ਸਿਹਤ ਸੇਵਾਵਾਂ, ਬੈਕਾਂ, ਪੈਟਰੋਲ, ਗੈਸ ਤੇ ਹੋਰ ਲੋੜੀਦੀਆਂ ਸੇਵਾਵਾਂ ਦੇ ਮੱਦੇਨਜ਼ਰ ਕਰਮਚਾਰੀਆਂ ਨੂੰ ਹਦਾਇਤਾਂ ਤਹਿਤ ਮਿਲੇਗੀ ਛੋਟ
ਗੁਰਦਾਸਪੁਰ, 24 ਮਾਰਚ ( ਅਸ਼ਵਨੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਰੀ ਕੀਤੇ ਹੁਕਮਾਂ ਤਹਿਤ ਸਿਹਤ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆ ਸਿਵਲ ਸਰਜਨ ਗੁਰਦਾਸਪੁਰ ਨੂੰ ਅਧਿਕਾਰਤ ਕੀਤਾ ਹੈ ਕਿ ਉਹ ਸਰਕਾਰੀ ਡਾਕਟਰਾਂ, ਮੈਡੀਕਲ ਸਟਾਫ ਅਤੇ ਪੈਰਾ ਮੈਡੀਕਲ ਸਟਾਫ, ਗੁਰਦਾਸਪੁਰ ਦੇ ਪ੍ਰਾਈਵੇਟ ਡਾਕਟਰ ਅਤੇ ਹਸਪਤਾਲਾਂ ਨੂੰ ਨਿਰਧਾਰਿਤ ਰੂਟ, ਸਮਾਂ, ਮਿਤੀ ਅਤੇ ਉਦੇਸ਼ ਤਹਿਤ ਪਾਸ ਜਾਰੀ ਕੀਤੇ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਦੀ ਮੁੱਢਲੀਆਂ ਜਰੂਰਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਵਰਕਾਮ ਜਨਰੇਸ਼ਨ, ਟਰਾਂਸ਼ਮਿਸ਼ਨ, ਡਿਸਟ੍ਰੀਬਿਊਸ਼ਨ ਸਰਵਿਸਜ, ਟੈਲੀਕਾਮ ਇੰਨਫਰਾ ਸਟਰੱਕਚਰ ਜਿਸ ਵਿਚ ਮੋਬਾਇਲ ਨੈੱਟਵਰਕ, ਟੈਲੀਕਾਮ ਟਾਵਰ ਸਾਈਟਸ ਸ਼ਾਮਿਲ ਹਨ ਦੇ ਕਰਮਾਚਾਰੀਆਂ ਅਤੇ ਵੇਅਰਹਾਊਸ ਨੂੰ ਕਰਫਿਊ ਤੋਂ ਛੋਟ ਦਿੱਤੀ ਹੈ ਕਿ ਉਹ ਆਪਣੀ ਡਿਊਟੀ ਕਰ ਸਕਦੇ ਹਨ ਪਰ ਇਹ ਛੋਟ ਕੇਵਲ ਡਿਊਟੀ ਕਰਨ ਸਮੇਂ ਦੀ ਹੀ ਹੋਵੇਗੀ। ਇਹ ਕਰਮਚਾਰੀ ਸਿਹਤ ਵਿਭਾਗ ਵਲੋਂ ਕਰੋਨਾ ਵਾਇਰਸ ਤੋਂ ਬਚਾਓ ਦੀਆਂ ਦਿੱਤੀਆਂ ਹਦਾਇਤਾਂ ਤਹਿਤ ਆਪਸੀ ਦੂਰੀ ਬਣਾ ਕੇ ਰੱਖਣਗੇ।
ਡਿਪਟੀ ਕਮਿਸ਼ਨਰ ਨੇ ਬੈਕਾਂ ਦੇ ਏ.ਟੀ.ਐਮਜ਼ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਬੈਕਾਂ ਦੇ ਏ.ਟੀ.ਐਮਜ਼ ਨਾਲ ਸਬੰਧਿਤ ਕਰਮਚਾਰੀ ਅਤੇ ਕੈਸ਼ ਨਾਲ ਸਬੰਧਿਤ ਕਰਮਚਾਰੀ ਨੂੰ ਕਰਫਿਊ ਵਿਚ ਡਿਊਟੀ ਕਰਨ ਦੀ ਛੋਟ ਦਿੱਤੀ ਗਈ ਹੈ ਪਰ ਕਰਮਚਾਰੀਆਂ ਨੂੰ ਇਹ ਛੋਟ ਕੇਵਲ ਡਿਊਟੀ ਕਰਨ ਸਮੇਂ ਹੀ ਹੋਵੇਗੀ .
EDITOR
CANADIAN DOABA TIMES
Email: editor@doabatimes.com
Mob:. 98146-40032 whtsapp