ਹਰਿਆਣਾ : ਹਰਿਆਣਾ ਗੈਂਗਰੇਪ ਦੇ ਮਾਮਲੇ ਚ ਸੂਬਾ ਪੁਲਸ ਨੇ ਫਰਾਰ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਡੀਜੀਪੀ ਬੀ.ਐਸ ਸੰਧੂ ਨੇ ਇਸ ਮਾਮਲੇ ਬਾਰੇ ਕਿਹਾ ਹੈ ਕਿ ਆਰੋਪੀ ਮਨੀਸ਼ ਅਤੇ ਥਲ ਸੈਨਾ ਦੇ ਇੱਕ ਜਵਾਨ ਪੰਕਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਚ ਪਹਿਲਾਂ ਹੀ ਦੋਸ਼ੀ ਅਨੂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਇਸ ਮਾਮਲੇ ਚ ਲੋਕ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਕੋਲੋਂ ਅਸਤੀਫੇ ਦੀ ਮੰਗ ਕਰ ਰਹੇ ਸੀ। ਡੀਜੀਪੀ ਸੰਧੂ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਲੋਕਾਂ ਚ ਡਾ. ਸੰਜੀਵ ਵੀ ਸ਼ਾਮਿਲ ਹੈ ਜਿਸਨੇ ਪਹਿਲਾਂ ਲੜਕੀ ਨੂੰ ਦੇਖਿਆ ਸੀ, ਦੂਜਾ ਆਰੇਪੀ ਦੀਨ ਦਿਆਲ ਹੈ ਜਿਸਦੇ ਕਮਰੇ ਚ ਬਲਾਤਕਾਰ ਹੋਇਆ ਸੀ। ਹਰਿਆਣਾ ਦੀ ਇਹ ਲੜਕੀ (19) ਕਨੀਨਾ ਕਸਬੇ ਚ ਕੋਚਿੰਗ ਲਈ ਜਾ ਰਹੀ ਸੀ ਤੇ ਉਸਨੂੰ ਦੋਸ਼ੀਆਂ ਨੇ ਕੋਈ ਨਸ਼ੀਲਾ ਪਦਾਰਥ ਖਵਾ ਕੇ ਸੁਮੂਹਿਕ ਬਲਾਤਕਾਰ ਕੀਤਾ ਸੀ।
ਟਿਉੂਬਵੈਲ ਦੇ ਜਿਸ ਕਮਰੇ ਚ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਉਸਦੇ ਮਾਲਿਕ ਦੀਨ ਦਿਆਲ ਨੇ ਕਿਹਾ ਕਿ ਘਟਨਾ ਵਾਲੇ ਦਿਨ ਆਰੋਪੀਆਂ ਨੇ ਉਸਦੇ ਕੋਲੋਂ ਕਮਰੇ ਦੀ ਚਾਬੀ ਲਈ ਸੀ। ਮੁੱਖ ਮੰਤਰੀ ਖੱਟੜ ਅੱਜ ਜਲੰਧਰ ਦੇ ਕਿਸੇ ਸਮਾਰੇਹ ਚ ਗਏ ਹੋਏ ਸਨ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਸੂਚਨਾ ਮਿਲਣ ਤੋਂ ਬਾਦ ਸਮਾਰੋਹ ਨੂੰ ਸੰਖੇਪ ਕਰਦੇ ਹੋਏ ਉਹ ਚੰਡੀਗੜ ਰਵਾਨਾ ਹੋ ਗਏ ਹਨ। ਗੌਰਤਲਬ ਹੈ ਕਿ ਗੈਂਗਰੇਪ ਦੇ ਇਸ ਮਸਲੇ ਨੂੰ ਲੈਕੇ ਦੇਸ਼ ਵਾਸੀਆਂ ਚ ਮੁੱਖ ਮੰਤਰੀ ਵਿਰੁਧ ਗੁੱਸੇ ਦੀ ਲਹਿਰ ਸੀ ਕਿ ਉਹ ਅਜਿਹੀਆਂ ਘਟਨਾਵਾਂ ਨਾਲ ਨਿਪਟਣ ਚ ਅਸਫਲ ਰਹਿੰਦੇ ਹਨ ਅਤੇ ਉਂੱਨਾ ਕੋਲੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp