CANADIAN DOABA TIMES : ਰੋਜਾਨਾਂ ਜੀਵਨ ਲਈ ਲੋੜੀਦੀਆਂ ਵਸ਼ਤੂਆਂ ਜਿਵੇ ਕਰਿਆਨਾ, ਫਲ ਸਬਜੀਆਂ ਅਤੋ ਦੁੱਧ ਆਦਿ ਦੀ ਸਪਾਲਾਈ ਦਿੱਤੀ ਜਾਵੇਗੀ ਡੋਰ ਸਟੈਪ ਤੇ-ਡਿਪਟੀ ਕਮਿਸ਼ਨਰ ਖਹਿਰਾ

ਰੋਜਾਨਾਂ ਜੀਵਨ ਲਈ ਲੋੜੀਦੀਆਂ ਵਸ਼ਤੂਆਂ ਜਿਵੇ ਕਰਿਆਨਾ, ਫਲ ਸਬਜੀਆਂ ਅਤੋ ਦੁੱਧ ਆਦਿ ਦੀ ਸਪਾਲਾਈ ਦਿੱਤੀ ਜਾਵੇਗੀ ਡੋਰ ਸਟੈਪ ਤੇ-ਡਿਪਟੀ ਕਮਿਸ਼ਨਰ
ਪਠਾਨਕੋਟ 24  ਮਾਰਚ (Rajinder  Rajan Bureau Chief )-ਕੋਵਿਡ-19 (ਕਰੋਨਾ ਵਾਈਰਸ) ਦੇ ਪ੍ਰਭਾਵ ਨੂੰ ਰੋਕਣ ਅਤੇ ਇਸਦੀ ਲੜੀ ਨੂੰ ਤੋੜਨ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰ: ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਜ਼ਿਲ•ਾ ਪਠਾਨਕੋਟ ਦੀ ਹਦੂਦ ਅੰਦਰ ਲਗਾਏ ਗਏ ਕਰਫ਼ਿਊ ਨੂੰ ਲੈ ਕੇ ਜਿਲ•ਾ ਪਠਾਨਕੋਟ ਦੀ ਜਨਤਾ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਊਸ ਲਈ ਡੋਰ ਸਟੈਪ ਤੇ ਹੀ ਕਰਿਆਨਾ, ਫਲ, ਸਬਜੀ ਆਦਿ ਦੀ ਸੇਵਾ ਦੇਣ ਦੀ ਵਿਵਸਥਾ ਕੀਤੀ ਗਈ ਹੈ।  ਅੱਜ ਸਵੇਰ ਤੋਂ ਹੀ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ, ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਅਤੇ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਵੱਲੋਂ ਲੋਕਾਂ ਦੀਆਂ ਰੋਜਾਨਾਂ ਦੀ ਜਰੂਰਤਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਚਰਚਾ ਕੀਤੀ ਅਤੇ ਰੋਜਾਨਾਂ ਦੀ ਜਿੰਦਗੀ ਲਈ ਜਰੂਰੀ ਕਰਿਆਨਾ  ਫਲ ਸਬਜੀ ਆਦਿ ਡੋਰ ਸਟੈਪ ਤੇ ਹੀ ਮੁਹਈਆਂ ਕਰਵਾਉਂਣ ਦੀ ਵਿਵਸਥਾ ਕੀਤੀ।
ਜਿਕਰਯੋਗ ਹੈ ਕਿ ਅੱਜ 24 ਮਾਰਚ ਨੂੰ ਕਰਫਿਓ ਦੇ ਦੋਰਾਨ ਸਵੇਰੇ ਕੂਝ ਲੋਕ ਸਹਿਰ ਦੀਆਂ ਸੜਕਾਂ ਤੇ ਸੈਰ ਕਰਦਿਆਂ ਦੇਖਣ ਨੂੰ ਮਿਲੇ ਅਤੇ ਪੁਲਿਸ ਵੱਲੋਂ ਉਨ•ਾਂ ਲੋਕਾਂ ਨੂੰ ਘਰ•ਾਂ ਨੂੰ ਵਾਪਸ ਭੇਜ ਦਿੱਤਾ ਗਿਆ ਜਦਕਿ ਪਿੰਡਾਂ ਵਿੱਚ ਵੀ ਕਰਫਿਓ ਦੀ ਪੂਰੀ ਤਰ•ਾਂ ਨਾਲ ਪਾਲਣਾ ਕੀਤੀ ਜਾ ਰਹੀ ਹੈ ਘਰ•ਾਂ ਅੰਦਰੋਂ ਉਹ ਹੀ ਲੋਕ ਬਾਹਰ ਆ ਰਹੇ ਹਨ ਜਿਨ•ਾ ਨੂੰ ਕੋਈ ਬਹੁਤ ਹੀ ਜਰੂਰੀ ਕੰਮ ਹੈ। ਪਠਾਨਕੋਟ ਦੇ ਨਾਲ ਲਗਦੀਆਂ ਹਿਮਾਚਲ ਪ੍ਰਦੇਸ ਅਤੇ ਜੰਮੂ ਕਸਮੀਰ ਦੀਆਂ ਸੀਮਾਵਾਂ ਤੇ ਟਰੱਕ ਅਤੇ ਹੋਰਨਾਂ ਵਾਹਨਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਅਤੇ ਪ੍ਰਸਾਸਨ ਵੱਲੋਂ ਇਨ•ਾਂ ਬਾਹਨਾਂ ਦੇ ਚਾਲਕਾਂ ਆਦਿ ਨੂੰ ਭੋਜਨ ਉਪਲਬੱਦ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਹਦਾਇਤ ਕੀਤੀ ਜਾ ਰਹੀ ਹੈ ਕਿ ਆਪਣੇ ਘਰ•ਾਂ ਅੰਦਰ ਹੀ ਰਹਿਣ ਅਤੇ ਬਾਹਰ ਜਾਣ ਤੋਂ ਗੁਰੇਜ ਕਰਨ।
ਜਾਣਕਾਰੀ ਦਿੰਦਿਆਂ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਇਹ ਂਿÂੱਕ ਅਜਿਹਾ ਸਮਾਂ ਹੈ ਕਿ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋ ਕੇ ਕਾਰਜ ਕਰਨ ਦੀ ਲੋੜ ਹੈ ਅਤੇ ਲੋਕਾਂ ਦਾ ਸਹਿਯੋਗ ਹੋਣਾ ਚਾਹੀਦੀ ਹੈ ਕਿ ਉਹ ਜਿਲ•ਾ ਪ੍ਰਸਾਸਨ ਦਾ ਸਹਿਯੋਗ ਕਰਨ। ਉਨ•ਾਂ ਦੱਸਿਆ ਕਿ ਜਿਲ•ਾ ਪਠਾਨਕੋਟ ਵਿੱਚ 10 ਰੈਪਿਡ ਰਿਸਪਾਂਸ ਟੀਮ ਜਿਸ ਵਿੱਚ ਸਬੰਧਤ ਪੁਲਿਸ ਥਾਨੇ ਦਾ ਐਸ.ਐਚ.ਓ. , ਨਿਯੁਕਤ ਕੀਤਾ ਗਿਆ ਡਿਊਟੀ ਮੈਜਿਸਟ੍ਰੇਟ ਅਤੇ ਸਿਹਤ ਵਿਭਾਗ ਵੱਲੋਂ ਟੀਮਾਂ ਬਣਾਈਆਂ ਗਈਆਂ ਹਨ ਇਨ•ਾਂ ਟੀਮਾਂ ਵੱਲੋਂ ਵੱਖ ਖੇਤਰਾਂ ਅੰਦਰ ਪਹੁੰਚ ਕੇ ਜੋ ਲੋਕ ਬਾਹਰੋਂ ਆਏ ਹਨ ਉਨ•ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ•ਾਂ ਦੇ ਹੱਥਾਂ ਤੇ ਇੱਕ ਪੱਕੀ ਮੋਹਰ ਲਗਾਈ ਜਾਂਦੀ ਹੈ ਅਤੇ ਪਰਿਵਾਰਿਕ ਮੈਂਬਰਾਂ ਦੀ ਵੀ ਜਾਂਚ ਕਰਕੇ ਉਸ ਘਰ ਦੇ ਬਾਹਰ ਇੱਕ ਸਟੀਕਰ ਲਗਾਇਆ ਜਾ ਰਿਹਾ ਹੈ।
ਉਨ•ਾਂ ਦੱਸਿਆ ਕਿ ਜਿਲ•ਾਂ ਪਠਾਨਕੋਟ ਵਿੱਚ ਕਰਫਿਓ ਦੋਰਾਨ ਡਿਊਟੀ ਦੇ ਰਹੇ ਪੁਲਿਸ ਕਰਮਚਾਰੀ, ਹਾਈਵੇ ਤੇ ਖੜ•ੇ ਟਰੱਕ ਚਾਲਕ ਅਤੇ ਉਹ ਪਰਿਵਾਰ ਜਿਨ•ਾਂ ਕੋਈ ਘਰ ਨਹੀਂ ਹੈ ਜਾਂ ਪਰਿਵਾਰ ਦਾ ਕੋਈ ਮੈਂਬਰ ਕਮਾਉਂਣ ਵਾਲਾ ਨਹੀਂ ਹੈ ਦੇ ਲਈ ਐਨ.ਜੀ.ਓਜ ਨਾਲ ਮੀਟਿੰਗ ਕਰ ਕੇ ਭੋਜਨ ਦੀ ਵਿਵਸਥਾਂ ਕੀਤੀ ਗਈ ਹੈ। ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਉਨ•ਾਂ ਤੱਕ ਭੋਜਨ ਪਹੁਚਾਇਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਕਿਸੇ ਵੀ ਸਥਿਤੀ ਦੇ ਨਿਪਟਨ ਲਈ ਜਿਲ•ਾ ਪਠਾਨਕੋਟ ਨੂੰ ਕਰੀਬ 5 ਲੱਖ ਮਾਸਕ ਦੀ ਲੋੜ ਹੈ ਅਤੇ ਇਸ ਦੀ ਵਿਵਸਥਾ ਲਈ ਵੀ ਕੂਝ ਕੰਪਨੀਆਂ ਨਾਲ ਗੱਲਬਾਤ ਕਰ ਕੇ ਇਹ ਮਾਸਕ ਤਿਆਰ ਕਰਵਾਏ ਜਾ ਰਹੇ ਹਨ ਤਾਂ ਜੋ ਕਿਸੇ ਵੀ ਹਾਲਾਤ ਵਿੱਚ ਲੋਕਾਂ ਨੂੰ ਫ੍ਰੀ ਵਿੱਚ ਮਾਸਕ ਉਪਲਬੱਦ ਕਰਵਾਏ ਜਾ ਸਕਣ।
ਉਨ•ਾਂ ਕਿਹਾ ਕਿ ਜਿਲ•ਾ ਪਠਾਨਕੋਟ ਵਿੱਚ ਘਰ•ਾਂ ਵਿੱਚ ਰਹਿ ਰਹੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਦਿੱਤੀਆਂ ਗਈਆਂ ਹਨ ਜਿਸ ਅਧੀਨ ਹਸਪਤਾਲਾਂ ਨੂੰ ਖੋਲਿਆ ਗਿਆ ਹੈ, ਮੈਡੀਕਲ ਸਟੋਰ ਅਤੇ ਛੋਟੇ ਕਲੀਨਿਕ ਵੀ ਖੋਲਣ ਦੀ ਛੋਟ ਦਿਤੀ ਗਈ ਹੈ। ਉਨ•ਾਂ ਕਿਹਾ ਕਿ ਛੋਟੇ ਕਲੀਨਿਕ ਤੇ ਡਾਕਟਰ ਓ.ਪੀ.ਡੀ. ਨਹੀਂ ਦੇਖਣਗੇ ਅਤੇ ਲੋੜ ਪੈਣ ਤੇ ਰੋਗੀ ਦੇ ਘਰ ਪਹੁੰਚ ਕੇ ਹੀ ਉਪਚਾਰ ਕਰਨਗੇ ਅਤੇ ਸਿਹਤ ਸੇਵਾਵਾਂ ਉਪਲਬੱਦ ਕਰਵਾਉਂਣਗੇ। ਉਨ•ਾਂ ਕਿਹਾ ਕਿ ਕਰਫਿਓ ਦੋਰਾਨ ਸਿਹਤ ਸੁਵਿਧਾਵਾਂ ਲਈ ਲੋਕਾਂ ਨੂੰ ਛੋਟ ਦਿੱਤੀ ਗਈ ਹੈ।
ਉਨ•ਾਂ ਕਿਹਾ ਕਿ ਕਰੋਨਾਂ ਵਾਈਰਸ ਦੀ ਜਾਂਚ ਲਈ ਪਹਿਲਾਂ ਪੰਜਾਬ ਤੋਂ ਬਾਹਰ ਜੋ ਟੈਸਟ ਕਰਵਾਉਂਣ ਭੇਜੇ ਜਾਂਦੇ ਹਨ ਹੁਣ ਉਨ•ਾਂ ਵੱਲੋਂ ਵਿਵਸਥਾ ਕੀਤੀ ਗਈ ਹੈ, ਪਠਾਨਕੋਟ ਦੇ ਹੀ ਅਮਨਦੀਪ ਹਸਪਤਾਲ ਅਤੇ ਪ੍ਰਾਈਵੇਟ ਲੈਬੋਰਟਰੀ ਲਾਲ ਪੈਥ ਲੈਬ ਆਦਿ ਨੂੰ ਸਾਮਲ ਕੀਤਾ ਗਿਆ ਹੈ ਤਾਂ ਜੋ ਸਮੇਂ ਰਹਿੰਦਿਆਂ ਹੀ ਸੰਭਾਵਿਤ ਲੋਕਾਂ ਦੀ ਜਾਂਚ ਕਰਵਾਈ ਜਾ ਸਕੇ। ਜਿਲ•ੇ ਅੰਦਰ 10 ਪ੍ਰਤੀਸ਼ਤ ਪੈਟਰੋਲ ਪੰਪਾਂ ਨੂੰ ਖੋਲਣ ਦੀ ਵੀ ਛੋਟ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਸਮੱਸਿਆ ਨਾ ਆਵੇ।
ਉਨ•ਾਂ ਦੱਸਿਆ ਕਿ ਕੋਰੋਨਾ ਵਾਈਰਸ ਸਬੰਧੀ ਸਹਾਇਤਾ ਲਈ ਟੋਲ ਫ੍ਰੀ ਨੰਬਰ 104 ਅਤੇ ਇਸ ਤੋਂ ਇਲਾਵਾ ਜਿਲ•ਾ ਪਠਾਨਕੋਟ ਵਿੱਚ ਤਿੰਨ ਤਰ•ਾ ਦੇ ਕੰਟਰੋਲ ਰੂਮ ਬਣਾਏ ਗਏ ਹਨ ਜਿਨ•ਾਂ ਵਿਚ ਪੁਲਿਸ ਕੰਟਰੋਲ ਰੂਮ ਨੰਬਰ 0186 2346073 ਹੈ ਅਤੇ ਕਿਸੇ ਤਰ•ਾਂ ਦੀ ਪੁਲਿਸ ਸਹਾਇਤਾ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ, ਉਨ•ਾਂ ਦੱਸਿਆ ਕਿ ਜਿਲ•ਾ ਪ੍ਰਸਾਸਨ ਵੱਲੋਂ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਿਵਲ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿਸ ਦਾ ਨੰਬਰ  1800-180-3361 ਹੈ ਕਿਸੇ ਤਰ•ਾਂ ਦੀ ਕੋਈ ਸਮੱਸਿਆ ਹੈ ਤਾਂ ਇਸ ਨੰਬਰ ਤੇ ਦੱਸਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮੈਡੀਕਲ ਕੰਟਰੋਲ ਰੂਮ ਸਿਵਲ ਹਸਪਤਾਲ ਪਠਾਨਕੋਟ  ਵਿਖੇ ਸਥਾਪਤ ਕੀਤਾ ਗਿਆ ਹੈ ਜਿਸ ਦਾ ਨੰਬਰ 18001803360 ਹੈ ਕਿਸੇ ਤਰ•ਾਂ ਦੀ ਮੈਡੀਕਲ ਸੁਵਿਧਾ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply