DOABA TIMES : ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਸ੍ਰੀ ਦੀਪਕ ਹਿਲੋਰੀ ਐਸ.ਐਸ.ਪੀ. ਪਠਾਨਕੋਟ ਵੱਲੋਂ ਮੋਕ ਡਰਿੱਲ ਦੀਆਂ ਤਿਆਰੀਆਂ ਸਬੰਧੀ ਜਾਇਜਾ ਲਿਆ

ਕੁਦਰਤੀ ਆਫਤ ਕੋਰੋਨਾ ਵਾਇਰਸ (ਕੋਵਿਡ-19) ਨਾਲ ਨਜਿੱਠਣ ਲਈ ਜਿਲ•ਾ ਪ੍ਰਸਾਸਨ ਨੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਕਰਵਾਈ ਮੌਕ ਡਰਿੱਲ
—-ਅਰਬਨ ਖੇਤਰ ਸੈਲੀ ਕੁੱਲੀਆਂ ਅਤੇ ਪੇਂਡੂ ਖੇਤਰ ਪਿੰਡ ਗੋਬਿੰਦਸਰ ਵਿਖੇ ਕਰਵਾਈ ਮੌਕ ਡਰਿੱਲ

ਪਠਾਨਕੋਟ, 13 ਮਾਰਚ 2020 ( RAJIN RAJAN BUREAU  ) ਅੱਜ ਜਿਲ•ਾ ਪ੍ਰਸਾਸਨ, ਸਿਹਤ ਤੇ ਪਰਿਵਾਰ ਵਿਭਾਗ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਆਮ ਲੋਕਾਂ ਦੀ ਸਿਹਤ ਤੇ ਜਾਨ ਦੀ ਸੁਰੱਖਿਆ ਲਈ ਜ਼ਿਲ•ਾ ਪਠਾਨਕੋਟ ਵਿੱਚ ਦੋ ਸਥਾਨਾਂ ਤੇ ਮੌਕ ਡਰਿੱਲ ਕਰਵਾਈ ਗਈ, ਜਿਸ ਵਿੱਚ ਪਠਾਨਕੋਟ ਵਿਖੇ ਸੈਲੀ ਕੂਲੀਆਂ ਅਤੇ ਪਿੰਡ ਗੋਬਿੰਦਸਰ ਵਿਖੇ ਵੱਖ ਵੱਖ ਟੀਮਾਂ ਨੇ ਪਹੁੰਚ ਕੇ ਇਸ ਕਾਰਜ ਨੂੰ ਨੇਪਰੇ ਚਾੜਿਆ । ਇਸ ਤੋਂ ਪਹਿਲਾ ਸਰਕਾਰ ਵੱਲੋਂ ਕੋਰੋਨਾ ਵਾਇਰਸ (ਕੋਵਿਡ-19) ਨੂੰ ਕੁਦਰਤੀ ਆਫਤ ਘੋਸ਼ਿਤ ਕੀਤਾ ਗਿਆ ਹੈ ਨੂੰ ਲੈ ਕੇ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੇ ਮੀਟਿੰਗ ਹਾਲ ਵਿਖੇ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਸ੍ਰੀ ਦੀਪਕ ਹਿਲੋਰੀ ਐਸ.ਐਸ.ਪੀ. ਪਠਾਨਕੋਟ ਵੱਲੋਂ ਮੋਕ ਡਰਿੱਲ ਦੀਆਂ ਤਿਆਰੀਆਂ ਸਬੰਧੀ ਜਾਇਜਾ ਲਿਆ ਗਿਆ। ਜਿਲ•ਾ ਪ੍ਰਬੰਧਕੀ ਕੰਪਲੈਕਸ ਤੋਂ ਸਿਹਤ ਵਿਭਾਗ, ਸਿੱਖਿਆ ਵਿਭਾਗ, ਪੁਲਿਸ ਵਿਭਾਗ, ਫਾਅਰ ਬ੍ਰਿਗੇਡ, ਐਮਬੂਲੈਂਸ, ਅਤੇ ਪ੍ਰਸਾਸਨਿਕ ਅਧਿਕਾਰੀਆਂ ਦੀਆਂ ਤਿਆਰ ਕੀਤੀਆਂ ਟੀਮਾਂ ਨਿਰਧਾਰਤ ਯੋਜਨਾ ਤਹਿਤ ਦੋਨਾਂ ਸਥਾਨਾਂ ਲਈ ਰਵਾਨਾ ਹੋਈਆ। ਸ. ਗੁਰਪ੍ਰੀਤ ਸਿੰਘ ਖਹਿਰਾ ਮੋਕ ਡਰਿੱਲ ਦਾ ਨਿਰੀਖਣ ਕਰਨ ਪਹਿਲਾ ਸੈਲੀ ਕੂਲੀਆ ਪਠਾਨਕੋਟ ਅਤੇ ਉਸ ਤੋਂ ਬਾਅਦ ਪਿੰਡ ਗੋਬਿੰਦਸਰ ਵਿਖੇ ਪਹੁੰਚੇ। ਇਸ ਮੋਕੇ ਤੇ ਹੋਰ ਜਿਲ•ਾ ਅਧਿਕਾਰੀ ਵੀ ਉਨ•ਾਂ ਨਾਲ ਮੋਕੇ ਤੇ ਮੋਜੂਦ ਸਨ।

Advertisements

ਮੋਕ ਡਰਿੱਲ ਤੋਂ ਪਹਿਲਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ  ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇ ਕਿ ਅੱਜ ਤੱਕ ਪਠਾਨਕੋਟ ਅੰਦਰ ਕੋਈ ਵੀ ਕਰੋਨਾ ਵਾਈਰਸ ਦਾ ਪਾਜਟਿਵ ਕੇਸ ਨਹੀਂ ਪਾਇਆ ਗਿਆ ਪਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ•ਾ ਪਠਾਨਕੋਟ ਅੰਦਰ ਵੀ ਭਵਿੱਖ ਵਿੱਚ ਜੇਕਰ ਕੋਈ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਜਿਸ ਦੇ ਸਬੰਧ ਵਿੱਚ ਅੱਜ ਅਰਬਨ ਏਰੀਆ ਸੈਲੀ ਕੁਲੀਆਂ ਅਤੇ ਪੇਂਡੂ ਖੇਤਰ ਵਿੱਚ ਪਿੰਡ ਗੋਬਿੰਦਸਰ ਵਿੱਚ ਮੌਕ ਡਰਿੱਲ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਮੋਕ ਡਰਿੱਲ ਦੋਰਾਨ ਇਹ ਦਿਖਾਇਆ ਗਿਆ ਹੈ ਕਿ ਕਿਸ ਤਰ•ਾਂ ਇੱਕ ਨਿਰਧਾਰਤ ਖੇਤਰ ਅੰਦਰ ਕੋਰੋਨਾਂ ਵਾਈਰਸ ਨਾਲ ਪੀੜਤ ਵਿਅਕਤੀ ਪਾਇਆ ਜਾਂਦਾ ਹੈ ਅਤੇ ਕਿੰਨੀ ਸਾਵਧਾਨੀ ਦੇ ਨਾਲ ਸਿਹਤ ਵਿਭਾਗ ਦੀ ਟੀਮ ਉਸ ਘਰ ਵਿੱਚੋਂ ਮਰੀਜ ਨੂੰ ਕੱਢ ਕੇ ਐਮਬੂਲੈਂਸ ਤੱਕ ਲੈ ਕੇ ਆਉਂਦੀ ਹੈ ਅਤੇ ਸਾਵਧਾਨੀ ਨਾਲ ਸਿਵਲ ਹਸਪਤਾਲ ਵਿਖੇ ਵਿਸ਼ੇਸ ਤੋਰ ਤੇ ਬਣਾਏ ਗਏ ਵਾਰਡ ਲਈ ਲੈ ਕੇ ਜਾਂਦੀ ਹੈ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸਿਰਫ ਮੌਕ ਡਰਿੱਲ ਹੈ ਅਤੇ ਉਨ•ਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਪ੍ਰਸ਼ਾਸਨ ਵੱਲੋਂ ਇਸ ਦੀ ਪੂਰੀ ਤਿਆਰੀ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਇਹ ਸਿਰਫ ਪ੍ਰਸ਼ਾਸਨ ਵੱਲੋਂ ਆਪਣੇ ਅਗੇਤੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਆਉਣ ਵਾਲੀ ਕੁਦਰਤੀ ਆਫਤ ਨਾਲ ਨਜਿੱਠਿਆ ਜਾ ਸਕੇ।


ਉਨ•ਾਂ ਕਿਹਾ ਕਿ ਲੋਕਾਂ ਅੰਦਰ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਿਹਤ ਵਿਭਾਗ ਵੱਲੋਂ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ,ਜੋ ਲੋਕਾਂ ਨੂੰ ਅਤੇ ਬੱਚਿਆਂ ਨੂੰ ਇਸ ਬਿਮਾਰੀ ਦੇ ਬਚਾਉ ਸਬੰਧੀ ਜਾਣਕਾਰੀ ਦੇ ਕੇ ਜਾਗਰੂਕ ਕਰਨਗੇ।  ਉਨ•ਾਂ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ-ਸੀਓਵੀਆਈਡੀ-19 ਦੇ ਲੱਛਣ ਹਨ ਬੁਖਾਰ ਦਾ ਰਹਿਣਾ, ਖਾਂਸੀ, ਸਾਹ ਲੈਣ ਵਿੱਚ ਤਕਲੀਫ, ਥਕਾਵਟ ਅਤੇ ਸਿਰ ਦਰਦ। ਉਨ•ਾਂ ਕਿਹਾ ਕਿ ਸਾਨੂੰ ਹੱਥਾਂ ਨੂੰ ਸਾਬੁਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ ਅਤੇ ਹੈਂਡ ਸੈਨੇਟਾਈਜਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਖਾਂਸੀ ਕਰਦੇ ਜਾਂ ਛਿੱਕਣ ਵੇਲੇ ਨੱਕ ਅਤੇ ਮੂੰਹ ਨੂੰ ਢੱਕ ਕੇ ਰੱਖੋ। ਉਨ•ਾਂ ਦੱਸਿਆ ਕਿ  ਜ਼ਿਲ•ਾ ਪਠਾਨਕੋਟ ਵਿੱਚ ਭਵਿੱਖ ਵਿੱਚ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਦੇ ਨਾਲ ਨਿਪਟਨ ਲਈ ਚਾਰ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਜੋ ਸਿਵਲ ਸਰਜਨ ਪਠਾਨਕੋਟ ਡਾ. ਵਿਨੋਦ ਸਰੀਨ 9417807727, ਜ਼ਿਲ•ਾ ਨੋਡਲ ਅਫਸ਼ਰ ਡਾ. ਸਰਬਜੀਤ ਕੌਰ 7529894618, 104, ਕੰਟਰੋਲ ਰੂਮ ਲੈਂਡ ਲਾਈਨ ਨੰਬਰ 0186-2220180 ਅਤੇ 0186-2221300 ਟੈਲੀਫੋਨ ਨੰਬਰ ਸਥਾਪਤ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਅਗਰ ਲੋਕਾਂ ਦੇ ਧਿਆਨ ਵਿੱਚ ਕੋਈ ਸੱਕੀ ਵਿਅਕਤੀ ਜੋ ਵਿਦੇਸ ਆਦਿ ਤੋਂ ਆਇਆ ਹੈ ਤਾਂ ਉਸ ਵਿੱਚ ਉਪਰੋਕਤ ਵਾਈਰਸ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਪਰੋਕਤ ਨੰਬਰਾਂ ਤੇ ਸੂਚਿਤ ਕੀਤਾ ਜਾਵੇ।


 ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ, ਪਿਰਥੀ ਸਿੰਘ ਸਹਾਇਕ ਕਮਿਸ਼ਨਰ  ਜਨਰਲ, ਪਰਮੀਸ ਚੋਧਰੀ ਐਸ.ਪੀ. ਪਠਾਨਕੋਟ, ਰਜਿੰਦਰ ਮਨਹਾਸ ਡੀ.ਐਸ.ਪੀ., ਸੁਲੱਖਣ ਸਿੰਘ ਡੀ.ਐਸ.ਪੀ., ਲਲਿਤ ਕੁਮਾਰ ਡੀ.ਐਸ.ਪੀ. , ਡਾ. ਆਦਿੱਤੀ ਸਲਾਰੀਆ ਸਹਾਇਕ ਸਿਵਲ ਸਰਜਨ, ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ,  ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜ਼ਿਲ•ਾ ਅਧਿਕਾਰੀ ਹਾਜ਼ਰ ਸਨ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply