ਜਿਲਾ ਵਾਸੀਆਂ ਨੂੰ ਖੰਡ, ਮਸਟਰਡ ਤੇਲ ਸਮੇਤ ਜਰੂਰੀ ਘਰੇਲੂ ਵਸਤਾਂ ਦੀ ਕਮੀਂ ਨਹੀ ਆਉਣ ਦਿੱਤੀ ਜਾਵੇਗੀ-ਡਿਪਟੀ ਕਮਿਸ਼ਨਰ
ਗੁਰਦਾਸਪੁਰ, 26 ਮਾਰਚ ( ਅਸ਼ਵਨੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸ਼ਾਮ ਨੂੰ ਦੁਬਾਰਾ ਫੂਡ ਸਪਲਾਈ ਤੇ ਕੰਟੋਰਲਰ ਵਿਭਾਗ, ਵੱਖ-ਵੱਖ ਖਰੀਦ ਏਜੰਸੀਆਂ ਅਤੇ ਕਰਿਆਨੇ ਸਟੋਰ ਆਦਿ ਦੇ ਪ੍ਰਤੀਨਿਧੀਆਂ ਨਾਲ ਆਪਣੇ ਦਫਤਰ ਵਿਖੇ ਮੀਟਿੰਗ ਕੀਤੀ ਗਈ ਤੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੀ ਜਰੂਰਤ ਵਾਲੀਆਂ ਵਸਤਾਂ ਦੀ ਕੋਈ ਕਮੀਂ ਨਾ ਰਹੇ ਨੂੰ ਯਕੀਨੀ ਬਣਾਇਆ ਜਾਵੇ।
ਮੀਟਿੰਗ ਦੌਰਾਨ ਡੀ.ਐਫ.ਐਸ.ਸੀ ਅਧਿਕਾਰੀਆਂ ਨੇ ਦੱਸਿਆ ਕਿ ਜਿਲੇ ਅੰਦਰ ਲੋੜੀਦੀਆਂ ਵਸਤਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਗੁਰਦਾਸਪੁਰ ਵਿਖੇ 6 ਹਜ਼ਾਰ ਕੁਇੰਟਲ ਖੰਡ ਸ਼ੂਗਰ ਮਿੱਲ ਬਟਾਲਾ ਤੋਂ ਪੁਹੰਚ ਗਈ ਹੈ। ਕਰੀਬ 6 ਹਜਾਰ ਲੀਟਰ ਮੀਟਰਕ ਮਸਟਰਡ ਤੇਲ ਵੀ ਕੱਲ• ਸ਼ਾਮ ਤਕ ਪੁਹੰਚ ਜਾਵੇਗਾ । ਇਸੇ ਤਰਾਂ ਦਾਲਾਂ ਅਤੇ ਹੋਰ ਜਰੂਰੀ ਵਸਤਾਂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਾਸ਼ਨ/ਜਰੂਰੀ ਵਸਤਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਪਰ ਲੋਕ ਲੋੜ ਅਨੁਸਾਰ ਹੀ ਵਸਤਾਂ ਦੀ ਖਰੀਦਦਾਰੀ ਕਰਨ। ਉਨਾਂ ਕਿਹਾ ਜਿਲਾ ਪ੍ਰਸ਼ਾਸਨ ਵਲੋਂ ਲਗਾਤਾਰ ਜਰੂਰੀ ਵਸਤਾਂ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਦ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਜਰੂਰੀ ਵਸਤਾਂ ਸਬੰਧੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp