ਸੀ.ਐਚ.ਸੀ.ਬਧਾਣੀ ਵਿਖੇ JSSK ਅਤੇ PMSMA ਅਧੀਨ ਗਰਭਵਤੀ ਮਾਵਾਂ ਦੀ ਮੁਫਤ ਸਕੈਨ ਕਰਵਾਉਣ ਦੀ ਸੁਵਿਧਾ ਸ਼ਰੂ
ਪਠਾਨਕੋਟ: 9 ਮਾਰਚ (RAJINDER RAJAN )— ਸਿਵਲ ਸਰਜਨ ਪਠਾਨਕੋਟ ਅਤੇ ਡਾ.ਸੁਨੀਤਾ ਸ਼ਰਮਾ ਐਸ.ਐਮ.À.ਬਧਾਣੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ.ਐਚ.ਸੀ.ਬੁੰਗਲ ਬਧਾਣੀ ਵਿਖੇ JSSK ਅਤੇ PMSMA ਅਧੀਨ ਗਰਭਵਤੀ ਮਾਵਾਂ ਦੀ ਮੁਫਤ ਸਕੈਨ ਕਰਵਾਉਣ ਦੀ ਸੁਵਿਧਾ ਸ਼ੁਰੂ ਕੀਤੀ ਗਈ।
ਇਸ ਦੋਰਾਨ ਡਾ.ਸੁਨੀਤਾ ਨੇ ਦੱਸਿਆ ਕਿ ਸੀ.ਐਚ.ਸੀ.ਬਧਾਣੀ ਵਿਖੇ ਪ੍ਰਧਾਨ ਮੰਤਰੀ ਮਾਤਰੀ ਸੁਰੱਖਿਆ ਅਭਿਆਨ ਜ਼ੋ ਕਿ ਹਰ ਮਹੀਨੇ 9 ਤਰੀਕ ਨੂੰ ਮਨਾਇਆ ਜਾਂਦਾ ਹੈ ਦੇ ਅਧੀਨ ਡਾ.ਮਹਿਕ (ਇਸਤਰੀਆਂ ਰੋਗਾਂ ਦੇ ਮਾਹਿਰ) ਦੁਆਰਾ ਤਕਰੀਬਨ 64 ਗਰਭਵਤੀ ਮਾਵਾਂ ਦਾ ਏ.ਐਨ.ਸੀ.ਚੈਕਅੱਪ ਕੀਤਾ ਗਿਆ ਜਿਨਾਂ• ਵਿੱਚੋ 18 ਗਰਭਵਤੀ ਮਾਵਾਂ ਨੂੰ ਮਨਸੋਤਰਾ ਸੈਕਨ ਸੈਂਟਰ ਪਠਾਨਕੋਟ ਵਿਖੇ ਬਧਾਣੀ ਐਂਬੂਲੈਂਸ ਦੁਆਰਾ ਸੈਕਨ ਕਰਵਾਉਣ ਲਈ ਭੇਜਿਆ ਗਿਆ। ਉਨ•ਾ ਨੇ ਦੱਸਿਆ ਕਿ ਜੇ.ਐਸ.ਐਸ.ਕੇ ਪ੍ਰੋਗਰਾਮ ਅਧੀਨ ਗਰਭਵਤੀ ਅੋਰਤਾਂ ਦੇ ਖੂਨ, ਪਿਸ਼ਾਬ ਦੇ ਸਾਰੇ ਟੈਸਟ, ਟੀਕਾਕਰਣ, ਅਲਟਰਾਊਂਡ, ਹਸਪਤਾਲ ਵਿੱਚ ਜਣੇਪਾ, ਨਾਰਮਲ ਜਣੇਪੇ ਦੋਰਾਨ ਤਿੰਨ ਦਿਨ ਦਾ ਖਾਣਾ ਅਤੇ ਵੱਡਾ ਅਪ੍ਰੇਸ਼ਨ ਹੋਣ ਤੇ ਸੱਤ ਦਿਨਾਂ ਤੱਕ ਦਾ ਖਾਣਾ ,ਆਦਿ ਸੁਵਿਧਾਵਾਂ ਬਿਲਕੁਲ ਮੁਫਤ ਦਿੱਤੀਆ ਜਾ ਰਹੀ ਹਨ। ਇਸ ਮੋਕੇ ਡਾ.ਅਮਨਦੀਪ, ਡਾ.ਅਨੂਪਮਾ, ਰਿੰਪੀ ਬੀਈਈ, ਸੋਮ ਨਾਥ, ਮਮਤਾ ਸਟਾਫ ਨਰਸ, ਅਮਨਦੀਪ ਏ.ਐਨ.ਐਮ., ਆਸ਼ਾਵਰਕਰਾ ਅਤੇ ਹੋਰ ਸਟਾਫ ਆਦਿ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp