ਜਲੰਧਰ – (ਸੰਦੀਪ ਸਿੰਘ /ਵਿਰਦੀ ਗੁਰਪ੍ਰੀਤ ਸਿੰਘ ) – ਜਲਵਾਯੂ ਪਰਿਵਰਤਨ ‘ਤੇ ਆਪਣੀ ਗੱਲ ਨਾ ਸੁਣੇ ਜਾਣ ਨੂੰ ਲੈ ਕੇ 8 ਸਾਲਾ ਮਣੀਪੁਰੀ ਵਾਤਾਵਰਣ ਪ੍ਰੇਮੀ ਲਿਕੀਪਿ੍ਰਯਾ ਕੰਗੁਜਾਮ ਨੇ ਮੋਦੀ ਸਰਕਾਰ ਵੱਲੋਂ ਦਿੱਤਾ ਗਿਆ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਡਾ. ਏ. ਪੀ. ਜੇ. ਅਬਦੁਲ ਕਲਾਮ ਚਿਲਡ੍ਰਨ ਅਵਾਰਡ, ਗੋਲਬਲ ਸ਼ਾਂਤੀ ਪੁਰਸਕਾਰ ਅਤੇ ਭਾਰਤ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਮੋਦੀ ਸਰਕਾਰ ਵੱਲੋਂ ਟਵਿੱਟਰ ‘ਤੇ ਟਵੀਟ ਕੀਤਾ ਗਿਆ ਸੀ ਕਿ ਕੀ ਲਿਕੀਪਿ੍ਰਯਾ ਕੰਗੁਜਾਮ ਪ੍ਰਰੇਣਾਤਮਕ ਨਹੀਂ ਹੈ। ਕੀ ਤੁਸੀਂ ਅਜਿਹੇ ਕਿਸੇ ਨੂੰ ਜਾਣਦੇ ਹੋ
ਸਰਕਾਰ ਵੱਲੋਂ ਇਸ ਟਵੀਟ ‘ਤੇ ਰੀ-ਟਵੀਟ ਕਰਦੇ ਹੋਏ ਲਿਕੀਪਿ੍ਰਯਾ ਕੰਗੁਜਾਮ ਨੇ ਲਿੱਖਿਆ ਕਿ ਡੀਅਰ ਨਰਿੰਦਰ ਮੋਦੀ ਜੀ ਜੇਕਰ ਤੁਸੀਂ ਮੇਰੀ ਗੱਲ ਨਾ ਸੁਣ ਸਕਦੇ ਤਾਂ ਕਿ੍ਰਪਾ ਤੁਸੀਂ ਮੇਰੀ ਤਰੀਫ ਵੀ ਨਾ ਕਰੋ। ਮੈਨੂੰ ਦੇਸ਼ ਦੀ ਪ੍ਰਭਾਵਸ਼ਾਲੀ ਔਰਤਾਂ ਵਿਚ ਚੁਣਨ ਲਈ ਸ਼ੁਕਰੀਆ ਪਰ ਮੈਂ ਬਹੁਤ ਸੋਚਣ ਤੋਂ ਬਾਅਦ ਇਹ ਸਨਮਾਨ ਨਾ ਲੈਣ ਦਾ ਫੈਸਲਾ ਕੀਤਾ ਹੈ। ਜੈ ਹਿੰਦ।
ਇਕ ਅੰਗ੍ਰੇਜ਼ੀ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਲਿਕੀ ਪਿ੍ਰਯਾ ਨੇ ਆਖਿਆ ਕਿ ਮੈਨੂੰ ਇਸ ਸਨਮਾਨ ਲਈ ਚੁਣਿਆ ਗਿਆ ਮੈਨੂੰ ਚੰਗਾ ਲੱਗਾ ਪਰ ਉਸ ਦੀ ਗੱਲ ਨਹੀਂ ਸੁਣੀ ਜਾ ਰਹੀ। ਅਭਿਆਨ ਉਨ੍ਹਾਂ ਦੇ ਲਈ ਇਕ ਚੰਗੀ ਪਹਿਲ ਹੋ ਸਕਦੀ ਹੈ ਪਰ ਔਰਤਾਂ ਅਤੇ ਬੱਚਿਆਂ ਖਿਲਾਫ ਅਪਰਾਧਾਂ ਨੂੰ ਦੇਖਦੇ ਹੋਏ, ਮੈਨੂੰ ਨਹੀਂ ਲੱਗਦਾ ਕਿ ਇਹ ਕੁਝ ਵੀ ਹੱਲ ਕਰ ਸਕਦਾ ਹੈ। ਇਹ ਸਾਡੇ ਚਿਹਰੇ ‘ਤੇ ਇਕ ਫੇਅਰਨੈੱਸ ਕ੍ਰੀਮ ਲਗਾਉਣ ਜਿਹਾ ਹੋਵੇਗਾ, ਜਿਹਡ਼ਾ ਸਾਫ ਕਰਨ ਤੋਂ ਬਾਅਦ ਨਹੀਂ ਰਹਿੰਦੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp