ਬਟਾਲਾ ਵਿਖੇ ਹੱਡੀਆਂ ਅਤੇ ਜੋੜਾਂ ਦਾ ਵਿਸ਼ਾਲ ਮੈਡੀਕਲ ਕੈਂਪ 7 ਮਾਰਚ ਨੂੰ
ਬਟਾਲਾ( ਅਵਿਨਾਸ਼, ਸੰਜੀਵ )ਜੋੜਾਂ, ਪੱਠਿਆਂ, ਰੀੜ ਦੀ ਹੱਡੀ, ਗੰਠੀਆਂ, ਦਰਦਾਂ, ਸਰਵਾਈਕਿਲ, ਪੋਲੀਓ ਜਾਂ ਸੱਟ ਨਾਲ ਛੋਟੀ ਰਹਿ ਗਈ ਲੱਤ ਨੂੰ ਬਰਾਬਰ ਕਰਨ, ਛੋਟੇ ਕੱਦ ਨੂੰ ਲੰਬਾ ਕਰਨ, ਵਿੰਗੇ ਟੇਢੇ ਹੱਥਾਂ ਪੈਰਾਂ ਨੂੰ ਸਿੱਧੇ ਕਰਨ ਅਤੇ ਗੋਡੇ ਚੂਲੇ ਦੀਆਂ ਦਰਦਾਂ ਤੇ ਬੀਮਾਰੀਆਂ ਨੂੰ ਆਧੁਨਿਕ ਵਿਦੇਸ਼ੀ ਤਕਨੀਕਾਂ ਨਾਲ ਇਲਾਜ ਕਰਨ ਸੰਬੰਧੀ ਹੱਡੀਆਂ ਅਤੇ ਜੋੜਾਂ ਦਾ ਵਿਸ਼ਾਲ ਚੈਕਅੱਪ ਕੈਂਪ, ਲਿਵ ਵੈਲ ਫਿਜੀਉਥਰੈਪੀ ਐਂਡ ਵੈਲਨੈਸ ਸੈਂਟਰ, ਨੇੜੇ ਸ਼ੇਰੇ-ਏ-ਪੰਜਾਬ ਫਾਉਂਡਰੀ ਗੁਰਦਾਸਪੁਰ ਰੋਡ ਬਟਾਲਾ ਵਿਖੇ 7 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗੇਗਾ, ਜਿਸ ਵਿਚ ਡਾਕਟਰੀ ਮਸ਼ਵਰੇ ਦੇ ਨਾਲ-ਨਾਲ 3500 ਦੀ ਕੀਮਤ ਵਾਲੇ ਬੀ.ਐੱਮ.ਡੀ. ਟੈਸਟ, ਯੁਰਿਕ ਐਸਿਡ ਅਤੇ ਨਸਾਂ ਦੀ ਕਮਜ਼ੋਰੀ ਸੰਬੰਧੀ ਟੈਸਟ ਬਿਲਕੁਲ ਮੁਫਤ ਕੀਤੇ ਜਾਣਗੇ। ਇਹ ਜਾਣਕਾਰੀ ਡਾ. ਜਸਦੀਪ ਕੌਰ ਅਤੇ ਜਗਜੀਤ ਸਿੰਘ ਨੇ ਸਾਂਝੇ ਤੌਰ ’ਤੇ ਦਿੱਤੀ।
ਇਸ ਮੌਕੇ ਬੋਲਦਿਆਂ ਹੱਡੀਆਂ ਅਤੇ ਜੋੜਾਂ ਦੇ ਵਿਦੇਸ਼ੀ ਤਕਨੀਕਾਂ ਨਾਲ ਲੈਸ ਮਾਹਿਰ ਡਾ. ਐੱਚ.ਪੀ. ਸਿੰਘ ਆਰਥੋਪੈਡਕ ਕੰਨਸਲਟੈਂਟ ਸਰਜਨ ਨੇ ਦੱਸਿਆ ਕਿ ਰੀੜ ਦੀ ਹੱਡੀ ’ਚ ਦਰਦ ਅਤੇ ਗੋਡੇ ਜਾਂ ਚੂਲੇ ’ਚ ਦਰਦ ਹੋਣ ਤੇ,ਬਦਲਣੇ ਜਾਂ ਓਪਰੇਸ਼ਨ ਕਰਨੇ ਜ਼ਰੂਰੀ ਨਹੀਂ ਅਤੇ ਵੈਸੇ ਹੀ ਆਧੁਨਿਕ ਅਮਰੀਕਨ, ਵਿਦੇਸ਼ੀ ਤਕਨੀਕਾਂ ਨਾਲ ਇਲਾਜ ਸੰਭਵ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਬਹੁਤ ਜ਼ਿਆਦਾ ਗੋਡੇ ਚੂਲੇ ਖਰਾਬ ਹੋ ਚੁੱਕੇ ਹੋਣ ਤਾਂ ਇੰਮਪੋਰਟਿਡ ਗੋਡੇ, ਸਸਤੇ ਰੇਟਾਂ ਤੇ ਬਦਲੇ ਜਾਂਦੇ ਹਨ ਅਤੇ ਕੁਝ ਘੰਟਿਆਂ ਬਾਅਦ ਹੀ ਮਰੀਜ ਤੁਰਨ ਫਿਰਨ ਲੱਗ ਜਾਂਦਾ ਹੈ ਅਤੇ ਤਿੰਨ ਦਿਨ ਬਾਅਦ ਪੀੜਤ ਰੋਗੀ ਚੌਂਕੜੀ ਮਾਰਨ ਅਤੇ ਪੌੜੀਆਂ ਚੜਨ ਦੇ ਸਮਰੱਥ ਹੋ ਕੇ ਪਹਿਲਾਂ ਵਾਂਗ ਆਮ ਜ਼ਿੰਦਗੀ ਜਿਊਣ ਦੇ ਸਮਰੱਥ ਹੋ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਤ ਮੁਲਾਜ਼ਮ, ਈ.ਸੀ.ਐੱਚ. ਅਤੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਅਤੇ ਵੱਖ-ਵੱਖ ਇੰਸੋਰੈਂਸ ਸਕੀਮਾਂ ਤਹਿਤ ਆਉਣ ਵਾਲੇ ਮਰੀਜ਼ਾਂ ਦਾ ਵੱਖ-ਵੱਖ ਸਕੀਮਾਂ ਤਹਿਤ, ਸਮੁੱਚਾ ਇਲਾਜ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਨੂੰ ਤੰਦਰੁਸਤ ਰੱਖਣ ਲਈ ਸ਼ਰੀਰਕ ਕਸਰਤ ਅਤੇ ਪੌਸ਼ਿਟਕ ਭੋਜਨ ਬਹੁਤ ਜ਼ਰੂਰੀ ਹੈ, ਜਿਸ ਸੰਬੰਧੀ ਤਰੀਕੇ ਮੌਕੇ ਤੇ ਦੱਸੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਡਾ. ਅਨੁਰੀਤ ਕੌਰ ਅਤੇ ਬਸੰਤ ਸਿੰਘ ਖਾਲਸਾ ਵੀ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements