ਮ੍ਰਿਤਕ ਮੁਕੇਸ਼ ਨਈਅਰ ਦੀ ਪਤਨੀ ਵੱਲੋਂ ਬਟਾਲਾ ਪੁਲਸ ਨੂੰ ਚਿਤਾਵਨੀ .
ਇੱਕ ਹਫ਼ਤੇ ਦੇ ਅੰਦਰ ਅੰਦਰ ਮੇਰੇ ਪਤੀ ਦੀ ਹੱਤਿਆ ਦਾ ਅਸਲ ਕਾਰਨ ਪੁਲਿਸ ਜੇਕਰ ਜ਼ਾਹਰ ਨਹੀਂ ਕਰਦੀ ਤਾਂ ਉਹ ਆਪਣੇ ਬੱਚਿਆਂ ਸਮੇਤ ਥਾਣਾ ਸਿਟੀ ਸਾਹਮਣੇ ਖੁਦਕੁਸ਼ੀ ਕਰੇਗੀ
ਬਟਾਲਾ ( ਅਵਿਨਾਸ਼, ਸੰਜੀਵ) ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਪ੍ਰਧਾਨ ਜੋਗਰਾਜ ਸ਼ਰਮਾ ਅਤੇ ਰਾਜ ਦੇ ਉਪ ਪ੍ਰਧਾਨ ਰਮੇਸ਼ ਨਈਅਰ ਅਤੇ ਛੋਟੇ ਭਰਾ ਮ੍ਰਿਤਕ ਮੁਕੇਸ਼ ਨਈਅਰ ਦੇ ਉਠਾਲਾ ਸਮਾਰੋਹ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪਰਿਵਾਰ ਦੇ ਮੈਂਬਰ ਵੀ ਸ਼ਾਮਿਲ ਸਨ ਸੂਬਾ ਪ੍ਰਧਾਨ ਸ਼ਰਮਾ ਨੇ ਕਿਹਾ ਕਿ ਆਈਜੀ ਪਰਮਾਰ ਪਰਮ ਰਾਜ ਅਤੇ ਬਟਾਲਾ ਪੁਲਿਸ ਕਹਿ ਰਹੀ ਹੈ ਕਿ ਮੁਕੇਸ਼ ਦੀ ਹੱਤਿਆ ਦਾ ਅਸਲ ਕਾਰਨ ਲੁੱਟ ਹੈ ਪਰ ਪੁਲਸ ਦੇ ਕਤਲ ਦੇ ਦੋਸ਼ੀ ਦੋਵੇਂ ਦੋਸ਼ੀਆਂ ਕੋਲੋਂ ਪੰਦਰਾਂ ਸੌ ਰੁਪਏ ਬਰਾਮਦ ਕੀਤੇ ਸਨ ਪਰ ਸਵਾਲ ਹੀ ਉਠਦਾ ਹੈ ਜੇ ਮੁਕੇਸ਼ ਦੀ ਹੱਤਿਆ ਲੁੱਟ ਨਾਲ ਕੀਤੀ ਗਈ ਸੀ ਤਾਂ ਮ੍ਰਿਤਕ ਦੇ ਸਰੀਰ ਤੇ ਪਏ ਗਹਿਣੇ ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਸੀ ਲੁਟੇਰੇ ਉਨ੍ਹਾਂ ਨੂੰ ਕਿਉਂ ਨਹੀਂ ਲੈ ਗਏ ਮੁਕੇਸ਼ ਦੀ ਜੇਬ ਵਿੱਚ ਵੀ ਹਜ਼ਾਰਾਂ ਰੁਪਏ ਸਨ ਇਹ ਕਿਹੋ ਜਿਹੀ ਲੁੱਟ ਸੀ ਉਨ੍ਹਾਂ ਨੇ ਪ੍ਰੈੱਸ ਦੇ ਜ਼ਰੀਏ ਪੁਲਿਸ ਨੂੰ ਚਿਤਾਵਨੀ ਦਿੱਤੀ ਕਿ ਜੇ ਪੁਲੀਸ ਇੱਕ ਕੱਪ ਤੇਰੇ ਅੰਦਰ ਅੰਦਰ ਮੁਕੇਸ਼ ਦੀ ਹੱਤਿਆ ਅਸਲ ਕਾਰਨ ਦਾ ਖੁਲਾਸਾ ਨਹੀਂ ਕਰਦੀ ਹੈ ਤਾਂ ਪੁਲਸ ਜਾਂਚ ਦੇ ਵਿਰੁੱਧ ਮਾਨਯੋਗ ਹਾਈਕੋਰਟ ਵਿੱਚ ਰਿਟ ਦਾਇਰ ਕਰਕੇ ਜਾਂਚ ਦੀ ਮੰਗ ਕਰਾਂਗੇ
ਮ੍ਰਿਤਕ ਮੁਕੇਸ਼ ਦੇ ਭਰਾ ਸ਼ਿਵ ਸੈਨਾ ਦੇ ਸੂਬਾ ਮੀਤ ਪ੍ਰਧਾਨ ਰਮੇਸ਼ ਨਈਅਰ ਨੇ ਦੱਸਿਆ ਕਿ ਗਲੀ ਦੇ ਇੱਕ ਸਕੂਲ ਦਾ ਗੇਟ ਜਿਸ ਵਿੱਚ ਮੇਰੇ ਭਰਾ ਦੀ ਹੱਤਿਆ ਕੀਤੀ ਗਈ ਸੀ ਉਸੇ ਰਾਤ ਚਾਰ ਵਜੇ ਉਸੇ ਵੇਲੇ ਖੋਲ੍ਹਿਆ ਗਿਆ ਸੀ ਸੀਸੀਟੀਵੀ ਫੁਟੇਜ ਵੀ ਪੁਲਸ ਨੂੰ ਸੌਂਪ ਦਿੱਤੀ ਗਈ ਹੈ ਸ਼ਿਵ ਸੈਨਾ ਨੇ ਦਾਅਵਾ ਕੀਤਾ ਕਿ ਗੈਂਗਸਟਰ ਹੈਪੀ ਅਤੇ ਲੱਕੀ ਸਕੂਲ ਮਾਲਕ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਭਰਾ ਦੀ ਹੱਤਿਆ ਪਿੱਛੇ ਗੈਂਗਸਟਰਾਂ ਦਾ ਹੱਥ ਹੋ ਸਕਦਾ ਹੈ .ਇਸ ਦੇ ਨਾਲ ਹੀ ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਜੇ ਇਹ ਵਿਸ਼ਾ ਨਾਜਾਇਜ਼ ਸੰਬੰਧਾਂ ਦਾ ਹੈ ਤਾਂ ਪੁਲੀਸ ਜਾਂਚ ਵਿੱਚ ਕਿਸੇ ਔਰਤ ਦੇ ਨਾਮ ਦਾ ਖੁਲਾਸਾ ਕਿਉਂ ਨਹੀਂ ਹੋ ਸਕਿਆ ਮੈਨੂੰ ਭਰੋਸਾ ਹੈ ਕਿ ਮੇਰੇ ਪਤੀ ਦਾ ਕਿਸੇ ਗ਼ੈਰ ਔਰਤ ਨਾਲ ਕੋਈ ਸਬੰਧ ਨਹੀਂ ਸਨ ਇਹ ਪੁਲਸ ਵੱਲੋਂ ਦੱਸੀ ਜਾ ਰਹੀ ਕਹਾਣੀ ਬਿਲਕੁਲ ਝੂਠੀ ਜਾਪਦੀ ਹੈ .ਮ੍ਰਿਤਕ ਮੁਕੇਸ਼ ਨਈਅਰ ਦੀ ਪਤਨੀ ਨੇ ਬਟਾਲਾ ਪੁਲਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਇਕ ਹਫ਼ਤੇ ਦੇ ਅੰਦਰ ਅੰਦਰ ਉਸ ਦੇ ਪਤੀ ਦੀ ਹੱਤਿਆ ਦਾ ਅਸਲ ਕਾਰਨ ਜ਼ਾਹਰ ਨਹੀਂ ਕਰਦੀ ਤਾਂ ਉਹ ਆਪਣੇ ਬੱਚਿਆਂ ਸਮੇਤ ਥਾਣਾ ਸਿਟੀ ਦੇ ਸਾਹਮਣੇ ਖੁਦਕੁਸ਼ੀ ਕਰੇਗੀ .
ਐੱਸਐੱਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਮ੍ਰਿਤਕ ਮੁਕੇਸ਼ ਦੇ ਪਰਿਵਾਰ ਵਾਲਿਆਂ ਨੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਸੀ ਕਿ ਗਲੀ ਵਿੱਚ ਸਥਿਤ ਸਕੂਲ ਦੇ ਮਾਲਕ ਦਾ ਰਿਸ਼ਤੇਦਾਰ ਗੈਂਗਸਟਰਾਂ ਵਿੱਚੋਂ ਹੈ ਹੁਣ ਅਸੀਂ ਇਸ ਪਹਿਲੂ ਤੇ ਵੀ ਪੜਤਾਲ ਕਰਾਂਗੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਤੋਂ ਸਖਤੀ ਨਾਲ ਪੁੱਛ ਗਿੱਛ ਕੀਤੀ ਗਈ ਹੈ ਦੋਵਾਂ ਨੇ ਮੁਕੇਸ਼ ਦੀ ਹੱਤਿਆ ਕਬੂਲ ਕੀਤੀ ਹੈ ਅਤੇ ਹੱਤਿਆ ਪਿੱਛੇ ਲੁੱਟ ਖੋਹ ਦਾ ਕਾਰਨ ਦੱਸ ਦਿੱਤਾ ਸੀ ਕਤਲ ਦੇ ਦੋਸ਼ੀ ਮੁਕੇਸ਼ ਦੇ ਮਾਮਲੇ ਵਿੱਚ ਸਕੂਲ ਦੇ ਮਾਲਕ ਜਾਂ ਗੈਂਗਸਟਰਾਂ ਜਾਂ ਕਿਸੇ ਹੋਰ ਵਿਅਕਤੀ ਦੀ ਹੱਤਿਆ ਵਿੱਚ ਕਿਸੇ ਕਿਸਮ ਦੀ ਸ਼ਮੂਲੀਅਤ ਨੂੰ ਸਵੀਕਾਰ ਨਹੀਂ ਕਰਦੇ
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements