-ਜ਼ਿਲ•ਾ ਮੈਜਿਸਟਰੇਟ ਵਲੋਂ ਅਗਲੇ ਹੁਕਮਾਂ ਤੱਕ ਕਰਫਿਊ, ਜਾਰੀ ਕੀਤੇ ਵੱਖ-ਵੱਖ ਨਿਰਦੇਸ਼
ਹੁਸ਼ਿਆਰਪੁਰ (ADESH PARMINDER)
ਜ਼ਿਲ•ਾ ਹੁਸ਼ਿਆਰਪੁਰ ਵਿਚ ਕੋਵਿਡ-19 (ਕੋਰੋਨਾ ਵਾਇਰਸ) ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲ•ਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਵਲੋਂ ਧਾਰਾ 144 ਸੀ.ਆਰ.ਪੀ.ਸੀ. ਤਹਿਤ ਜ਼ਿਲ•ੇ ਦੀ ਹਦੂਦ ਅੰਦਰ ਅਗਲੇ ਹੁਕਮਾਂ ਤੱਕ ਕਰਫ਼ਿਊ ਜਾਰੀ ਰੱਖਣ ਦੇ ਹੁਕਮ ਦਿੰਦਿਆਂ ਕਿਹਾ ਕਿ ਇਸ ਦੌਰਾਨ ਲੋਕਾਂ ਦੇ ਘਰ ‘ਚੋਂ ਬਾਹਰ ਆਉਣ, ਗਲੀ, ਰੋਡ ਜਾਂ ਕਿਸੇ ਜਨਤਕ ਥਾਵਾਂ ਆਦਿ ‘ਤੇ ਆਉਣ ਦੀ ਸਖ਼ਤ ਮਨਾਹੀ ਹੋਵੇਗੀ। ਉਨ•ਾਂ ਕਿਹਾ ਕਿ ਇਸ ਦੌਰਾਨ ਕੁਝ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ, ਜਿਸ ਵਿੱਚ ਸਾਰੇ ਸਰਕਾਰੀ ਹਸਪਤਾਲ, ਪ੍ਰਾਈਵੇਟ ਹਸਪਤਾਲ ਅਤੇ ਡਾਈਗਨੋਸਟਿਕ ਸੈਂਟਰ, ਐਂਬੂਲੈਂਸ ਸੇਵਾਵਾਂ ਜਿਨ•ਾਂ ਨੂੰ ਸਿਵਲ ਸਰਜਨ ਅਤੇ ਐਸ.ਡੀ.ਐਮਜ਼ ਵਲੋਂ ਕਰਫਿਊ ਪਾਸ ਜਾਰੀ ਕੀਤੇ ਗਏ ਹਨ, ਸੇਵਾਵਾਂ ਬਹਾਲ ਰਹਿਣਗੀਆਂ। ਉਨ•ਾਂ ਕਿਹਾ ਕਿ ਡੋਰ ਟੂ ਡੋਰ ਦਵਾਈਆਂ ਪਹੁੰਚਾਉਣ ਲਈ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਚੁਣੇ ਗਏ ਕੈਮਿਸਟਾਂ ਜਿਨ•ਾਂ ਨੂੰ ਡੀ.ਸੀ. ਦਫ਼ਤਰ ਅਤੇ ਐਸ.ਡੀ.ਐਮਜ਼ ਵਲੋਂ ਕਰਫਿਊ ਪਾਸ ਜਾਰੀ ਕੀਤੇ ਗਏ ਹਨ, ਇਹ ਸੇਵਾਵਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਡਾਇਲਸਿਸ, ਕੀਮੋਥਰੈਪੀ ਅਤੇ ਹੋਰ ਗੰਭੀਰ ਬੀਮਾਰੀਆਂ ਵਾਲੇ ਮਰੀਜ਼ ਐਸ.ਡੀ.ਐਮਜ਼ ਵਲੋਂ ਜਾਰੀ ਕੀਤੇ ਮੈਡੀਕਲ ਪਾਸ ਜ਼ਿਲ•ੇ ਅਤੇ ਜ਼ਿਲ•ੇ ਤੋਂ ਬਾਹਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਫ਼ਰ ਕਰ ਸਕਦੇ ਹਨ।
ਜ਼ਿਲ•ਾ ਮੈਜਿਸਟਰੇਟ ਨੇ ਦੱਸਿਆ ਕਿ ਕਿਸੇ ਵਿਅਕਤੀ ਦੀ ਮੌਤ ‘ਤੇ ਸਸਕਾਰ ‘ਤੇ ਜਾਣ ਲਈ 5 ਵਿਅਕਤੀਆਂ ਤੋਂ ਵੱਧ ਦੀ ਮਨਜ਼ੂਰੀ ਨਹੀਂ ਹੋਵੇਗੀ। ਇਸ ਸਬੰਧੀ ਕੋਈ ਪਾਸ ਜਾਰੀ ਨਹੀਂ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਐਲ.ਪੀ.ਜੀ. ਸਲੰਡਰ ਦੀਆਂ ਸੇਵਾਵਾਂ ਬਰਕਰਾਰ ਰੱਖਣ ਲਈ ਆਨ ਲਾਈਨ ਅਤੇ ਟੈਲੀਫੋਨ ਬੁਕਿੰਗ ਸਿਸਟਮ ਜਾਰੀ ਰਹੇਗਾ। ਇਸ ਸਬੰਧੀ ਕੋਈ ਦਿੱਕਤ ਆਉਂਦੀ ਹੈ, ਤਾਂ ਸ੍ਰੀਮਤੀ ਰਜਨੀਸ਼ ਕੌਰ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈਜ਼ ਦੇ ਮੋਬਾਇਲ ਨੰਬਰ 98782-28830 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸੇਵਾ ਸਬੰਧੀ ਕਰਫਿਊ ਕਾਰਡ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਵਲੋਂ ਜਾਰੀ ਕੀਤਾ ਜਾਵੇਗਾ ਅਤੇ ਇਹ ਸੇਵਾ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲੇਗੀ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਨੋਟੀਫਾਈ ਕੀਤੇ ਗਏ ਪੈਟਰੋਲ ਪੰਪ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਆਪਣੀਆਂ ਸੇਵਾਵਾਂ ਦੇ ਸਕਦੇ ਹਨ। ਇਸ ਸਬੰਧੀ ਕਰਫਿਊ ਪਾਸ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਵਲੋਂ ਜਾਰੀ ਕੀਤਾ ਜਾਵੇਗਾ।
ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ‘ਹੋਮ ਡਿਲੀਵਰੀ’ ਲਈ ਚੁਣੇ ਗਏ ਕਰਿਆਨੇ ਦੇ ਹੋਲ ਸੇਲਰ ਅਤੇ ਰਿਟੇਲਰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਆਪਣੀਆਂ ਸੇਵਾਵਾਂ ਦੇ ਸਕਣਗੇ ਅਤੇ ਇਨ•ਾਂ ਨੂੰ ਕਰਫਿਊ ਪਾਸ ਡੀ.ਸੀ. ਦਫ਼ਤਰ ਅਤੇ ਸਬੰਧਤ ਐਸ.ਡੀ.ਐਮਜ਼ ਵਲੋਂ ਜਾਰੀ ਕੀਤਾ ਜਾਵੇਗਾ। ਇਸੇ ਤਰ•ਾਂ ਦੋਧੀ ਘਰਾਂ ਤੱਕ ਦੁੱਧ ਪਹੁੰਚਾਉਣਗੇ। ਕਿਸੇ ਨੂੰ ਵੀ ਬਾਹਰ ਜਾ ਕੇ ਦੁੱਧ ਖਰੀਦਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ•ਾਂ ਕਿਹਾ ਕਿ ਡੇਅਰੀ ਮਾਲਕ ਅਤੇ ਦੁੱਧ ਵਿਕਰੇਤਾ ਰੋਜ਼ਾਨਾ ਉਪਭੋਗਤਾ ਤੱਕ ਦੁੱਧ ਸਪਲਾਈ ਯਕੀਨੀ ਬਣਾਉਣਗੇ ਅਤੇ ਕਿਸੇ ਵੀ ਦੁਕਾਨ ‘ਤੇ ਦੁੱਧ ਨਹੀਂ ਵੇਚਿਆ ਜਾਵੇਗਾ। ਇਹ ਸੇਵਾ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਜਾਰੀ ਰਹੇਗੀ ਅਤੇ ਇਸ ਸਬੰਧੀ ਦੋਧੀਆਂ ਨੂੰ ਕਰਫਿਊ ਪਾਸ ਦੀ ਜ਼ਰੂਰਤ ਨਹੀਂ ਹੈ। ਉਨ•ਾਂ ਕਿਹਾ ਕਿ ਪੋਲਟਰੀ ਅਤੇ ਪਸ਼ੂਆਂ ਦੀ ਖੁਰਾਕ ਲਈ ਵਾਹਨਾਂ ਨੂੰ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਰਾਹਤ ਦਿੱਤੀ ਜਾਵੇਗੀ ਅਤੇ ਸਬੰਧਤ ਡਰਾਈਵਰ ਅਤੇ ਵਾਹਨ ਲਈ ਕਰਫਿਊ ਪਾਸ ਦੀ ਜ਼ਰੂਰਤ ਨਹੀਂ ਹੈ।
ਜ਼ਿਲ•ਾ ਮੈਜਿਸਟਰੇਟ ਨੇ ਕਿਹਾ ਕਿ ਸਬਜ਼ੀ ਮੰਡੀ ਤੱਕ ਸਬਜ਼ੀਆਂ ਅਤੇ ਫ਼ਲ ਲਿਜਾਉਣ ਵਾਲੇ ਵਾਹਨਾਂ ਨੂੰ ਵੀ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਛੋਟ ਦਿੱਤੀ ਗਈ ਹੈ ਅਤੇ ਇਨ•ਾਂ ਨੂੰ ਵੀ ਕਰਫਿਊ ਪਾਸ ਦੀ ਜ਼ਰੂਰਤ ਨਹੀਂ ਹੈ। ਉਨ•ਾਂ ਕਿਹਾ ਕਿ ਹੋਲ ਸੇਲਰ, ਰਿਟੇਲਰ ਅਤੇ ਮੰਡੀ ਤੋਂ ਸਬਜ਼ੀ ਅਤੇ ਫ਼ਲ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਖਰੀਦ ਸਕੇਗਾ ਅਤੇ ਇਹ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਡੋਰ ਟੂ ਡੋਰ ਸਬਜ਼ੀ ਅਤੇ ਫ਼ਲ ਵੇਚ ਸਕਦੇ ਹਨ। ਇਨ•ਾਂ ਨੂੰ ਕਰਫਿਊ ਪਾਸ ਜ਼ਿਲ•ਾ ਮੰਡੀ ਅਫ਼ਸਰ ਅਤੇ ਸਬੰਧਤ ਐਸ.ਡੀ.ਐਮ ਵਲੋਂ ਜਾਰੀ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਕੁਝ ਚੋਣਵੀਂਆਂ ਬੈਂਕਾਂ ਅਤੇ ਏ.ਟੀ.ਐਮ. ਆਪਣੀ ਅੰਦਰੂਨੀ ਕਾਰਵਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰ ਸਕਣਗੇ। ਇਸ ਦੌਰਾਨ ਕਿਸੇ ਵੀ ਤਰ•ਾਂ ਦੀ ਪਬਲਿਕ ਡੀਲਿੰਗ ਦੀ ਮਨਜ਼ੂਰੀ ਨਹੀਂ ਰਹੇਗੀ। ਇਸ ਸਬੰਧੀ ਸਬੰਧਤ ਬੈਂਕਾਂ ਨੂੰ ਪਾਸ ਲੀਡ ਜ਼ਿਲ•ਾ ਮੈਨੇਜਰ ਵਲੋਂ ਜਾਰੀ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਅਖ਼ਬਾਰਾਂ, ਹਾਕਰ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਅਖ਼ਬਾਰ ਵੰਡ ਸਕਦੇ ਹਨ। ਇਸ ਤੋਂ ਇਲਾਵਾ ਸਫ਼ਾਈ ਕਰਮਚਾਰੀ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਕੂੜਾ ਇਕੱਠਾ ਕਰ ਸਕਣਗੇ। ਫਾਇਰ ਬ੍ਰਿਗੇਡ ਸੇਵਾ ਅਤੇ ਵਾਟਰ ਸਪਲਾਈ ਸੇਵਾ ਬਿਨ•ਾਂ ਰੁਕੇ ਜਾਰੀ ਰਹੇਗੀ। ਇਸ ਸਬੰਧੀ ਕਰਫਿਊ ਪਾਸ ਕਮਿਸ਼ਨਰ ਨਗਰ ਨਿਗਮ ਅਤੇ ਸਬੰਧਤ ਸਬ-ਡਵੀਜ਼ਨ ਮੈਜਿਸਟਰੇਟ ਵਲੋਂ ਜਾਰੀ ਕੀਤੇ ਜਾਣਗੇ।
ਉਨ•ਾਂ ਕਿਹਾ ਕਿ ਉਪਰੋਕਤ ਤੋਂ ਇਲਾਵਾ ਕਰਫਿਊ ਸਬੰਧੀ ਪਾਬੰਦੀ ਦੇ ਆਦੇਸ਼ ਵਰਦੀਧਾਰੀ ਪੁਲਿਸ ਮੁਲਾਜ਼ਮਾਂ, ਵਰਦੀਧਾਰੀ ਸੈਨਿਕ ਤੇ ਅਰਧ ਸੈਨਿਕ ਬਲਾਂ, ਹੋਮ ਗਾਰਡ ਜਵਾਨਾਂ, ਡਾਕਟਰ, ਐਮਰਜੈਂਸੀ ਸੇਵਾਵਾਂ ਦੇ ਰਹੇ ਸਰਕਾਰੀ ਅਧਿਕਾਰੀ/ਕਰਮਚਾਰੀ, ਜ਼ਿਲ•ਾ ਮੈਜਿਸਟਰੇਟ ਜਾਂ ਵਧੀਕ ਜ਼ਿਲ•ਾ ਮੈਜਿਸਟਰੇਟ ਜਾਂ ਅਧਿਕਾਰਤ ਅਧਿਕਾਰੀਆਂ ਵਲੋਂ ਜਾਰੀ ਪਰਮਿਟ ਧਾਰਕਾਂ ‘ਤੇ ਲਾਗੂ ਨਹੀਂ ਹੋਣਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp