DOABA TIMES : ਰਾਜਨੀਤੀ ’ਚ ਨੌਜੁਆਨਾਂ ਨੂੰ ਚੋਣਾਂ ਲੜਨ ਲਈ ਕਿਵੇਂ ਪ੍ਰੇਰਿਤ ਕਰੀਏ’– MLA. ANGAD SINGH  

ਨਵਾਂਸ਼ਹਿਰ, 3 ਮਾਰਚ, (ਜੋਸ਼ੀ) ਨਵਾਂਸ਼ਹਿਰ ਦੇ MLA. ANGAD SINGH ਨੂੰ ਇੰਡੀਅਨ ਸਕੂਲ ਆਫ਼ ਬਿਜ਼ਨਿਸ, ਹੈਦਰਾਬਾਦ ਵਿਖੇ ਆਈ ਐਸ ਬੀ ਪੋਲਿਸੀ ਕਨਕਲੇਵ ’ਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਇਸ ਗੱਲ ਤੇ ਮਾਣ ਮਹਿਸੂਸ ਹੋਇਆ ਕਿ ਪੰਜਾਬ ਚੋਂ ਇਕੱਲੇ ਆਪ ਸਭ ਦੇ ਨੁਮਾਇੰਦੇ ਨੂੰ ‘ਰਾਜਨੀਤੀ ’ਚ ਨੌਜੁਆਨ ਤੇ ਨੌਜੁਆਨਾਂ ਨੂੰ ਚੋਣਾਂ ਲੜਨ ਲਈ ਕਿਵੇਂ ਪ੍ਰੇਰਿਤ ਕਰੀਏ’ ਤੇ ਹੋਈ ਪੈਨਲ ਚਰਚਾ ਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ।
ਜਿਸ ਵਿਚ ਹੋਰਨਾਂ ਪੈਨਲਿਸਟਾਂ ਚ  MLA. ANGAD SINGH ਦੀ ਪਤਨੀ ਅਤੇ ਐਮ ਐਲ ਏ ਉੱਤਰ ਪ੍ਰਦੇਸ਼ ਸ਼੍ਰੀਮਤੀ ਅਦਿਤੀ ਸਿੰਘ, ਮਧੂਕੇਸ਼ਵਰ ਦੇਸਾਈ ਵਾਈਸ ਪ੍ਰਧਾਨ ਬੀ ਜੇ ਵਾਈ ਐਮ ਮਹਾਂਰਾਸ਼ਟਰ, ਸ੍ਰੀ ਭਾਰਤ ਤੇਲਗੂ ਦੇਸ਼ਮ ਪਾਰਟੀ ਤੇ ਪ੍ਰਧਾਨ ਜੀ ਆਈ ਟੀ ਏ ਐਮ ਯੂਨੀਵਰਸਿਟੀ, ਵਰੁਣ ਸਿੰਘ ਭਕੁਨੀ ਯੂ ਕੇ ਪੀ ਸੀ ਸੀ ਉਤਰਾਖੰਡ ਇਸ ਚਰਚਾ ’ਚ ਸ਼ਾਮਿਲ ਸਨ। ਚਰਚਾ ਦੇ ਸੰਚਾਲਕ ਰਾਸ਼ਟਰੀ ਯੁਵਾ ਪੁਰਸਕਾਰ ਨਾਲ ਸਨਮਾਨਿਤ ਨਾਗਾ ਸਰਵਨ ਕਿਲਾਰੂ ਸਨ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਦੱਖਣੀ ਕੋਰੀਆ ਦੇ ਆਨਰੇਰੀ ਕੌਂਸਲ ਜਨਰਲ ਸੁਰੇਸ਼ ਚਕਾਪਲੀ, ਗੈਸਟ ਆਫ਼ ਆਨਰ ਵਜੋਂ ਸ੍ਰੀ ਧਵਲ ਸ਼ਮਸ਼ੇਰ ਜੰਗ ਬਹਾਦਰ ਰਾਨਾ, ਨੇਪਾਲ ਅਤੇ ਸਮਾਪਤੀ ਭਾਸ਼ਨ ਦੇਣ ਵਾਲੇ ਸ੍ਰੀ ਕੇ ਟੀ ਰਾਨਾ ਰਾਓ , ਤੇਲੰਗਾਨਾ ਸਰਕਾਰ ਮੌਜੂਦ ਸਨ।
ਇਸ ਤੋਂ ਪਹਿਲਾਂ ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਜੀ ਕਿਸ਼ਨ ਰੈਡੀ, ਕੇਂਦਰੀ ਮੰਤਰੀ ਭਾਰਤ ਸਰਕਾਰ ਵੱਲੋਂ ਕੀਤੀ ਗਈ। ਪਹਿਲਾ ਸੈਸ਼ਨ ਜੋ ਮਕਿ ‘ਦੇਸ਼ ਦੇ ਵਿਕਾਸ ਵਾਸਤੇ ਸਥਾਈ ਨੀਤੀ’ ਬਣਾਉਣ ’ਤੇ ਸੀ, ਉਸ ਨਮਵਿੱਚ ਜੀ ਰਣਜੀਤ ਰੈਡੀ, ਐਮ ਪੀ ਤੇਲੰਗਾਨਾ, ਅਮਰ ਪਟਨਾਇਕ ਐਮ ਪੀ ਉਡੀਸਾ, ਜੈਵਰਧਨ ਸਿੰਘ ਮੰਤਰੀ ਮੱਧ ਪ੍ਰਦੇਸ਼, ਲਵੂ ਸ੍ਰੀ ਕਿ੍ਰਸ਼ਨਾ ਦੇਵਾਰਿਆਲੂ ਐਮ ਪੀ ਆਂਧਰਾ ਪ੍ਰਦੇਸ਼ ਤੇ ਅਪਰਾਜਿਤਾ ਸਾਰੰਗੀ ਐਮ ਪੀ ਉਡੀਸਾ ਨੇ ਵਿਚਾਰ ਚਰਚਾ ’ਚ ਭਾਗ ਲਿਆ। ਇਸ ਸੈਸ਼ਨ ਦੇ ਸੰਚਾਲਕ ਡੈਕਾਨ ਹੈਰਾਲਡ ਦੇ ਪੱਤਰਕਾਰ ਸ੍ਰੀ ਰਾਮ ਕਾਰੀ ਸਨ।
ਦੂਸਰਾ ਸੈਸ਼ਨ ‘ਜ਼ਿੰਮੇਵਾਰ ਮੀਡੀਆਦ, ਫ਼ਿਲਮ ਮੇਕਿੰਗ ਅਤੇ ਸੈਸਂਰਸ਼ਿੱਪ ਪਾਲਿਸੀਆਂ ’ਤੇ ਸੀ, ਜਿਸ ਵਿੱਚ ਦਾ ਵਾਇਰ ਦੇ ਸੰਸਥਾਂਪਕ ਸਿਧਾਰਡ ਵਾਰਡਾਰਾਜਨ, ਫ਼ਿਲਮ ਆਲੋਚਕ ਸੁਚਾਰਿਤਾ ਤਿਆਗੀ, ਨੈਸ਼ਨਲ ਫ਼ਿਲਮ ਐਵਾਰਡੀ ਤੇ ਫ਼ਿਲਮ ਨਿਰਦੇਸ਼ਕ ਭਾਰਗਵਾ ਕੇ, ਲੇਖਕ ਸ਼ਾਂਤਨੂ ਗੁਪਤਾ, ਸੰਪਾਦਕ ਐਨ ਡੀ ਟੀ ਵੀ ਉਮਾ ਸ਼ੰਕਰ ਚਰਚਾਕਾਰ ਵਜੋਂ ਮੌਜੂਦ ਸਨ ਜਦਕਿ ਸੰਚਾਲਕ ਦੀ ਜ਼ਿੰਮੇਂਵਾਰੀ ਅਕਾਸ਼ ਬੈਨਰੀ ( ਦਾ ਦੇਸ਼ ਭਕਤ) ਨੇ ਨਿਭਾਈ।
ਤੀਸਰੇ ਸੈਸ਼ਨ ’ਚ ‘ਰਾਜਨੀਤੀ ’ਚ ਨੌਜੁਆਨ- ਨੌਜੁਆਨਾਂ ਨੂੰ ਚੋਣਾਂ ਲੜਨ ਲਈ ਕਿਵੇਂ ਪ੍ਰੇਰਿਤ ਕਰੀਏ’ ’ਤੇ ਪੈਨਲ ਚਰਚਾ ਕੀਤੀ ਗਈ ਜਦਕਿ ਚੌਥੇ ਸੈਸ਼ਨ ’ਚ 21ਵੀਂ ਸਦੀ ’ਚ ਸਿਵਲ ਸੇਵਾਵਾਂ (ਪੁਲਿਸ) ਦੀ ਜ਼ਰੂਰਤ, ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਨ੍ਹਾਂ ਵਾਰਤਾਕਾਰਾਂ ’ਚ ਹੈਦਰਾਬਾਦ ਦੀ ਪੁਲਿਸ ਕਮਿਸ਼ਨਰ ਅੰਜਨੀ ਕੁਮਾਰੀ ਆਈ ਪੀ ਐਸ, ਮੱਧ ਪ੍ਰਦੇਸ਼ ਦੇ ਏ ਡੀ ਸੀ ਪੀ ਮਨੀਸ਼ ਐਸ ਸ਼ਰਮਾ, ਉੱਤਰ ਪ੍ਰਦੇਸ਼ ਤੋਂ ਆਈ ਜੀ ਨਵਨੀਤ ਸਕੇਰਾ, ਸੇਵਾ ਮੁਕਤ ਆਈ ਪੀ ਐਸ (ਮਹਾਂਰਾਸ਼ਟਰ) ਮੀਰਾਂ ਬੋਵਾਂਨਕਰ ਮੌਜੂਦ ਰਹੇ ਜਦਕਿ ਸੰਚਾਲਨ ਵਿਜ਼ਨ ਇੰਡੀਆ ਫਾਊਂਡੇਸ਼ਨ ਦੇ ਸੰਸਥਾਪਕ ਸ਼ੋਭਿਤ ਮਾਥੁਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply