DOABA TTIMS : ਜਾਗਰੂਕਤਾ ਅਤੇ ਸਾਵਧਾਨੀ ਨਾਲ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਐਸ ਡੀ ਐਮ ਬਟਾਲਾ

ਜਾਗਰੂਕਤਾ ਅਤੇ ਸਾਵਧਾਨੀ ਨਾਲ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਐਸ ਡੀ ਐਮ ਬਟਾਲਾ
ਬਟਾਲਾ( ਅਵਿਨਾਸ਼ , ਸੰਜੀਵ ਨਈਅਰ) ਐਸ ਡੀ ਐਮ ਬਟਾਲਾ ਕਮ ਕਮਿਸ਼ਨਰ ਬਟਾਲਾ ਬਲਵਿੰਦਰ ਸਿੰਘ ਨੇ ਅੱਜ ਨਗਰ ਨਿਗਮ ਬਟਾਲਾ ਦਫਤਰ ਵਿਖੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਕਰੋਨਾ ਵਾਇਰਸ਼ ਤੋਂ ਬਚਣ  ਲਈ ਲੋਕਾ ਵਿਚ ਜਾਗਰੂਕਤਾ ਲਿਆਂਦੀ ਜਾਵੇ ਕਿਹਾ ਕਿ ਉਹ ਲੋਕਾਂ ਨੂੰ ਵਿਸ਼ਵਾਸ਼ ਦਿਵਾਉਣ ਕਿ ਲੋਕ ਇਸ ਬਿਮਾਰੀ ਸਬੰਧੀ ਬਿਲਕੁਲ ਵੀ ਨਾ ਘਬਰਾਉਣ ਅਤੇ ਲੋਕਾਂ ਨੂੰ ਉਨ੍ਹਾਂ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਸੰਬੰਧੀ ਜਾਗਰੂਕ ਕੀਤਾ ਜਾਵੇ ਤਾਂ ਇਹ ਜਾਨਲੇਵਾ ਵਾਇਰਸ ਨਾ ਫੈਲ ਸਕੇ ।ਐਸ ਡੀ ਐਮ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਅਫਵਾਹ ਫੈਲਾਉਣ ਵਾਲੇ ਵਿਰੁੱਧ ਆਈਪੀਸੀ ਦੀ ਧਾਰਾ 188 ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ । ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਿਫਾਈ ਵੱਲ ਜ਼ਿਆਦਾ ਧਿਆਨ ਦੇਣ ਇਸ ਦੌਰਾਨ ਆਪਣੇ ਹੱਥ ਦਸਤਾਨਿਆਂ ਨਾਲ ਤੇ ਮੂੰਹ ਢਕ ਕੇ ਕੰਮ ਕਰਨ ਕੰਮ ਤੋਂ ਬਾਅਦ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਆਦਾ ਭੀੜ ਵਾਲੀਆਂ ਥਾਵਾਂ ਤੇ ਨਾ ਜਾਣ
ਇਸ ਮੌਕੇ ਤੇ ਡਾਕਟਰ ਸੰਜੀਵ ਭੱਲਾ ਨੇ ਕਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਜੇਕਰ ਕਿਸੇ ਵਿਅਕਤੀ ਨੂੰ ਖੰਗ, ਜੁਕਾਮ, ਬੁਖਾਰ ਆਦਿ ਹੈ ਤਾਂ ਉਸਨੂੰ ਆਪਣਾ ਇਲਾਜ ਸਰਕਾਰੀ ਹਸਪਤਾਲ ਵਿਚ  ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਤੇ ਸੁਪਰਡੰਟ ਨਿਰਮਲ ਸਿੰਘ ਅਮਰਜੀਤ ਸਿੰਘ ਸਵਿਤਾ ਹਰਿੰਦਰ ਸਿੰਘ ਸ਼ਿਵ ਸ਼ਰਮਾ ਅਸ਼ੋਕ ਲੂਣਾ ਅਤੇ ਜਤਿੰਦਰ  ਕੱਦ ਆਦਿ ਹਾਜਰ ਸਨ“““““““““““““““““““““““““““““““““““““
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply