DOABA TIMES : ਐਨ.ਆਰ.ਆਈ ਸਾਡੇ ਸਕੂਲਾਂ ਨੂੰ ਸੰਵਾਰਣ ਵਿੱਚ ਦੇ ਰਹੇ ਉੱਘਾ ਯੋਗਦਾਨ: ਡਾ. ਰਾਜ

ਐਨ.ਆਰ.ਆਈ ਸਾਡੇ ਸਕੂਲਾਂ ਨੂੰ ਸੰਵਾਰਣ ਵਿੱਚ ਦੇ ਰਹੇ ਉੱਘਾ ਯੋਗਦਾਨ: ਡਾ. ਰਾਜ
ਲਕਸੀਹਾ ਸਰਕਾਰੀ ਸਕੂਲ ਵਿੱਚ ਐਨ.ਆਰ.ਆਈ. ਕੀਤੇ ਸਨਮਾਨਿਤ
ਹੁਸ਼ਿਆਰਪੁਰ(ADESH) “ਸਰਕਾਰੀ ਸਕੂਲਾਂ ਦਾ ਸਿੱਖਿਅਕ ਪੱਧਰ ਬਿਹਤਰ ਕਰਣ ਲਈ ਜਿੱਥੇ ਸਰਕਾਰ ਅਣਗਿਣਤ ਉਪਰਾਲੇ ਕਰ ਰਹੀ ਹੈ,ਉੱਥੇ ਹੀ ਸਾਡੇ ਐਨ. ਆਰ.ਆਈ. ਵੀਰ ਸਾਡੇ ਸਕੂਲਾਂ ਦਾ ਬੁਨਿਆਦੀ ਢਾਂਚਾ ਬਿਹਤਰ ਕਰਨ ਲਈ ਉੱਘਾ ਯੋਗਦਾਨ ਪਾ ਰਹੇ ਹਨ”, ਇਹ ਵਿਚਾਰ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਸਾਂਝੇ ਕੀਤੇ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ 5500 ਸਮਾਰਟ ਸਕੂਲ ਬਣ ਚੁੱਕੇ ਹਨ ਜੋਕਿ ਸਰਕਾਰ ਸਕੂਲੀ ਸਟਾਫ ਅਤੇ ਪ੍ਰਵਾਸੀ ਭਾਰਤੀਆਂ ਦੀਆਂ ਕੀਤੀਆਂ ਗਈਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਹੀ ਸੰਭਵ ਹੋਇਆ ਹੈ।

ਲਕਸੀਹਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸਲਾਨਾ ਦਿਵਸ ਸਮਾਗਮ ਦੇ ਮੌਕੇ ਤੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਰਾਜ ਨੇ ਕੀਤਾ ਅਤੇ ਐਨ.ਆਰ.ਆਈ. ਅਜੀਤ ਸਿੰਘ ਗਿੱਲ ਆਸਟ੍ਰੇਲੀਆ, ਪਿਆਰਾ ਸਿੰਘ ਗਿੱਲ ਅਮਰੀਕਾ, ਦਰਸ਼ਨ ਸਿੰਘ ਗਿੱਲ ਇੰਗਲੈਂਡ ਅਤੇ ਗੁਰਮੀਤ ਸਿੰਘ ਗਿੱਲ ਅਮਰੀਕਾ ਨੂੰ ਸਨਮਾਨਿਤ ਵੀ ਕੀਤਾ। ਜਿਲਾ ਤੇ ਬਲਾਕ ਪੱਧਰ ਤੇ ਸਕੂਲ ਦਾ ਨਾਂ ਉੱਚਾ ਕਰਣ ਵਾਲੇ ਹੋਣਹਾਰ ਬੱਚਿਆਂ ਨੂੰ ਵੀ ਇਨਾਮ ਵੰਡੇ ਗਏ। ਇਸ ਅਵਸਰ ਤੇ ਬੱਚਿਆਂ ਵਲੋਂ ਪੇਸ਼ ਕੀਤੇ ਗਏ ਸੱਭਿਆਚਾਰਕ, ਧਾਰਮਿਕ ਅਤੇ ਦੇਸ਼ ਭਗਤੀ ਨਾਲ ਰੰਗੇ ਗੀਤ, ਨਾਟਕ ਅਤੇ ਗਿੱਧੇ, ਭੰਗੜੇ ਨੇ ਸਮਾਂ ਬੰਨ ਦਿੱਤਾ।

Advertisements

ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਡਾ. ਰਾਜ ਕੁਮਾਰ ਨੇ ਸਕੂਲ ਮੁੱਖੀ ਬਲਜਿੰਦਰ ਪਾਲ ਅਤੇ ਸਮੂਹ ਸਟਾਫ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ ਜਿਹਨਾਂ ਨੇ ਬੱਚਿਆਂ ਨਾਲ ਪੜਾਈ ਤੇ ਹੀ ਨਹੀਂ ਬਲਕਿ ਹੋਰਨਾਂ ਗਤਿਵਿਧੀਆਂ ਜਿਵੇਂ ਖੇਡਾਂ, ਰੰਗਮੰਚ ਆਦਿ ਤੇ ਵੀ ਮਿਹਨਤ ਕੀਤੀ ਅਤੇ ਉਹਨਾਂ ਦੇ ਸੰਪੂਰਣ ਵਿਕਾਸ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ। ਇਸ ਮੌਕੇ ਤੇ ਗੁਰਬਖਸ਼ ਸਿੰਘ ਪੰਚ, ਰਾਜ ਕੁਮਾਰ ਪੰਚ, ਜੈ ਗੋਪਾਲ ਧੀਮਾਨ, ਗੁਰਮੀਤ ਸਿੰਘ ਲੋਈ ਨਿਊਜ਼ੀਲੈਂਡ, ਮੇਜਰ ਮਲਕੀਤ ਸਿੰਘ, ਹੈਡ ਮਾਸਟਰ ਸਤਪਾਲ ਸਿੰਘ, ਮਾ. ਜਗਜੀਤ ਸਿਘ, ਲੰਬੜਦਾਰ ਸੁਖਵਿੰਦਰ ਸਿੰਘ ਗਿੱਲ, ਮਲਕੀਤ ਸਿੰਘ ਰਾਣਾ, ਸਾਬੀ ਈਸਪੁਰ, ਰੈਂਪੀ, ਸੁਦਾਗਰ ਸਿੰਘ ਸੀ.ਐਚ.ਟੀ, ਮਨਜੀਤ ਸਿੰਘ, ਇਕਬਾਲ ਸਿੰਘ, ਲੈਂਬਰ ਸਿੰਘ, ਪੰਡਿਤ ਸ਼ਿਵ ਕੁਮਾਰ ਪ੍ਰਭਾਕਰ ਆਦਿ ਵੀ ਹਾਜ਼ਰ ਸਨ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply