ਹੁਸ਼ਿਆਰਪੁਰ (ਸੁਰਜੀਤ ਸਿੰਘ ਸੈਣੀ) ਆਪਣੀਆਂ ਵਾਜਿਬ ਹੱਕੀ ਮੰਗਾਂ ਨੂੰ ਲੈ ਕੇ ਮਿਉੂਸੀਪਲ ਐਕਸ਼ਨ ਕਮੇਟੀ ਮੁਲਾਜਮਾਂ ਚ ਪੰਜਾਬ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਹੈ ਅਤੇ ਇਹ ਗੁੱਸਾ ਕਿਸੇ ਵੀ ਵੇਲੇ ਭਾਬੜ ਬਣ ਸਕਦਾ ਹੈ। ਸਰਕਾਰੀ ਵਾਅਦੇ ਪੂਰੇ ਨਾ ਹੋਣ ਕਰਕੇ ਜਥੇਬੰਦੀ ਸੰਘਰਸ਼ ਕਰਨ ਦੇ ਰੋਂਅ ਚ ਹੈ ਇਸ ਸੰਬਧੀ ਜਥੇਬੰਦੀ ਦੇ ਉੱਚ-ਪੱਧਰੀ ਲੀਡਰ ਸੰਘਰਸ ਦੀ ਤਿਆਰੀ ਕਰੀ ਬੈਠੇ ਹਨ।
ਮਿਊਂਸਪਲ ਐਕਸ਼ਨ ਕਮੇਟੀ ਮੁਲਾਜਮਾ ਦੇ ਲੀਡਰਾ ਦੀ ਇੱਕ ਮੀਟਿੰਗ Sheed Bhagat Singh ਯਾਦਗਾਰੀ ਹਾਲ ਜਲੰਧਰ ਸਰਦਾਰੀ ਲਾਲ ਅਤੇ ਪ੍ਰਕਾ੍ਹ ਚੰਦ ਗੈਜੰਡ ਦੀ ਪ੍ਰਧਾਨਗੀ ਹੇਠ ਹੋਈ| ਇਸ ਮੀਟਿੰਗ ਵਿਚ ਆਉਣ ਵਾਲੇ ਸਮੇਂ ਵਿਚ ਬਹੁਤ ਸਖਤ ਫੈਸਲੇ ਲਏ ਗਏ| ਇਹਨਾਂ ਬਾਰੇ ਜਾਣਕਾਰੀ ਦਿੰਦਿਆ ਕੁਲਵੰਤ ਸਿੰਘ ਸੈਣੀ ਨੇ ਦੱਸਿਆ ਕਿ ਪਹਿਲਾ ਫੈਸਲਾ 30.10.2018 ਨੂੰ ਰਣਜੀਤ ਐਵੀਨਿਊ ਵਿਖੇ ਇਕੱਠੇ ਹੋ ਕੇ ਲੋਕਲ ਬਾਡੀ ਮੰਤਰੀ ਦੀ ਕੋਠੀ ਵੱਲ ਨੂੰ ਕੂਚ ਕਰਨਾ, ਮਿਤੀ 13.11.2018 ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨਾ ਅਤੇ 15.11.2018 ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ| ਜੇਕਰ 30.10.2018 ਨੂੰ ਸਰਕਾਰ ਦੁਆਰਾ ਮੁਲਾਜਮਾ ਨਾਲ ਕੋਈ ਬਦਸਲੂਕੀ ਕੀਤੀ ਜਾਂਦੀ ਹੈ ਤਾਂ 31.10.2018 ਨੂੰ ਹੜਤਾਲ ਜੇਕਰ 13.11.2018 ਨੂੰ ਮੁੱਖ ਮੰਤਰੀ ਦੀ ਕੋਠੀ ਵਿਖੇ ਉਪਰੋਕਤ ਘਟਨਾ ਹੁੰਦੀ ਹੈ ਤਾਂ 14.11.2018 ਤੋਂ ਹੜਤਾਲ ੍ਹੁਰੂ ਕਰ ਦਿੱਤੀ ਜਾਵੇਗੀ| ਇਸ ਵਿਚ ਮੁੱਖ ਮੰਗਾ ਕੱਚੇ ਮੁਲਾਜਮ ਪੱਕੇ ਕਰਨਾ ਜਿਸ ਬਾਰੇ ਸਰਕਾਰ ਨੂੰ ਪਹਿਲਾ ਹੀ ਜਾਣੂ ਕਰਵਾ ਚੁੱਕੇ ਹਾਂ ਅਤੇ 4 ਡੀ.ਏ ਦੀ ਕ੍ਹਿਤਾ, ਨਵਾ ਸਕੇਲ ਲਾਗੂ ਕਰਨਾ ਮੁੱਖ ਹਨ| ਮਾਨਯੋਗ ਹਾਈਕੋਰਟ ਵਲੋਂ ਫੈਸਲਾ ਦੇ ਦਿੱਤਾ ਗਿਆ ਹੈ ਕਿ ਡੀ.ਏ ਕੋਈ ਸਰਕਾਰੀ ਪਾਸੋਂ ਭੀਖ ਨਹੀਂ ਹੈ ਮੁਲਾਜਮਾ ਦਾ ਬਣਦਾ ਹੱਕ ਹੈ|
ਇਸ ਮੀਟਿੰਗ ਵਿਚ ਕੁਲਦੀਪ ੍ਹਰਮਾ ਕੰਨਵੀਨਰ, ਨਾਇਬ ਸਿੰਘ ਜੈਤੋ ਅਤੇ ਪੰਜਾਬ ਦੇ ਹੋਰ ਆਗੂ ੍ਹਾਮਿਲ ਹੋਏ|
EDITOR
CANADIAN DOABA TIMES
Email: editor@doabatimes.com
Mob:. 98146-40032 whtsapp