CANADIA DOABA TIMES : ਕਰੋਨਾ ਦੀ ਰੋਕਥਾਮ ਲਈ ,ਸ਼ਿਵ ਸੈਨਾ ਵੰਡੇਗੀ ਲੋੜਵੰਦਾਂ ਨੂੰ ਰਾਸ਼ਨ ,ਸੈਨੇਟਾਈਜ਼ਰ ਦੇ ਮਾਸਕ:- ਰਵੀ ਸ਼ਰਮਾ , ਅੰਕਿਤ ਅਗਰਵਾਲ

ਕਰੋਨਾ ਦੀ ਰੋਕਥਾਮ ਲਈ ,ਸ਼ਿਵ ਸੈਨਾ ਵੰਡੇਗੀ ਲੋੜਵੰਦਾਂ ਨੂੰ ਰਾਸ਼ਨ ,ਸੈਨੇਟਾਈਜ਼ਰ ਦੇ ਮਾਸਕ:- ਰਵੀ ਸ਼ਰਮਾ , ਅੰਕਿਤ ਅਗਰਵਾਲ
ਬਟਾਲਾ(ਅਵਿਨਾਸ਼, ਸੰਜੀਵ ) ਕਰੋਨਾ ਵਾਇਰਸ ਜੋ ਹੁਣ ਤੱਕ ਇੱਕ ਲਾ ਇਲਾਜ ਬੀਮਾਰੀ ਸਾਬਿਤ ਹੋਈਹੈ ਅਤੇ ਪੂਰੇ ਵਿਸ਼ਵ ਪੱਧਰ ਤੇ ਇੱਕ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ ਇਸ ਦੀ ਰੋਕਥਾਮ ਲਈ ਭਾਰਤ ਸਰਕਾਰ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨ ਇੱਕ ਸ਼ਲਾਘਾਯੋਗ ਕਦਮ ਹਨ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਵੀ ਸ਼ਰਮਾ ਨੈਸ਼ਨਲ ਕੋਰ ਕਮੇਟੀ ਪ੍ਰਧਾਨ ਸ਼ਿਵ ਸੈਨਾ ਹਿੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਉਹ ਇੱਥੇ ਸ਼ਿਵਸੈਨਾ ਹਿੰਦ ਪੰਜਾਬ ਪ੍ਰਧਾਨ ਇੰਡਸਟਰੀ ਸੈੱਲ ਬਟਾਲਾ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕਰਨ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਸਨ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਜਿਸ ਤਰ੍ਹਾਂ ਪੂਰੇ ਪੂਰੇ ਦੇਸ਼ ਅੰਦਰ 21ਦਿਨਾਂ ਲਈ ਲਾਕ ਡਾਉਨ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਕਰਫਿਊ ਘੋਸ਼ਿਤ ਕੀਤਾ ਉਸ ਨਾਲ ਹੋਣ ਤੱਕ ਇਹ ਮਹਾਂਮਾਰੀ ਭਾਰਤ ਅੰਦਰ ਆਪਣਾ ਬੁਰਾ ਅਸਰ ਨਹੀਂ ਦਿਖਾ ਸਕੀ.
ਅੰਕਿਤ ਅਗਰਵਾਲ ਨੇ ਪੁਲਿਸ ਜ਼ਿਲ੍ਹਾ ਬਟਾਲਾ  ਬਟਾਲਾ ਦੀ ਸ਼ਲਾਘਾ ਕਰਦਿਆਂ ਕਿਹਾ ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਵਿੱਚ ਘੁੰਮਣ   ਦੇ ਦਿਸ਼ਾ ਨਿਰਦੇਸ਼ ਬਟਾਲਾ ਪੁਲਸ ਵੀ ਪੂਰੀ ਤਰ੍ਹਾਂ ਪੱਬਾਂ ਭਾਰ ਹੈ  ਉਨ੍ਹਾਂ ਨਾਲ ਹੀ ਸਿਹਤ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਜਿਸ ਤਰ੍ਹਾਂ ਸਿਹਤ ਵਿਭਾਗ ਦੀ ਟੀਮ ਕਰੋਨਾ ਵਾਇਰਸ ਦੀ ਰੋਕਥਾਮ ਲਈ ਯਤਨ ਕਰ ਰਹੀ ਹੈ ਉਨ੍ਹਾਂ ਦੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕਰਨੀ ਬਣਦੀ ਹੈ ! ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਗੁਰਦਾਸਪੁਰ ਅੰਦਰ ਹੁਣ ਤੱਕ ਕੋਈ ਕਰੋਨਾ ਮਰੀਜ਼ ਸਾਹਮਣੇ ਨਹੀਂ ਆਇਆ ਇਹ ਸਭਨਾਂ ਦਾ ਯੋਗਦਾਨ ਹੈ ਇੱਥੇ ਪ੍ਰਧਾਨ ਰਵੀ ਸ਼ਰਮਾ ਨੇ ਕਿਹਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦ ਪ੍ਰਸ਼ਾਦ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੀ ਪਾਰਟੀ ਹਰ ਜਗ੍ਹਾ ਲੋੜਵੰਦਾਂ ਨੂੰ ਰਾਸ਼ਨ ਦੇਣ ਦੇ ਨਾਲ ਨਾਲ ਜਨਤਾ ਨੂੰ ਕਰੋਨਾ ਵਰਤੋਂ ਜਾਗਰੂਕ ਕਰਨ ਲਈ ਸੈਨੀਟਾਈਜ਼ਰ ਅਤੇ ਮਾਸਕ ਵੀ ਵੰਡੇਗੀ !
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply