CANADIAN DOABA TIMES : DC HOSHIARPUR ਨੇ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ‘ਹੋਮ ਡਿਲੀਵਰੀ’ ਲਈ ਮੋਬਾਇਲ ਨੰਬਰ ਕੀਤੇ ਜਨਤਕ

-ਅੱਜ ਜਲਦੀ ਹੀ ਹੋਰ ਨੰਬਰ ਕੀਤੇ ਜਾ ਰਹੇ ਹਨ ਜਨਤਕ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 25 ਮਾਰਚ (ADESH ) : ਕੋਵਿਡ-19 (ਕੋਰੋਨਾ ਵਾਇਰਸ) ਨੂੰ ਫੈਲਣ ਤੋਂ ਰੋਕਣ ਲਈ ਜ਼ਿਲ•ੇ ਵਿੱਚ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਜ਼ਿਲ•ਾ ਪ੍ਰਸਾਸ਼ਨ ਹੁਸ਼ਿਆਰਪੁਰ ਵਲੋਂ ਜ਼ਿਲ•ਾ ਵਾਸੀਆਂ ਨੂੰ ਘਰਾਂ ਵਿੱਚ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ‘ਹੋਮ ਡਿਲੀਵਰੀ’ ਲਈ ਸਬੰਧਤ ਦੁਕਾਨਾਂ ਆਦਿ ਦੇ ਮੋਬਾਇਲ ਨੰਬਰ ਜਨਤਕ ਕਰ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਵਿਅਕਤੀ ਵਲੋਂ ਜਾਰੀ ਕੀਤੇ ਇਨ•ਾਂ ਮੋਬਾਇਲ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਸਬੰਧਤ ਡਿਲੀਵਰੀ ਫਰਮ ਵਲੋਂ ‘ਹੋਮ ਡਿਲੀਵਰੀ’ ਯਕੀਨੀ ਬਣਾਈ ਜਾਵੇਗੀ। ਉਨ•ਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਜਾਰੀ ਕੀਤੇ ਇਨ•ਾਂ ਮੋਬਾਇਲ ਨੰਬਰਾਂ ਤੋਂ ਇਲਾਵਾ ਅੱਜ ਜਲਦੀ ਹੀ ਹੋਰ ਨੰਬਰ ਜਾਰੀ ਕੀਤੇ ਜਾ ਰਹੇ ਹਨ, ਤਾਂ ਜੋ ਜ਼ਿਲ•ਾ ਵਾਸੀਆਂ ਨੂੰ ਘਰਾਂ ਵਿੱਚ ਹੀ ਸੁਵਿਧਾ ਪ੍ਰਦਾਨ ਕੀਤੀ ਜਾ ਸਕੇ। ਉਨ•ਾਂ ਕਿਹਾ ਕਿ ਰੇਹੜੀਆਂ ਆਦਿ ਰਾਹੀਂ ਸਬਜ਼ੀਆਂ ਅਤੇ ਫਲ ਉਪਲਬੱਧ ਕਰਵਾਏ ਜਾਣਗੇ, ਜਿਸ ਲਈ ਰੇਹੜੀਆਂ ਅਤੇ ਫਲ ਸਪਲਾਈ ਕਰਨ ਵਾਲੇ ਵਿਅਕਤੀਆਂ ਦੇ ਕਰਫਿਊ ਪਾਸ ਬਣਾ ਦਿੱਤੇ ਗਏ ਹਨ। ਉਨ•ਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲ•ਾ ਪ੍ਰਸਾਸ਼ਨ ਵਲੋਂ ਅਜਿਹਾ ਕਦਮ ਪੁੱਟਿਆ ਗਿਆ ਹੈ, ਇਸ ਲਈ ਜ਼ਿਲ•ਾ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਘਰਾਂ ਵਿਚੋਂ ਨਾ ਨਿਕਲਣ।

ਕਰਿਆਨੇ ਦੇ ਜ਼ਰੂਰੀ ਸਮਾਨ ਦੀ ‘ਹੋਮ ਡਿਲੀਵਰੀ’ ਲਈ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ :  

Advertisements
1. ਸਰਕਾਰੀ ਕਾਲਜ ਰੋਡ, ਹੁਸ਼ਿਆਰਪੁਰ 77173-03809, 97804-80479
2. ਮਾਲ ਰੋਡ, ਹੁਸ਼ਿਆਰਪੁਰ 77173-03816, 7009468368
3. ਗੋਗਿਆ ਕੰਪਲੈਕਸ, ਹੁਸ਼ਿਆਰਪੁਰ  77173-03808, 83689-64590
4. ਗੜ•ਸ਼ੰਕਰ 8283821358
5. ਬੱਸ ਸਟੈਂਡ, ਹੁਸ਼ਿਆਰਪੁਰ 99531-94298
6. ਚੰਡੀਗੜ ਰੋਡ, ਹੁਸ਼ਿਆਰਪੁਰ 7006966288
7. ਮਾਲ ਰੋਡ, ਹੁਸ਼ਿਆਰਪੁਰ 7355823975
8. ਪ੍ਰਕਾਸ਼ ਟਾਵਰ, ਹੁਸ਼ਿਆਰਪੁਰ 8283823529
9. ਟਾਂਡਾ (ਬੀ.ਓ.ਬੀ.) 7718835757
10. ਮਿਆਣੀ ਰੋਡ, ਦਸੂਹਾ 7015973747
11. ਮੁਕੇਰੀਆਂ 7986564103
12. ਮੁਕੇਰੀਆਂ-ਹੁਸੈਨਪੁਰ 8728013811

ਜ਼ਰੂਰੀ ਦਵਾਈਆਂ ਦੀ ‘ਹੋਮ ਡਿਲੀਵਰੀ’ ਲਈ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ :

13. ਵੋਹਰਾ ਮੈਡੀਕਲ ਸਟੋਰ, ਹੁਸ਼ਿਆਰਪੁਰ 94172-54722
14. ਅਰੋੜਾ ਮੈਡੀਕਲ ਹਾਲ, ਹੁਸ਼ਿਆਰਪੁਰ 98552-73595

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply