇ ਲੜਕੀ ਨਾਲ ਕਈ ਦਿਨਾਂ ਤਕ ਜਬਰ ਜਨਾਹ ਕੀਤਾ। ਨਾਬਾਲਗ ਬੱਚੀ ਨੂੰ ਕਈ ਦਿਨਾਂ ਤਕ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਆਸ਼ੂ ਨਾਂ ਦੇ ਨੌਜਵਾਨ ਹਵਾਲੇ ਕਰ ਦਿੱਤਾ। ਲੜਕਾ ਉਸ ਨੂੰ ਟਿੱਬਾ ਰੋਡ ‘ਤੇ ਸੁਨੀਤਾ ਨਾਂ ਦੀ ਔਰਤ ਦੇ ਦੇ ਅੱਡੇ ‘ਤੇ ਛੱਡ ਆਇਆ, ਜਿੱਥੇ ਨਸ਼ੇ ਦੇ ਇੰਜੈਕਸ਼ਨ ਲਗਾ ਕੇ ਕਈ ਮਹੀਨਿਆਂ ਤਕ ਉਸ ਤੋਂ ਦੇਹ ਵਪਾਰ ਕਰਵਾਇਆ ਗਿਆ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp