ਜ਼ਿਲ•ਾ ਪ੍ਰਸ਼ਾਸਨ ਵੱਲੋਂ ਕੇ ਸੀ ਕਾਲਜ ਵਿਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ
ਲੜਕੀਆਂ ਨੂੰ ਆਪਣੇ ਨਾਲ ਹੋਣ ਵਾਲੇ ਧੱਕੇ ਖ਼ਿਲਾਫ਼ ਅਵਾਜ਼ ਉਠਾਉਣ ਦੀ ਅਪੀਲ
ਏ ਡੀ ਸੀ ਅਦਿਤਿਆ ਉੱਪਲ, ਸੀ ਜੇ ਐਮ ਹਰਪ੍ਰੀਤ ਕੌਰ, ਡੀ ਐਸ ਪੀ ਦੀਪਿਕਾ ਸਿੰਘ ਵਿਸ਼ੇਸ਼ ਤੌਰ ‘ਤੇ ਪੁੱਜੇ
ਵਿਦਿਆਰਥਣਾਂ ਵੱਲੋਂ ਗੀਤ-ਸੰਗੀਤ ਤੇ ਸਭਿਆਚਾਰਕ ਪੇਸ਼ਕਾਰੀਆਂ ਰਾਹੀਂ ਕੀਤਾ ਗਿਆ ਮਨੋਰੰਜਨ
ਨਵਾਂਸ਼ਹਿਰ (ਜਤਿੰਦਰਪਾਲ ਸਿੰਘ ਕਲੇਰ )–ਜ਼ਿਲ•ਾ ਪ੍ਰਸ਼ਾਸਨ ਵੱਲੋਂ ਅੱਜ ਇਥੇ ਸਥਾਨਕ ਕੇ.ਸੀ. ਕਾਲਜ, ਕਰਿਆਮ ਰੋਡ ਨਵਾਂਸ਼ਹਿਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆ ਵਧੀਕ ਡਿਪਟੀ ਕਮਿਸ਼ਨਰ (ਜ) ਸ਼ਹੀਦ ਭਗਤ ਸਿੰਘ ਨਗਰ ਅਦਿਤਿਆ ਉੱਪਲ ਨੇ ਕਿਹਾ ਕਿ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਉਪਲੱਬਧੀਆਂ ਦੇ ਉਤਸਵ ਦੇ ਰੂਪ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਉਨ•ਾਂ ਦੱਸਿਆ ਕਿ 1917 ‘ਚ ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦਾ ਅਧਿਕਾਰਿਕ ਤੌਰ ‘ਤੇ ਐਲਾਨ ਕੀਤਾ ਗਿਆ ਸੀ, ਜਿਸ ਦੇ ਬਾਅਦ ਹਰ ਸਾਲ ਦੁਨੀਆਂ ਭਰ ਵਿੱਚ ਇਸ ਦਿਵਸ ਨੂੰ ਮਨਾਇਆ ਜਾਣ ਲੱਗਾ। ਉਨ•ਾਂ ਕਿਹਾ ਕਿ ਮਹਿਲਾ ਸਸ਼ਕਤੀਕਰਣ ਅਤੇ ਮਹਿਲਾ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕਰਦਾ ਇਹ ਦਿਵਸ ਸਾਨੂੰ ਔਰਤਾਂ ਦੇ ਬਰਾਬਰ ਦੇ ਦਰਜੇ ਅਤੇ ਮਾਣ-ਸਤਿਕਾਰ ਬਾਰੇ ਵੀ ਯਾਦ ਕਰਵਾਉਂਦਾ ਹੈ। ਉਨ•ਾਂ ਅਪੀਲ ਕੀਤੀ ਕਿ ਮਹਿਲਾਵਾਂ ਨੂੰ ਆਪਣੇ ਨਾਲ ਹੋਣ ਵਾਲੇ ਕਿਸੇ ਵੀ ਕਿਸਮ ਦੇ ਅਨਿਆਏ ਜਾਂ ਧੱਕੇ ਖ਼ਿਲਾਫ਼ ਅਵਾਜ਼ ਉਠਾਉਣੀ ਚਾਹੀਦੀ ਹੈ ਤਾਂ ਜੋ ਕਸੂਰਵਾਰ ਨੂੰ ਸਜ਼ਾ ਮਿਲ ਸਕੇ।
ਸ਼੍ਰੀ ਅਦਿੱਤਿਆ ਨੇ ਸ਼੍ਰੀਮਤੀ ਹਰਪ੍ਰੀਤ ਕੌਰ ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਨਾਲ ਮਿਲਕੇ ਸ਼ਮ•ਾ ਰੋਸ਼ਨ ਕੀਤੀ। ਇਸ ਮੌਕੇ ਕੇ ਸੀ ਕਾਲਜ ਦੇ ਸੀ ਈ ਓ ਮੇਜਰ ਜਨਰਲ ਜੀ ਕੇ ਚੋਪੜਾ, ਸੀ ਏ ਸੀ ਬ੍ਰਿਗੇਡੀਅਰ ਐਚ ਐਸ ਭੰਡਾਲਪ੍ਰਿੰਸੀਪਲ ਆਰ ਕੇ ਮੂੰਮ, ਜ਼ਿਲ•ਾ ਪ੍ਰੋਗਰਾਮ ਅਫ਼ਸਰ ਮਨਜੀਤ ਕੌਰ, ਜ਼ਿਲ•ਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਡੀ ਸੀ ਪੀ ਓ ਕੰਚਨ ਅਰੋੜਾ ਅਤੇ ਐਡਵੋਕੇਟ ਸਪਨਾ ਜੱਗੀ ਵੀ ਮੌਜੂਦ ਸਨ।
ਇਸ ਮੌਕੇ ਡੀ.ਐਸ.ਪੀ. ਦੀਪਿਕਾ ਸਿੰਘ ਵਲੋਂ ਮਹਿਲਾਵਾਂ ਦੀ ਰੱਖਿਆ ਲਈ ਪੰਜਾਬ ਸਰਕਾਰ ਵਲੋਂ ਬਣਾਏ ਗਏ ‘ਨੋ ਯੋਅਰ ਪੁਲਿਸ’ ਅਤੇ ‘ਸ਼ਕਤੀ ਐਪ’ ਬਾਰੇ ਜਾਣਕਾਰੀ ਦਿੱਤੀ ਗਈ। ਉਨ•ਾਂ ਦੱਸਿਆ ਕਿ ਇਹ ਦੋਵੇਂ ਐਪਸ ਹਰੇਕ ਲੜਕੀ ਦੇ ਮੋਬਾਇਲ ‘ਚ ਲਾਜ਼ਮੀ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਸੰਕਟ ਦੀ ਸਥਿਤੀ ‘ਚ ਉਹ ਨੇੜਲੇ ਪੁਲਿਸ ਸਟੇਸ਼ਨ ਨੂੰ ਹੰਗਾਮੀ ਮੈਸੇਜ ਭੇਜ ਸਕਣ। ਉਨ•ਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਐਮਰਜੈਂਸੀ ਨੰਬਰ 112, 181 ਅਤੇ 1091 ਵੀ ਹਮੇਸ਼ਾਂ ਯਾਦ ਰੱਖਣੇ ਚਾਹੀਦੇ ਹਨ। ਇਨ•ਾਂ ‘ਚੋਂ 181 ਤੇ 1091 ਵਿਸ਼ੇਸ਼ ਤੌਰ ‘ਤੇ ਮਹਿਲਾ ਸਹਾਇਤਾ ਲਈ ਹਨ। ਉਨ•ਾਂ ਆਪਣੇ ‘ਦਿਸ਼ਾ’ ਪ੍ਰੋਗਰਾਮ ਦੀ ਪੇਸ਼ਕਾਰੀ ‘ਚ ਦੱਸਿਆ ਕਿ ਕਿਸ ਤਰ•ਾਂ ਮਹਿਲਾਵਾਂ ਨੂੰ ਅਸੁਰੱਖਿਅਤ ਮਹਿਸੂਸ ਹੋਣ ‘ਤੇ ਜਾਂ ਅਣ-ਸੁਖਾਵੀਂ ਘਟਨਾ ਦੀ ਸਥਿਤੀ ਬਣਨ ‘ਤੇ ਘਬਰਾਹਟ ‘ਚ ਨਾ ਆ ਕੇ, ਦਲੇਰੀ ਨਾਲ ਆਪਣੀ ਰੱਖਿਆ ਕਰਨੀ ਹੈ। ਉਨ•ਾਂ ਲੜਕੀਆਂ ਨੂੰ ਆਪਣੇ ਕੋਲ ਪੈਪਰ ਸਪਰੇਅ ਰੱਖਣ ਅਤੇ ਇਸ ਨੂੰ ਘਰ ਹੀ ਬਣਾਉਣ ਦੇ ਤਰੀਕੇ ਬਾਰੇ ਵੀ ਦੱਸਿਆ। ਇਸ ਮੌਕੇ ਜ਼ਿਲ•ਾ ਪੁਲਿਸ ਵਲੋਂ ਲੜਕੀਆਂ ਨੂੰ ਆਤਮ ਰੱਖਿਆ ਦੇ ਗੁਰ ਵੀ ਸਿਖਾਏ ਗਏ। ਇਸ ਟ੍ਰੇਨਿੰਗ ‘ਚ ਅਮਨਪ੍ਰੀਤ ਕੌਰ ਸੀਨੀਅਰ ਨੈਸ਼ਨਲ ਮੈਡਲਿਸਟ, ਅਮਨਦੀਪ ਕੌਰ ਸਕੂਲ ਗੇਮਜ਼ ਨੈਸ਼ਨਲ ਗੋਲਡ, ਕਵਿਤਾ ਸੀਨੀਅਰ ਨੈਸ਼ਨਲ ਪਲੇਅਰ ਅਤੇ ਜੈਸਮੀਨ ਸਟੇਟ ਪਲੇਅਰ ਨੇ ਮੌਕੇ ‘ਤੇ ਐਕਸ਼ਨ ਕਰਕੇ ਦਿਖਾਏ।
ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੌਜੂਦ ਸੀਨੀਅਰ ਐਡਵੋਕੇਟ ਸਪਨਾ ਜੱਗੀ ਨੇ ਆਪਣੇ ਸੰਬੋਧਨ ਵਿੱਚ ਔਰਤਾਂ ਦੀ ਰੱਖਿਆ ਲਈ ਵੱਖ-ਵੱਖ ਐਕਟਾਂ ਦਾ ਜ਼ਿਕਰ ਕੀਤਾ ਤੇ ਇਨ•ਾਂ ਨੂੰ ਅਮਲ ਵਿੱਚ ਲਿਆਉਣ ਸਬੰਧੀ ਜਾਣਕਾਰੀ ਦਿੱਤੀ। ਉਨ•ਾਂ ਦੱਸਿਆ ਕਿ ਔਰਤਾਂ ਦੀ ਸਹੂਲਤ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਸਖੀ ਵਨ ਸਟਾਪ ਸੈਂਟਰ ਖੋਲਿ•ਆ ਗਿਆ ਹੈ, ਜਿੱਥੇ ਹਿੰਸਾ ਪੀੜਤ ਔਰਤਾਂ ਨੂੰ ਮੈਡੀਕਲ ਸਹਾਇਤਾ ਤੋਂ ਲੈ ਕੇ ਕਾਨੂੰਨੀ ਸਹਾਇਤਾ ਤੱਕ, ਹਰ ਤਰ•ਾਂ ਦੀਆਂ ਸੇਵਾਵਾਂ ਇੱਕੋ ਛੱਤ ਥੱਲੇ ਦਿੱਤੀਆਂ ਜਾਂਦੀਆਂ ਹਨ।
ਇਸ ਮੌਕੇ ਕੇ.ਸੀ. ਕਾਲਜ ਦੇ ਸਹਾਇਕ ਪ੍ਰੋਫੇਸ਼ਰ ਕਾਜਲ ਅਰੋੜਾ ਵੱਲੋਂ ਕਵਿਤਾ ਪੇਸ਼ ਕੀਤੀ ਗਈ ਜਦਕਿ ਕਾਲਜ ਦੇ ਵਿਦਿਆਰਥੀਆਂ ਦੁਸ਼ੇਲ ਕੁਮਾਰ ਤੇ ਕ੍ਰਿਸ਼ਨ ਸੋਨੀ ਵਲੋਂ ਭਾਸ਼ਣ/ਗੀਤ ਤੋਂ ਇਲਾਵਾ ਵਿਦਿਆਰਥਣਾਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਹੋਰਨਾਂ ਪ੍ਰੋਫੈਸਰਾਂ ‘ਚ ਸ਼੍ਰੀਮਤੀ ਮੋਨਿਕਾ ਧੰਮ, ਅਮਨਪ੍ਰੀਤ ਕੌਰ, ਰਮਾ ਸੂਦ ਆਦਿ ਮੌਜੂਦ ਸਨ। ਮੰਚ ਸੰਚਾਲਨ ਸੀ.ਡੀ.ਪੀ.ਓ. ਸ੍ਰੀਮਤੀ ਸਵਿਤਾ ਕੁਮਾਰੀ ਵਲੋਂ ਕੀਤਾ ਗਿਆ। ਉਨ•ਾਂ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਭਾਗ ਦੇ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦੀ ਅਗਵਾਈ ‘ਚ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਰਾਜ ਭਰ ‘ਚ ਗਤੀਵਿਧੀਆਂ ਉਲੀਕੀਆਂ ਗਈਆਂ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp