ਡਿਪਟੀ ਕਮਿਸ਼ਨਰ ਵਲੋਂ ਸ਼ਬਜ਼ੀ ਮੰਡੀ ਗੁਰਦਾਸਪੁਰ ਦਾ ਦੌਰਾ
ਡਿਪਟੀ ਕਮਿਸ਼ਨਰ ਵਲੋਂ ਜ਼ਿਲ•ਾ ਵਾਸੀਆਂ ਨੂੰ ਘਰਾਂ ਵਿਚ ਰਹਿਣ ਦੀ ਕੀਤੀ ਅਪੀਲ
ਗੁਰਦਾਸਪੁਰ, 23 ਮਾਰਚ ( ਅਸ਼ਵਨੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਅੱਜ ਸਬਜ਼ੀ ਮੰਡੀ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਰੀਦਦਾਰੀ ਦੋਰਾਨ ਆਪਸ ਵਿਚ ਇਕ ਮੀਟਰ ਦਾ ਫਾਸਲਾ ਰੱਖਣ ਅਤੇ ਦੁਕਾਨ ਵਿਚ ਇਕ ਸਮੇਂ ਦੋਰਾਨ 1-2 ਤੋਂ ਵੱਧ ਗਾਹਕ ਨਹੀਂ ਹੋਣੇ ਚਾਹੀਦੇ ਹਨ। ਇਸ ਮੌਕੇ ਸਵਰਨਦੀਪ ਸਿੰਘ ਐਸ.ਐਸ.ਪੀ ਗੁਰਦਾਸਪੁਰ, ਹਰਵਿੰਦਰ ਸਿੰਘ ਸੰਧੂ ਐਸ.ਪੀ (ਡੀ), ਸਕੱਤਰ ਸਿੰਘ ਬੱਲ ਐਸ.ਡੀ.ਐਮ, ਸੁਖਪਾਲ ਸਿੰਘ ਡੀ.ਐਸ.ਪੀ ਤੇ ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਂਸ਼ ਕਾਊਂਸ਼ਲਰ ਵੀ ਮੋਜੂਦ ਸਨ। ਇਸੇ ਤਰਾਂ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਦੀਨਾਨਗਰ, ਡੇਰਾ ਬਾਬਾ ਨਾਨਕ, ਕਲਾਨੋਰ ਅਤੇ ਬਟਾਲਾ ਵਿਖੇ ਵੀ ਐਸ.ਡੀ.ਐਮਜ਼ ਵਲੋਂ ਸਬਜ਼ੀਆਂ ਮੰਡੀਆਂ ਦਾ ਦੋਰਾ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਸਬਜ਼ੀ ਮੰਡੀ ਗੁਰਦਾਸਪੁਰ ਵਿਖੇ ਆੜ•ਤੀਆਂ ਤੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗਾਂ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਅੰਦਰ 144 ਅਧੀਨ ਆਮ ਜਨਤਾ ਦੀ ਸੁਰੱਖਿਆ ਲਈ ਮਹਾਂਮਾਰੀ ਦੇ ਪ੍ਰਭਾਵ ਤੋਂ ਬਚਣ ਲਈ ਜ਼ਿਲ•ਾ ਗੁਰਦਾਸਪੁਰ ਦੀ ਹਦੂਦ ਅੰਦਰ ਲੋਕਡਾਊਨ ਕੀਤਾ ਗਿਆ ਹੈ ਜੋ 31 ਮਾਰਚ 2020 ਵਜੇ ਤੱਕ ਲਾਗੂ ਰਹੇਗਾ। ਸਿਹਤ ਵਿਭਾਗ ਵਲੋਂ ਜਿਨਾਂ ਵਿਅਕਤੀਆਂ ਨੂੰ 14 ਦਿਨ ਘਰ ਵਿਚ ਏਕਾਂਤਵਾਸ ਰਹਿਣ ਲਈ ਕਿਹਾ ਹੈ ਉਹ ਘਰੇ ਹੀ ਰਹਿਣਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp