ਆਰ.ਟੀ.ਈ ਐਕਟ ਅਧੀਨ ਮਾਨਤਾ ਨਾ ਨਵਿਆਉਣ ਵਾਲੇ ਸਕੂਲ ਹੋਣਗੇ 31 ਮਾਰਚ ਤੋ ਬਾਅਦ ਬੰਦ- ਇੰਜੀ. ਸੰਜੀਵ ਗੌਤਮ
ਪਠਾਨਕੋਟ, 13 ਮਾਰਚ (RAJINDER RAJAN BUREAU)
ਸਿੱਖਿਆ ਵਿਭਾਗ ਪਠਾਨਕੋਟ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਸਾਰੇ ਪ੍ਰਾਇਵੇਟ ਸਕੂਲਾਂ ਨੂੰ ਆਰ.ਟੀ.ਈ ਐਕਟ ਅਧੀਨ ਮਾਨਤਾ ਨਵਿਆਉਣ ਲਈ ਅਜੇ ਤੱਕ ਤਿੰਨ ਮੌਕੇ ਦਿੱਤੇ ਜਾ ਚੁੱਕੇ ਹਨ। ਪਰੰਤੂ ਫਿਰ ਵੀ ਜ਼ਿਲ੍ਹਾ ਪਠਾਨਕੋਟ ਦੇ 11 ਪ੍ਰਾਈਵੇਟ ਸਕੂਲਾਂ ਵੱਲੋਂ ਵਿਦਿਆਰਥੀਆਂ ਦੀ ਸੁਰਖਿੱਆਂ ਨੂੰ ਅਣਗੌਲਿਆਂ ਕਰਦੇ ਹੋਏ ਅਜੇ ਤੱਕ ਬਿਲਡਿੰਗ ਅਤੇ ਫਾਇਰ ਸੇਫਟੀ ਸਬੰਧੀ ਸਰਟੀਫਿਕੇਟ ਜਮਾਂ ਨਹੀ ਕਰਵਾਏ ਹਨ। ਵਿਭਾਗ ਵੱਲੋ ਇਹਨਾਂ ਸਕੂਲਾਂ ਨੂੰ ਇੱਕ ਮੌਕਾ ਹੋਰ ਦਿੰਦੇ ਹੋਏ 17 ਮਾਰਚ 2020 ਤੱਕ ਸਰਟੀਫਿਕੇਟ ਜਮਾਂ ਕਰਵਾਉਣ ਲਈ ਕਿਹਾ ਗਿਆ ਹੈ ਅਤੇ ਜੇਕਰ ਇਹ ਸਕੂਲ ਦਿੱਤੀ ਹੋਈ ਮਿਤੀ ਤੱਕ ਸਰਟੀਫਿਕੇਟ ਜਮਾਂ ਨਹੀ ਕਰਵਾਉਂਦੇ ਤਾਂ ਇਹ ਸਮਝ ਲਿਆ ਜਾਵੇਗਾ ਕਿ ਸਕੂਲ ਮੈਨੇਜਮੈਂਟ ਸਕੂਲ ਨੂੰ ਚਲਾਉਣਾ ਨਹੀ ਚਾਹੁੰਦੀ ਅਤੇ 31ਮਾਰਚ 2020 ਤੋਂ ਬਾਅਦ ਇਹਨਾਂ ਸਕੂਲਾਂ ਨੂੰ ਵਿਭਾਗ ਵੱਲੋਂ ਬੰਦ ਕਰ ਦਿੱਤਾ ਜਾਵੇਗਾ।
ਇਹਨਾਂ ਸਬਦਾਂ ਦਾ ਪ੍ਰਗਟਾਵਾ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਇੰਜੀ. ਸੰਜੀਵ ਗੌਤਮ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਆਰ.ਟੀ.ਈ ਐਕਟ ਅਧੀਨ ਮਾਨਤਾ ਨਾ ਲੈਣ ਵਾਲੇ ਸਕੂਲਾਂ ਵਿੱਚ ਬਲਾਕ ਪਠਾਨਕੋਟ-1 ਦੇ ਸੰਤ ਪ੍ਰੇਮ ਸਿੰਘ ਪਬਲਿਕ ਸਕੂਲ ਘੰਡਰਾ, ਸਰਸਵਤੀ ਵਿਦਿਆ ਮੰਦਰ ਫਰੀਦਾਨਗਰ, ਇੱਛਾ ਪੂਰਤੀ ਸਕੂਲ ਪੰਜੂਪੁਰ, ਬਲਾਕ ਪਠਾਨਕੋਟ-2 ਅਧੀਨ ਇਕ ਸਕੂਲ਼ ਐਮਡੀਐਮ ਸਕੂਲ ਸਰਨਾ, ਪਠਾਨਕੋਟ-3 ਦੇ ਸਕੂਲ ਹੋਲੀ ਹਰਟ ਸਕੂਲ ਢਾਂਗੂ ਰੋਡ ਪਠਾਨਕੋਟ, ਲੋਟਸ ਫਲਾਵਰ ਸਕੂਲ, ਪ੍ਰਭਾਤ ਪੂਜਾ ਸਕੂਲ ਮਮੂਨ, ਅਦਰਸ਼ ਭਾਰਤੀ ਵਿਦਿਆਲੇ ਮਮੂਨ ਅਤੇ ਟੈਗੋਰ ਪਬਲਿਕ ਸਕੂਲ ਅਨੰਦਪੁਰ ਰੜਾ, ਪਠਾਨਕੋਟ, ਬਲਾਕ ਧਾਰ-2 ਦਾ ਸਕੂਲ ਸਿਵਾਲਿਕ ਸਕੂਲ ਕਰੋਲੀ, ਬਲਾਕ ਨਰੋਟ ਜੈਮਲ ਸਿੰਘ ਦਾ ਸਕੂਲ ਸਿਵਾਲਿਕ ਸਕੂਲ ਸੋਹਾਵੜਾ ਕਲਾਂ ਸਾਮਿਲ ਹਨ। ਜੇਕਰ ਇਹ ਸਕੂਲ ਨਿਯਤ ਮਿਤੀ ਤੱਕ ਆਰ.ਟੀ.ਈ ਅਧੀਨ ਮਾਨਤਾ ਨਹੀ ਪ੍ਰਾਪਤ ਕਰਦੇ ਤਾ ਇਹਨਾਂ ਸਕੂਲਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਜੁਨਿਅਰ ਸਹਾਇਕ ਰਾਜੇਸ ਕੁਮਾਰ, ਆਰ.ਟੀ.ਈ ਸਹਾਇਕ ਦੁਸ਼ੰਤ ਕੁਮਾਰ ਅਤੇ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp