ਭਾਰੀ ਬਾਰਿਸ਼ ਦੇ ਮੱਦੇਨਜਰ ਡੀਸੀ ਈਸ਼ਾ ਕਾਲੀਆ ਨੇ 25 Sep. ਨੂੰ ਹੁਸ਼ਿਆਰਪੁਰ ਚ ਕੀਤਾ ਛੁੱਟੀ ਦਾ ਐਲਾਨ

-ਕਿਹਾ ਜਿਲਾ ਹੁਸ਼ਿਆਰਪੁਰ ਨੂੰ ਖਤਰਾ ਨਹੀਂ, ਲੋਕ ਅਫਵਾਹਾਂ ਵੱਲ ਨਾ ਦੇਣ ਧਿਆਣ
-ਪੌਂਗ ਡੈਮ ਦਾ ਕੀਤਾ ਦੌਰਾ, ਘਬਰਾਉਣ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ
– ਕੰਟਰੋਲ ਰੂਮ ਵੀ ਸਥਾਪਿਤ , 24 ਘੰਟੇ ਚਾਲੂ ਰੱਖੇ ਜਾਣਗੇ

-ਬੀ.ਬੀ.ਐਮ.ਬੀ. ਵਲੋਂ ਪਾਣੀ ਛੱਡਣ ਨਾਲ ਨਹੀਂ ਹੋਵੇਗਾ ਕੋਈ ਖਤਰਾ
ਹੁਸ਼ਿਆਰਪੁਰ (Surjit Singh Saini, Gurvinder Singh Bahga)
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲ•ਾ ਪ੍ਰਸਾਸ਼ਨ ਵਲੋਂ ਸੰਭਾਵੀ ਹੜ•ਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਪਰ ਮੌਜੂਦਾ ਤੌਰ ‘ਤੇ ਘਬਰਾਉਣ ਦੀ ਲੋੜ ਨਹੀਂ ਹੈ। ਉਹ ਅੱਜ ਪੌਂਗ ਡੈਮ ਤਲਵਾੜਾ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ। ਉਨ•ਾਂ ਕਿਹਾ ਕਿ ਪੌਂਗ ਡੈਮ ਦਾ ਪਾਣੀ ਕੰਟਰੋਲ ਹੇਠ ਹੈ ਅਤੇ ਪ੍ਰਸਾਸ਼ਨ ਵਲੋਂ ਸਿਵਲ ਤੇ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਡਿਊਟੀ ਲਗਾ ਦਿੱਤੀ ਗਈ ਹੈ। ਉਨ•ਾਂ ਜ਼ਿਲ•ਾ ਵਾਸੀਆਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਹਾਲ ਦੀ ਘੜੀ ਵਿੱਚ ਹੜ•ਾਂ ਦਾ ਕੋਈ ਖਤਰਾ ਨਹੀਂ ਹੈ।

ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਵਲੋਂ 25 ਸਤੰਬਰ ਨੂੰ 3 ਵਜੇ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ, ਪਰ ਇਸ ਨਾਲ ਕੋਈ ਖਤਰਾ ਨਹੀਂ ਹੈ। ਉਨ•ਾਂ ਕਿਹਾ ਕਿ ਇਹ ਪਾਣੀ ਬੀ.ਬੀ.ਐਮ.ਬੀ. ਵਲੋਂ 49 ਹਜ਼ਾਰ ਕਿਊਸਕ ਤੱਕ ਹੌਲੀ-ਹੌਲੀ ਹੀ ਛੱਡਿਆ ਜਾਵੇਗਾ। ਉਨ•ਾਂ ਨਾਲ ਹੀ ਬਿਆਸ ਕੰਢੇ ਦੇ ਨੇੜਲੇ ਪਿੰਡਾਂ ਨੂੰ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ ਅਤੇ ਕਿਸੇ ਵੀ ਤਰ•ਾਂ ਦੀਆਂ ਅਫ਼ਵਾਹਾਂ ਵਿੱਚ ਨਾ ਆਉਣ ਲਈ ਕਿਹਾ। ਉਨ•ਾਂ ਬੀ.ਬੀ.ਐਮ.ਬੀ. ਤਲਵਾੜਾ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਪਾਣੀ ਦੇ ਲੈਵਲ ਸਬੰਧੀ ਰੋਜ਼ਾਨਾ ਰਿਪੋਰਟ ਦੇਣੀ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਵੀ ਬਾਰਸ਼ ਹੋ ਰਹੀ ਹੈ, ਇਸ ਲਈ ਬੀ.ਬੀ.ਐਮ.ਬੀ., ਸਿਵਲ ਪ੍ਰਸਾਸ਼ਨ ਅਤੇ ਜ਼ਿਲ•ਾ ਪੁਲਿਸ ਅਲਰਟ ‘ਤੇ ਹੈ। ਉਨ•ਾਂ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਉਨ•ਾਂ ਕਿਹਾ ਕਿ ਸੰਭਾਵੀ ਹੜ•ਾਂ ਦੌਰਾਨ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਨੂੰ ਸਿਵਲ ਪ੍ਰਸਾਸ਼ਨ ਅਤੇ ਜ਼ਿਲ•ਾ ਪੁਲਿਸ ਦੀਆਂ ਟੀਮਾਂ ਵਲੋਂ ਦੌਰਾ ਕਰਕੇ ਸੁਚੇਤ ਕੀਤਾ ਜਾ ਰਿਹਾ ਹੈ, ਕਿ ਉਹ ਸਾਵਧਾਨੀ ਵਰਤ ਕੇ ਬੰਨ•ਾਂ ਦੇ ਕੰਢਿਆਂ ‘ਤੇ ਨਾ ਜਾਣ ਅਤੇ ਨਾ ਹੀ ਪਸ਼ੂਆਂ ਨੂੰ ਲਿਜਾਣ। ਉਨ•ਾਂ ਕਿਹਾ ਕਿ ਅਧਿਕਾਰੀਆਂ ਦੀਆਂ ਇਨ•ਾਂ ਟੀਮਾਂ ਵਲੋਂ ਲਗਾਤਾਰ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਜ਼ਿਲ•ਾ ਪੱਧਰ ਅਤੇ ਸਬ-ਡਵੀਜ਼ਨ ਪੱਧਰ ‘ਤੇ ਕੰਟਰੋਲ ਰੂਮ ਵੀ ਸਥਾਪਿਤ ਕਰ ਲਏ ਗਏ ਹਨ, ਜੋ 24 ਘੰਟੇ ਚਾਲੂ ਰੱਖੇ ਜਾਣਗੇ। ਉਨ•ਾਂ ਦੱਸਿਆ ਕਿ ਬਾਰਿਸ਼ਾਂ ਕਾਰਨ ਪੰਜਾਬ ਸਰਕਾਰ ਵਲੋਂ ਜ਼ਿਲ•ੇ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ 25 ਸਤੰਬਰ ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ।
ਚੀਫ਼ ਇੰਜੀਨੀਅਰ ਬੀ.ਬੀ.ਐਮ.ਬੀ. ਸ੍ਰੀ ਸੁਰੇਸ਼ ਮਾਥੁਰ ਨੇ ਕਿਹਾ ਕਿ 25 ਸਤੰਬਰ ਨੂੰ 3 ਵਜੇ 49 ਹਜ਼ਾਰ ਕਿਊਸਕ ਤੱਕ ਹੌਲੀ-ਹੌਲੀ ਪਾਣੀ ਛੱਡਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਪਾਣੀ ਦਾ ਵਹਾਅ ਵੱਧ ਜਾਣ ‘ਤੇ ਇਹ ਪਾਣੀ ਛੱਡਿਆ ਜਾਂਦਾ ਹੈ। ਉਨ•ਾਂ ਕਿਹਾ ਕਿ 2011 ਵਿੱਚ ਵੀ ਕਰੀਬ 70 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ ਸੀ ਅਤੇ ਉਸ ਸਮੇਂ ਹੜ•ਾਂ ਵਰਗੇ ਹਾਲਾਤ ਸਾਹਮਣੇ ਨਹੀਂ ਆਏ ਸਨ। ਇਸ ਮੌਕੇ ਐਸ.ਡੀ.ਐਮ. ਮੁਕੇਰੀਆਂ ਸ੍ਰੀ ਅਦਿੱਤਿਆ ਉਪਲ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।

डिप्टी कमिश्रर श्रीमती ईशा कालिया ने कहा कि जिला प्रशासन की ओर से संभावित बाढ़ जैसी स्थिति से निपटने के लिए सभी प्रबंध मुकम्मल कर लिए गए हैं, इसलिए मौजूदा स्थिति से घबराने की जरु रत नहीं है। वे आज पौंग डैम तलवाड़ा का दौरा कर प्रबंधों का जायजा ले रहे थे। उन्होंने कहा कि पौंग डैम का पानी कंट्रोल में है और प्रशासन की ओर से सिविल व पुलिस अधिकारियों की टीमें बनाकर आपात स्थिति से निपटने के लिए डयूटियां लगा दी गई हैं। उन्होंने जिला वासियों को अफवाहों से सावधान रहने की अपील करते हुए कहा कि फिलहाल बाढ़ का कोई खतरा नहीं है। 
श्रीमती ईशा कालिया ने कहा कि भाखड़ा ब्यास प्रबंधन बोर्ड(बी.बी.एम.बी) की ओर से 25 सितंबर को 3 बजे अतिरिक्त पानी छोड़ा जा रहा है, पर इससे कोई खतरा नहीं है। उन्होंने कहा कि यह पानी बी.बी.एम.बी की ओर से 49 हजार क्यूसिक तक धीरे-धीरे छोड़ा जाएगा। उन्होंने कहा कि ब्यास के किनारे के नजदीक गांवों को सावधान रहने की भी अपील की और किसी भी तरह की अफवाहों में न आने के लिए कहा। डिप्टी कमिश्रर ने बी.बी.एम.बी तलवाड़ा के अधिकारियों को निर्देश देते हुए कहा कि पानी के स्तर संबंधी रोजाना रिपोर्ट देना सुनिश्चित बनाया जाए। 
डिप्टी कमिश्रर ने कहा कि हिमाचल प्रदेश में भी बारिश हो रही है, इस लिए बी.बी.एम.बी, सिविल प्रशासन व जिला पुलिस अलर्ट पर है। उन्होंने कहा कि किसी भी प्रकार की अप्रिय घटना से निपटने के लिए पुख्ता प्रबंध कर लिए गए हैं। संभावित बाढ़ के दौरान प्रभावित होने वाले गांवों को सिविल प्रशासन व जिला पुलिस की टीमों की ओर से दौरा करके सावधान किया जा रहा है, कि वे सावधानी रखें और बांधों के किनारों पर न जाएं और न ही पशुओं को ले जाएं। उन्होंने कहा कि अधिकारियों की इन टीमों की ओर से लगातार स्थिति का जायजा लिया जा रहा है। जिला स्तर व उप मंडल स्तर पर कंट्रोल रु म भी स्थापित कर लिए गए हैं, जो कि 24 घंटे चालू रखे जाएंगे। उन्होंने बताया कि बारिश के कारण पंजाब सरकार की ओर से जिले के सभी स्कूल व कालेजों में 25 सितंबर को छुट्टी घोषित की गई है। 

Related posts

Leave a Reply