ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਪੰਜਾਬ ਤੇ ਹਿਮਾਚਲ ਚ ਬਾਰਿਸ਼ ਨੇ ਭਾਰੀ ਕਹਿਰ ਮਚਾਇਆ ਹੋਇਆ ਹੈ। ਰਾਵੀ, ਸਤਲੁਜ ਤੇ ਬਿਆਸ ਚ ਆਏ ਰਿਕਾਰਡ ਤੋੜ ਪਾਣੀਂ ਨੇ ਦਹਾਕਿਆਂ ਦੇ ਰਿਕਾਰਡ ਨੂੰ ਮਾਤ ਪਾ ਦਿੱਤੀ ਹੈ। ਦੋਵਾਂ ਸੂਬਿਆਂ ਚ ਹੀ ਹੁਣ ਤੱਕ 25 ਤੋਂ ਵੱਧ ਮੌਤਾਂ ਅਤੇ ਸੈਂਕੜੇ ਲੋਕਾਂ ਦੇ ਜਖਮੀਂ ਹੋਣ ਦੀ ਸੂਚਨਾ ਹੈ। ਦੋਵਾਂ ਸੂਬਿਆਂ ਵਿੱਚ ਸਰਕਾਰ ਵਲੋਂ 25 ਸਤੰਬਰ ਦੀ ਛੁੱਟੀ ਐਲਾਨ ਦਿੱਤੀ ਗਈ ਹੈ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰਕੇ ਤਰੰਤ ਡਿਉਟੀ ਤੇ ਆਉਂਣ ਦੇ ਫਰਮਾਨ ਜਾਰੀ ਕਰ ਦਿੱਤੇ ਗਏ ਹਨ ਤੇ ਫੋਜ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਸਮਾਜ ਸੇਵੀ ਸੰਸਥਾਵਾਂ ਨੂੰ ਵੀ ਦਰਿਆਵਾਂ ਦੇ ਕੰਢਿਆਂ ਤੇ ਲੰਗਰ ਦੀ ਸੇਵਾ ਨਿਭਾਉਣ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਗਈ ਹੈ। ਤਮਾਮ ਜਿਲਿਆਂ ਦੇ ਡਿਪਟੀ ਕਮਿਸ਼ਨਰ ਆਪਣੇ-ਆਪਣੇ ਜਿਲਿਆਂ ਚ ਦੌਰੇ ਕਰ ਕੇ ਡੈਮਾਂ ਤੇ ਝੀਲਾਂ ਤੇ ਪੂਰੀ ਨਿਗਾਹ ਰੱਖ ਰਹੇ ਹਨ ਤੇ 24 ਘੰਟਿਆਂ ਲਈ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਗਏ ਹਨ। ਹਾਲਾਤ ਅਜਿਹੇ ਹਨ ਕਿ ਦਹਾਕਿਆਂ ਬਾਦ ਸੂਬੇ ਦੀ ਸੁਖਨਾ ਝੀਲ ਦੇ ਫਰੰਟ ਗੇਟ ਵੀ ਮਜਬੂਰਨ ਖੇਲਨੇ ਪਏ ਹਨ ਤੇ ਘੱਗਰ ਦਰਿਆ ਵੀ ਪੂਰਾ ਜੋਰ ਵਿਖਾ ਰਿਹਾ ਹੈ।
ਲੋਕਾਂ ਦੇ ਧਿਆਨ ਹਿੱਤ
1. ਦਰਿਆ ਤੇ ਚੋਆਂ ਤੇ ਡੈਮਾਂ ਦੇ ਕਿਨਾਰੇ ਪਰਿਵਾਰ ਨੂੰ ਨਾਲ ਲੈਕੇ ਜਾਣ ਤੇ ਦਿਖਾਉਣ ਤੋਂ ਪ੍ਰਹੇਜ ਕੀਤਾ ਜਾਵੇ।
2. ਜਿਸ ਪੁਲ ਦੇ ਉਪਰੋਂ ਪਾਣੀ ਵਗਦਾ ਹੋਵੇ ਉਸ ਉੱਪਰੋਂ ਨਾ ਲੰਘਿਆ ਜਾਵੇ।
3. ਬਿਨਾਂ ਵਜਾ ਪਾਣੀ ਵਿੱਚ ਨਾ ਘੁੰਮਿਆ ਜਾਵੇ। ਜਹਿਰੀਲੇ ਜਾਨਵਰ ਹੋ ਸਕਦੇ ਹਨ। (ਲੁਧਿਆਣਾ ਦੇ ਇੱਕ ਇਲਾਕੇ ਚ ਸੱਪ ਦੇ ਡੰਗਣ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਹੈ)
4. ਫਿਲਟਰ ਕੀਤਾ ਪਾਣੀ ਜਾਂ ਉਬਾਲ ਕੇ ਪਾਣੀ ਵਰਤੋ ਤੇ ਗਲੀਆਂ ਤੇ ਖਰਾਬ ਸਬਜੀਆਂ ਦੀ ਵਰਤੋਂ ਹਰਗਿਜ ਨਾ ਕਰੋ।
5.ਪਾਣੀ ਦੀ ਲੀਕੇਜ ਦੌਰਾਨ ਬਿਜਲੀ ਦੀਆਂ ਤਾਰਾਂ ਨੂੰ ਠੀਕ ਕਰਨ ਲਈ ਸਿਰਫ ਇਲੈਕਟ੍ਰੀਸ਼ਨ ਨੂੰ ਬਲਾÀ ਆਪ ਕੋਸ਼ਿਸ਼ ਨਾ ਕਰੋ।
6. ਲਾਈਟ ਜਾਣ ਦੇ ਮੱਦੇਨਜਰ ਲੋੜੀਂਦਾ ਪ੍ਰਬੰਧ ਪਹਿਲਾਂ ਹੀ ਕਰ ਲਉ. ਜਾਂ ਮੋਬਾਈਲ ਨੂੰ ਕੋਲ ਰੱਖੇ ਤੇ ਉਸਦੀ ਲਾਈਟ ਵਰਤੋ।
7. ਬੱਚਿਆਂ ਨੂੰ ਗੰਦੇ ਪਾਣੀ ਚ ਨਾ ਜਾਣ ਦਿਉ।
8. ਸੇਹਤ ਅਧਿਕਾਰੀਆਂ ਤੇ ਪ੍ਰਸ਼ਾਸ਼ਨ ਦੀਆਂ ਅਪੀਲਜ ਨੂੰ ਗੰਭੀਰਤਾ ਨਾਲ ਲÀ।
9. ਘਬਰਾÀ ਨਾ ਅਤੇ ਅਫਵਾਹਾਂ ਨੂੰ ਨਜਰ ਅੰਦਾਜ ਕਰੋ।
10 ਪ੍ਰਸ਼ਾਸ਼ਨ ਦੇ ਕੰਟਰੋਲ ਰੂਮ ਦਾ ਨੰਬਰ ਨੋਟ ਕਰਕੇ ਰੱਖੋ ਤੇ ਲੋੜ ਪੈਣ ਤੇ ਸੂਚਿਤ ਕਰੋ।
ਊਨਾ (Surjit Singh Saini) ਊਨਾ ਜ਼ਿਲਾ ‘ਚ ਤਿੰਨ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਹੋਣ ਕਰਕੇ ਗਗਰੇਟ ‘ਚ ਸਥਿਤ ਇਕ ਜੂਸ ਫੈਕਟਰੀ ਜ਼ਮੀਨ ਖਿਸਕਣ ਕਾਰਨ ਤਾਸ਼ ਦੇ ਪੱਤਿਆ ਦੀ ਤਰ੍ਹਾਂ ਬਿਖਰ ਗਈ। ਹਾਦਸੇ ਦੌਰਾਨ ਉਦਯੋਗ ‘ਚ ਸੌ ਰਿਹਾ ਕੰਪਨੀ ਪ੍ਰਬੰਧਕ ਭਵਨ ਦੇ ਮਲਬੇ ‘ਚ ਦੱਬ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭਾਰਤ ਸਿੰਘ ਨਿਵਾਸੀ ਬਦਾਯੂ ਯੂ.ਪੀ. ਦੇ ਰੂਪ ‘ਚ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਆਪਦਾ ਪ੍ਰਬੰਧਨ ਅਤੇ ਪੁਲਸ ਦੀਆਂ ਟੀਮਾਂ ਮੌਕਾਂ ‘ਤੇ ਪਹੁੰਚ ਗਈਆਂ ਅਤੇ ਮਲਬੇ ਹੇਠਾਂ ਦੱਬੇ ਭਾਰਤ ਸਿੰਘ ਦੀ ਲਾਸ਼ ਨੂੰ ਸਖਤ ਮਿਹਨਤ ਤੋਂ ਬਾਅਦ ਬਾਹਰ ਕੱਡਿਆ। ਦੱਸਿਆ ਜਾ ਰਿਹਾ ਹੈ ਕਿ ਇਹ ਜੂਸ ਉਦਯੋਗ ਪਿਛਲੇ ਕਰੀਬ ਇਕ ਮਹੀਨੇ ਤੋਂ ਬੰਦ ਪਿਆ ਸੀ, ਜਿਸ ਕਾਰਨ ਫੈਕਟਰੀ ‘ਚ ਉਤਪਾਦਨ ਬੰਦ ਸੀ ਅਤੇ ਫੈਕਟਰੀ ਮੈਨੇਜਰ ਦੇ ਇਲਾਵਾ ਇਕ, ਦੋ ਲੋਕ ਹੀ ਫੈਕਟਰੀ ਆਉਂਦੇ ਸੀ।
ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਪ੍ਰਦੇਸ਼ ‘ਚ ਤਿੰਨ ਦਿਨਾਂ ਤੋਂ ਹੋ ਰਹੀ ਤੇਜ਼ ਬਾਰਿਸ਼ ਆਫਤ ਬਣ ਕੇ ਬਰਸ ਰਹੀ ਹੈ। ਜਿਸ ਦਾ ਅਸਰ ਉਥੇ ਵਹਿਣ ਵਾਲੀ ਘੱਘਰ ਨਦੀ ‘ਚ ਸਾਫ ਦੇਖਿਆ ਜਾ ਰਿਹਾ ਹੈ। ਲਗਾਤਾਰ ਹੋ ਰਹੀ ਬਾਰਿਸ਼ ਨੇ ਘੱਘਰ ਨਦੀ ਦਾ ਜਲ ਪੱਧਰ ਵਧਾ ਦਿੱਤਾ ਹੈ। ਨਦੀ ਊਫਾਨ ‘ਤੇ ਹੈ। ਜਿਸ ਦੇ ਚੱਲਦੇ ਕਿਸੇ ਵੀ ਅਣਹੋਣੀ ਤੋਂ ਬਚਣ ਲਈ ਬਰਸਾਤੀ ਨਾਲਿਆਂ ਅਤੇ ਘੱਘਰ ਨਦੀ ਦੇ ਆਸਪਾਸ ਧਾਰਾ 144 ਲਗਾਈ ਗਈ ਹੈ। ਇਸ ਦੌਰਾਨ ਕਿਸੇ ਨੂੰ ਵੀ ਨਦੀ ਨੇੜੇ ਜਾਣ ਦੀ ਮਨਜ਼ੂਰੀ ਨਹੀਂ ਹੈ।
ਵਰਖਾ ਕਾਰਨ ਪੰਜਾਬ ਸਰਕਾਰ ਨੇ ਸੋਮਵਾਰ ਸਵੇਰੇ ਸੂਬੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਚੇਤਾਵਨੀ ਵਿੱਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਬੇਹੱਦ ਚੌਕਸ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫ਼ੌਜ ਨੂੰ ਵੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰ ਲਗਾਤਾਰ ਪੈ ਰਹੇ ਮੀਂਹ ਨੂੰ ਕੁਦਰਤੀ ਆਫ਼ਤ ਵਜੋਂ ਵੇਖ ਰਹੀ ਹੈ ਤੇ ਇਸ ਲਈ ਵਿਸ਼ੇਸ਼ ਆਫ਼ਤ ਰੋਕੂ ਕੰਟਰੋਲ ਰੂਮ ਸ਼ੁਰੂ ਕਰ ਦਿੱਤੇ ਗਏ ਹਨ। ਸਰਕਾਰ ਨੇ ਸਾਰੇ ਅਫ਼ਸਰਾਂ ਨੂੰ ਤਿਆਰ-ਬਰ-ਤਿਆਰ ਰਹਿਣ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ।
ਸਾਰੇ ਜ਼ਿਲ੍ਹਿਆਂ ਨੂੰ ਹੜ੍ਹਾਂ ਦੇ ਪਾਣੀ ਤੋਂ ਬਚਾਅ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਦੇ ਤਿੰਨੇ ਦਰਿਆਵਾਂ ਨੇੜਲੇ ਇਲਾਕਿਆਂ ਨੂੰ ਸਭ ਤੋਂ ਵੱਧ ਧਿਆਨ ਦੇਣ ਲਈ ਕਿਹਾ ਗਿਆ ਹੈ। ਪਹਾੜਾਂ ਵਿੱਚ ਪੈ ਰਹੇ ਜ਼ਬਰਦਸਤ ਮੀਂਹ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਵਹਾਅ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਡੈਮਾਂ ਦੇ ਜਲ ਭੰਡਾਰ ਵੀ ਨੱਕੋ-ਨੱਕ ਭਰਨ ‘ਤੇ ਹਨ, ਇਸ ਲਈ ਦਸੂਹਾ, ਟਾਂਡਾ ਤੇ ਮੁਕੇਰੀਆਂ ਸਬ-ਡਵੀਜ਼ਨਾਂ ਸਭ ਤੋਂ ਵੱਧ ਖ਼ਤਰੇ ਵਿੱਚ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਦੀ ਮੀਟਿੰਗ ਸੱਦੀ ਹੈ। ਉਨ੍ਹਾਂ ਸਿੰਜਾਈ ਤੇ ਨਿਕਾਸੀ ਵਿਭਾਗ ਦੇ ਸਾਰੇ ਅਧਿਕਾਰੀਆਂ ਦੀ ਛੁੱਟੀ ਰੱਦ ਕਰ ਦਿੱਤੀ ਹੈ ਤੇ ਉਨ੍ਹਾਂ ਨੂੰ ਤੁਰੰਤ ਡਿਊਟੀ ‘ਤੇ ਪਰਤਣ ਦੇ ਹੁਕਮ ਦਿੱਤੇ ਗਏ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp