ਸੁਰੱਖਿਅਤ ਵਿਦੇਸ਼ ਜਾਣ ਲਈ ਕਾਨੂੰਨੀ ਰਾਹ ਅਪਣਾਇਆ ਜਾਵੇ : ਡਿਪਟੀ ਕਮਿਸ਼ਨਰ
-ਸੁਰੱਖਿਅਤ ਤੇ ਕਾਨੂੰਨੀ ਪ੍ਰਵਾਸ ਸਬੰਧੀ ਕਰਿਡ ਦੀ ਗੋਲਮੇਜ਼ ਕਾਨਫਰੰਸ ‘ਚ ਕੀਤੀ ਪ੍ਰਧਾਨਗੀ
ਹੁਸ਼ਿਆਰਪੁਰ, 4 ਮਾਰਚ: (ADESH)
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਕਾਨੂੰਨੀ ਤੌਰ ‘ਤੇ ਹੀ ਵਿਦੇਸ਼ ਜਾਣਾ ਸੁਰੱਖਿਅਤ ਅਤੇ ਸਹੀ ਤਰੀਕਾ ਹੈ। ਉਹ ਅੱਜ ਪੇਂਡੂ ਅਤੇ ਉਦਯੋਗਿਕ ਵਿਕਾਸ (ਕਰਿਡ) ਵਲੋਂ ਸੁਰੱਖਿਅਤ ਅਤੇ ਕਾਨੂੰਨੀ ਪ੍ਰਵਾਸ ਸਬੰਧੀ ਕਰਵਾਈ ਗਈ ਗੋਲਮੇਜ਼ ਕਾਨਫਰੰਸ ਦੀ ਪ੍ਰਧਾਨਗੀ ਕਰਨ ਸਮੇਂ ਸੰਬੋਧਨ ਕਰ ਰਹੇ ਸਨ। ਉਨ•ਾਂ ਜਨਤਾ ਨੂੰ ਸੁਰੱਖਿਅਤ ਤੇ ਕਾਨੂੰਨੀ ਤੌਰ ‘ਤੇ ਵਿਦੇਸ਼ਾਂ ਵਿੱਚ ਪ੍ਰਵਾਸ ਕਰਨ ਪ੍ਰਤੀ ਜਾਗਰੂਕ ਕਰਨ ਲਈ ਹੋਰ ਠੋਸ ਉਪਰਾਲੇ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਲੋਕ ਸੁਰੱਖਿਅਤ ਵਿਦੇਸ਼ ਜਾਣ ਦੇ ਰਸਤੇ ਨੂੰ ਅਪਣਾਉਣ। ਉਨ•ਾਂ ਕਿਹਾ ਕਿ ਇਹ ਬਹੁਤ ਹੀ ਮਹੱਤਵਪੂਰਨ ਮੁੱਦਾ ਹੈ ਅਤੇ ਦੋਆਬਾ ਖੇਤਰ ਅਤੇ ਖਾਸ ਕਰਕੇ ਹੁਸ਼ਿਆਰਪੁਰ ਤੋਂ ਬਹੁਤ ਜ਼ਿਆਦਾ ਐਨ.ਆਰ.ਆਈਜ਼ ਹਨ ਅਤੇ ਨੌਜਵਾਨਾਂ ਵਿੱਚ ਵਿਦੇਸ਼ਾਂ ਵਿੱਚ ਜਾਣ ਦੇ ਉਤਸ਼ਾਹ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਉਨ•ਾਂ ਕਿਹਾ ਕਿ ਪੰਜਾਬੀਆਂ ਵਲੋਂ ਦੁਨੀਆਂ ਦੇ ਕੋਨੇ-ਕੋਨੇ ਵਿੱਚ ਜਾ ਕੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਤਾਕਤ ਦਾ ਲੋਹਾ ਮਨਵਾਇਆ ਗਿਆ ਹੈ।
ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਭਾਵੇਂ ਖਾੜੀ ਜਾਂ ਵਿਕਸਿਤ ਦੇਸ਼ ਹੋਣ ਪੰਜਾਬੀਆਂ ਨੇ ਆਪਣੀ ਸਖ਼ਤ ਮਿਹਨਤ ਸਦਕਾ ਉਸ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ•ਾ ਕਿਹਾ ਕਿ ਇਕ ਅਨੁਮਾਨ ਅਨੁਸਾਰ ਸੂਬੇ ਵਿਚੋਂ ਹਰ ਸਾਲ 1 ਲੱਖ ਤੋਂ ਵਧੇਰੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਰਹੇ ਹਨ। ਉਨ•ਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਸੂਬੇ ਵਿੱਚ ਗੈਰ ਕਾਨੂੰਨੀ ਟਰੈਵਲ ਏਜੰਟਾਂ ਪੈਦਾ ਹੋ ਗਏ ਸਨ, ਜਿਸ ਸਦਕਾ ਟ੍ਰੈਵਲ ਏਜੰਟਾਂ ਨੂੰ ਰਜਿਸਟਰਡ ਕੀਤਾ ਜਾ ਰਿਹਾ ਹੈ। ਉਨ•ਾਂ ਅਪੀਲ ਕਰਦਿਆਂ ਕਿਹਾ ਕਿ ਫਰਜ਼ੀ ਟ੍ਰੈਵਲ ਏਜੰਟਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਵਿਦੇਸ਼ ਜਾਣ ਲਈ ਰਜਿਸਟਰਡ ਟ੍ਰੈਵਲ ਏਜੰਟ ਨਾਲ ਹੀ ਸੰਪਰਕ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਨੇਡਾ ਇਕ ਵਿਕਸ਼ਿਤ ਦੇਸ਼ ਹੈ ਅਤੇ ਉਥੋਂ ਦੇ ਲੋਕਾਂ ਦਾ ਜੀਵਨ ਪੱਧਰ ਅਤੇ ਖੁਸ਼ਹਾਲੀ ਦੁਨੀਆਂ ਭਰ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ। ਉਨ•ਾਂ ਕਿਹਾ ਕਿ ਸੁਰੱਖਿਅਤ ਅਤੇ ਕਾਨੂੰਨੀ ਪ੍ਰਵਾਸ ਸਮੇਂ ਦੀ ਲੋੜ ਹੈ ਅਤੇ ਇਸ ਲਈ ਸਾਨੂੰ ਸਭ ਨੂੰ ਹੋਰ ਪੁਖ਼ਤਾ ਯਤਨ ਕਰਨੇ ਚਾਹੀਦੇ ਹਨ। ਉਨ•ਾਂ ਜ਼ੋਰ ਦਿੱਤਾ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਕਾਨੂੰਨੀ ਪ੍ਰਵਾਸ ਪ੍ਰਤੀ ਜਾਗਰੂਕ ਕਰਨ ਲਈ ਅਜਿਹੇ ਸੈਮੀਨਾਰ ਹੋਰ ਕਰਵਾਏ ਜਾਣ।
ਇਸ ਮੌਕੇ ਕਾਨਸੂਲ (ਮਾਈਗਰੇਸ਼ਨ) ਕੈਨੇਡੀਅਨ ਕਾਂਸੂਲੇਟ ਚੰਡੀਗੜ• ਸ੍ਰੀ ਐਲਕ ਐਡਮਸਕੀ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਨੌਜਵਾਨਾਂ ਵਿੱਚ ਕੈਨੇਡਾ ਜਾਣ ਲਈ ਕਾਫ਼ੀ ਰੁਝਾਨ ਵਧਿਆ ਹੈ। ਉਨ•ਾ ਕਿਹਾ ਕਿ ਪੰਜਾਬੀ ਜੋ ਕਿ ਦੁਨੀਆਂ ਦੀ ਕੁੱਲ ਆਬਾਦੀ ਦਾ 2.3 ਪ੍ਰਤੀਸ਼ਤ ਹਨ, ਵਲੋਂ 60 ਪ੍ਰਤੀਸ਼ਤ ਕੈਨੇਡਾ ਲਈ ਪ੍ਰਵਾਸ ਕੀਤਾ ਜਾ ਚੁੱਕਾ ਹੈ। ਉਨ•ਾਂ ਕਿਹਾ ਕਿ ਕੈਨੇਡਾ ਸਰਕਾਰ ਕਾਨੂੰਨੀ ‘ਤੌਰ ਤੇ ਆਉਣ ਵਾਲੇ ਲੋਕਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦੀ ਹੈ। ਉਨ•ਾਂ ਨਾਲ ਹੀ ਕੈਨੇਡਾ ਜਾਣ ਲਈ ਕਾਨੂੰਨੀ ਰਾਹ ਅਖਤਿਆਰ ਕਰਨ ‘ਤੇ ਵੀ ਜ਼ੋਰ ਦਿੱਤਾ। ਕਾਨਫਰੰਸ ਦੌਰਾਨ ਕੈਨੇਡੀਅਨ ਹਾਈ ਕਮਿਸ਼ਨ ਤੋਂ ਸ੍ਰੀ ਸ਼ਿਖਰ ਗੁਪਤਾ, ਸ੍ਰੀ ਈਸਠਰ ਮੈਕ ਅਤੇ ਸ੍ਰੀ ਬਰਿਆਨ ਗਰੀਫੋਰਡ ਨੇ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਪ੍ਰੀਤ ਸਿੰਘ ਸੂਦਨ, ਐਸ.ਡੀ.ਐਮ. ਸ੍ਰੀ ਅਮਿਤ ਮਹਾਜਨ, ਸਾਬਕਾ ਡਾਇਰੈਕਟਰ ਜਨਰਲ ਅਤੇ ਪ੍ਰੋਜੈਕਟ ਕੋਆਰਡੀਨੇਟਰ ਕਰਿਡ ਡਾ.ਕਿਸ਼ਨ ਚੰਦ, ਪ੍ਰੋ.ਕਰਿਡ ਡਾ.ਅਸ਼ਵਨੀ ਕੁਮਾਰ ਨੰਦਾ, ਡਾ. ਮਦਨ ਮੋਹਨ, ਸ੍ਰੀ ਪਾਵੇਸ਼ਵਰ ਮਨਕੋਟੀਆ, ਹਰਲੀਨ ਗਿੱਲ, ਅਨਾਇਤ ਗਿੱਲ, ਸਿਵਲ ਸਰਜਨ ਡਾ. ਜਸਵੀਰ ਸਿੰਘ, ਡੀ.ਐਫ.ਓ. ਸ੍ਰੀ ਨਰੇਸ਼ ਮਹਾਜਨ ਤੋਂ ਇਲਾਵਾ ਵੱਖ-ਵੱਖ ਸਖਸ਼ੀਅਤਾਂ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp