ਸਨਲ ਗ੍ਰੀਨ ਕਾਰਪਸ ਪ੍ਰੋਗਰਾਮ ਅਧੀਨ ਜਿਲ•ੇ ਦੇ ਸਮੂਹ ਸਕੂਲ ਮੁਖੀਆਂ ਦੀ ਵਰਕਸਾਪ ਐਵਲੋਨ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਯੋਜਿਤ
ਪਠਾਨਕੋਟ: 4 ਮਾਰਚ 2020 ( RAJINDER RAJAN BUREAU ) ਨੈਸਨਲ ਗ੍ਰੀਨ ਕਾਰਪਸ ਪ੍ਰੋਗਰਾਮ ਅਧੀਨ ਜਿਲ•ਾ ਪਠਾਨਕੋਟ ਦੇ ਸਮੂਹ ਸਕੂਲ ਮੁਖੀਆਂ ਦੀ ਇੱਕ ਰੋਜਾ ਵਰਕਸਾਪ ਐਵਲੋਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ.ਬਲਬੀਰ ਸਿੰਘ ਅਤੇ ੇ ਜਿਲ•ਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਇੰਜੀ.ਸੰਜੀਵ ਗੌਤਮ ਦੀ ਰਹਿਨੁਮਾਈ ਹੇਠ ਆਯੋਜਿਤ ਕੀਤੀ ਗਈ। ਵਰਕਸਾਪ ਵਿੱਚ ੇ ਜਿਲ•ੇ ਦੇ ਸਮੂਹ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਸੰਬੋਧਿਤ ਕਰਦੇ ਹੋਏ ੇ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ. ਬਲਬੀਰ ਸਿੰਘ ਅਤੇ ੇ ਜਿਲ•ਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਇੰਜੀ.ਸੰਜੀਵ ਗੌਤਮ ਨੇ ਗ੍ਰੀਨ ਕਾਰਪਸ ਪ੍ਰੋਗਰਾਮ ਅਧੀਨ ਵਾਤਾਵਰਨ ਨੂੰ ਬਚਾਉਣ ਤਹਿਤ ਪ੍ਰੋਗਰਾਮ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਅਤੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ।
ਇਸ ਦੇ ਨਾਲ ਹੀ ਉਨ•ਾਂ ਨੇ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਵਿੱਚ ਆ ਰਹੀਆਂ ਮੁਸਕਿਲਾਂ ਨੂੰ ਦੂਰ ਕਰਨ ਲਈ ਜਰੂਰੀ ਨਿਰਦੇਸ ਦਿੱਤੇ ਅਤੇ ਜਲਦੀ ਤੋਂ ਜਲਦੀ ਇਸ ਗ੍ਰਾਂਟ ਨੂੰ ਖਰਚ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਇਸ ਤੋਂ ਇਲਾਵਾ ਉਨ•ਾਂ ਨੇ ਸਕੂਲ ਮੁਖੀਆਂ ਨੂੰ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਪ੍ਰੇਰਿਤ ਕੀਤਾ। ਵਰਕਸਾਪ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ੇ ਜਿਲ•ਾ ਸਾਇੰਸ ਸੁਪਰਵਾਈਜਰ ਸ੍ਰੀ ਰਾਜੇਸਵਰ ਸਲਾਰੀਆ ਨੇ ਨਿਭਾਉਂਦੇ ਹੋਏ ਅਧਿਆਪਕਾਂ ਨੂੰ ਵਾਤਾਵਰਣ ਬਚਾਉਣ ਲਈ ਵੱਧ ਤੋਂ ਵੱਧ ਐਕਟੀਵਿਟੀ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਡੀ.ਐਸ.ਐਮ ਬਲਵਿੰਦਰ ਸਿੰਘ, ਪ੍ਰਿੰਸੀਪਲ ਬਲਦੇਵ ਰਾਜ, ਪ੍ਰਿੰਸੀਪਲ ਰਾਮ ਮੂਰਤੀ, ਅਰੁਣ ਮਹਾਜਨ, ਸੰਭੂ ਨਾਥ, ਮੁਨੀਸ ਗੁਪਤਾ, ਡੀਜੀ ਸਿੰਘ, ਰਾਜ ਕੁਮਾਰ ਗੁਪਤਾ, ਕੌਂਸਲ ਸਰਮਾ, ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਸਮੇਤ ਸਮੂਹ ਸਕੂਲ ਮੁਖੀ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp