DOABA CANADIAN TIMES PATHANKOT : ਦੁੱਧ ਲੈਣ ਸਮੇਂ ਬਣਾਏ ਸਰਕਲਾਂ ਵਿੱਚ ਹੀ ਖੜੇ ਹੋਣ ਲੋਕ ਅਤੇ ਹਰੇਕ ਵਿਅਕਤੀ ਤੋਂ ਕਰੀਬ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ।- ਡਿਪਟੀ ਕਮਿਸ਼ਨਰ

 ਸੁਕਰਵਾਰ ਨੂੰ ਪਠਾਨਕੋਟ ਵਿੱਚ ਕੀਤੀ ਕਰੀਬ 28 ਹਜਾਰ ਲੀਟਰ ਦੁੱਧ ਦੀ ਕੀਤੀ ਸਪਲਾਈ
—-ਕਰਫਿਓ ਦੋਰਾਨ ਦੁੱਧ ਪ੍ਰਾਪਤ ਕਰਨ ਸਮੇਂ ਸੋਸਲ ਡਿਸਟੈਂਟ ਦਾ ਧਿਆਨ ਰੱਖਣ ਲੋਕ-ਡਿਪਟੀ ਕਮਿਸ਼ਨਰ
—- ਸੁਕਰਵਾਰ ਨੂੰ ਸਹਿਰ ਅੰਦਰ ਕਰੀਬ 28 ਹਜਾਰ ਲੀਟਰ ਦੁੱਧ ਦੀ ਵਿਕਰੀ ਕੀਤੀ ਗਈ ਅਤੇ 862 ਲੀਟਰ ਦੁੱਧ ਵੱਧ ਗਿਆ
ਪਠਾਨਕੋਟ 27 ਮਾਰਚ  (  Rajinder Rajan Bureau  Chief ) ਕਰੋਨਾ ਵਾਇਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਕਰਫਿਓ ਦੋਰਾਨ ਜਿਲ•ਾ ਪ੍ਰਸਾਸਨ ਵੱਲੋਂ ਪਿਛਲੇ ਦੋ ਦਿਨਾਂ ਤੋਂ ਪਠਾਨਕੋਟ ਨਿਵਾਸੀਆਂ ਨੂੰ ਡੋਰ ਟੂ ਡੋਰ ਅਤੇ ਡੇਅਰੀਆਂ ਤੇ ਨਿਰਵਿਗਨ ਦੁੱਧ ਦੀ ਸਪਲਾਈ ਕੀਤੀ ਜਾ ਰਹੀ ਅਤੇ ਅੱਗੇ ਵੀ ਬੰਦ ਦੇ ਦੋਰਾਨ ਇਸੇ ਹੀ ਤਰ•ਾਂ ਦੁੱਧ ਦੀ ਸਪਲਾਈ ਜਾਰੀ ਰਹੇਗੀ, ਲੋਕਾਂ ਨੂੰ ਅਪੀਲ ਹੈ ਕਿ ਡੇਅਰੀਆਂ ਤੇ ਦੁੱਧ ਲੈਣ ਸਮੇਂ ਬਣਾਏ ਸਰਕਲਾਂ ਵਿੱਚ ਹੀ ਖੜੇ ਹੋਣ ਅਤੇ ਹਰੇਕ ਵਿਅਕਤੀ ਤੋਂ ਕਰੀਬ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ।  ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਕਰਫਿਓ ਦੋਰਾਨ ਲੋਕਾਂ ਨੂੰ ਦੁੱਧ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਜਿਲ•ਾ ਪ੍ਰਸਾਸਨ ਵੱਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਅਧੀਨ ਡੇਅਰੀ ਚਲਾਉਂਣ ਵਾਲੇ ਅਤੇ ਘਰ ਘਰ ਜਾ ਕੇ ਦੁੱਧ ਸਪਲਾਈ ਕਰਨ ਵਾਲੇ ਲੋਕਾਂ ਨੂੰ ਕਰਫਿਓ ਪਾਸ ਦਿੱਤੇ ਗਏ ਹਨ। ਉਨ•ਾਂ ਦੱਸਿਆ ਕਿ ਸੁਕਰਵਾਰ ਨੂੰ ਵੇਰਕਾ ਦੁੱਧ ਵੱਲੋਂ 4774 ਲੀਟਰ, ਮਦਰ ਡੇਅਰੀ ਵੱਲੋਂ 3780 ਲੀਟਰ, ਅਮੂਲ ਵੱਲੋਂ 10356 ਲੀਟਰ, ਸਿੰਦੇ ਦੀ ਹੱਟੀ ਤੋਂ 560 ਲੀਟਰ ਦੁੱਧ ਦੀ ਸਪਲਾਈ ਕੀਤੀ ਗਈ ਅਤੇ ਇਸ ਤੋਂ ਇਲਾਵਾ ਵੇਰਕਾ ਕੋਲ 572 ਲੀਟਰ , ਅਮੂਲ ਕੋਲ 200 ਲੀਟਰ ਅਤੇ ਸਿੰਦੇ ਦੀ ਹੱਟੀ ਤੇ 90 ਲੀਟਰ ਦੁੱਧ ਵੱਧ ਗਿਆ। ਉਨ•ਾਂ ਦੱਸਿਆ ਕਿ ਉਪਰੋਕਤ ਵੱਲੋਂ ਸੁਕਰਵਾਰ ਨੂੰ ਸਹਿਰ ਅੰਦਰ 19470 ਲੀਟਰ ਦੁੱਧ ਦੀ ਵਿਕਰੀ ਕੀਤੀ ਗਈ ਅਤੇ 862 ਲੀਟਰ ਦੁੱਧ ਵੱਧ ਗਿਆ।
ਉਨ•ਾਂ ਦੱਸਿਆ ਕਿ ਇਸੇ ਹੀ ਤਰ•ਾਂ ਵੱਖ ਵੱਖ ਗਲੀ ਮੁਹੱਲਿਆਂ ਲਈ ਦੁੱਧ ਦਾ ਕਾਰੋਬਾਰ ਕਰਨ ਵਾਲਿਆਂ ਵੱਲੋਂ ਵੀ ਕਰੀਬ  8 ਹਜਾਰ ਲੀਟਰ ਦੁੱਧ ਦੀ ਸਪਲਾਈ ਘਰ ਘਰ ਕੀਤੀ ਗਈ, ਉਨ•ਾਂ ਕਿਹਾ ਕਿ ਲੋਕਾਂ ਅੱਗੇ ਇੱਕ ਹੀ ਅਪੀਲ ਹੈ ਕਿ ਡੇਅਰੀਆਂ ਤੋਂ ਦੁੱਧ ਲੈਣ ਲੱਗਿਆ ਬਣਾਏ ਗਏ ਸਰਕਲਾਂ ਵਿੱਚ ਹੀ ਖੜ•ੇ ਹੋਣ ਅਤੇ ਸੋਸਲ ਡਿਸਟੈਂਟ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ। ਉਨ•ਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦੁੱਧ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ ਅਤੇ ਭਵਿੱਖ ਵਿੱਚ ਵੀ ਦੁੱਧ ਦੀ ਸਪਲਾਈ ਇਸੇ ਹੀ ਤਰ•ਾਂ ਜਾਰੀ ਰਹੇਗੀ। ਉਨ•ਾਂ ਕਿਹਾ ਕਿ ਸ੍ਰੀ ਕੁਲਭੂਸਣ ਸਰਮਾ ਡਿਪਟੀ ਡਾਇਰੈਕਟਰ ਐਨੀਮਲ ਹੈਜਬੈਂਡਰੀ ਦੀ ਦੇਖ ਰੇਖ ਵਿੱਚ ਦੁੱਧ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ•ਾਂ ਲੋਕਾਂ ਅੱਗੇ ਅਪੀਲ ਕਰਦਿਆਂ ਕਿਹਾ ਕਿ ਸਾਂਤੀ ਬਣਾਈ ਰੱਖਣ , ਘਰ•ਾਂ ਤੋਂ ਬਾਹਰ ਨਾ ਨਿਕਲਣ , ਜਿਲ•ਾ ਪ੍ਰਸਾਸਨ ਦਾ ਸਹਿਯੋਗ ਕਰਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply