ਐਸ.ਐਸ.ਪੀ ਪਠਾਨਕੋਟ ਦੇ ਨਿਰਦੇਸਾਂ ਤੇ ਕਰਫਿਊ ਦੌਰਾਨ ਪੰਜਾਬ ਪੁਲਿਸ ਡਿਊਟੀ ਦੇ ਨਾਲ ਨਾਲ ਨਿਭਾ ਰਹੀ ਜਨ ਸੇਵਾ
ਪਠਾਨਕੋਟ 28 ਮਾਰਚ ( Rajinder Rajan Bureau Chief )
ਸ੍ਰੀ ਦੀਪਕ ਹਿਲੋਰੀ ਐਸ.ਐਸ.ਪੀ ਪਠਾਨਕੋਟ ਦੇ ਦਿਸਾ ਨਿਰਦੇਸਾਂ ਤੇ ਕਰਫਿਊ ਦੌਰਾਨ ਜਿਲ•ਾ ਪਠਾਨਕੋਟ ਦੀ ਪੁਲਿਸ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ। ਕਰੀਬ 1399 ਪੁਲਿਸ ਮੁਲਾਜਮ 24 ਘੰਟੇ ਨਾਕਿਆਂ ਤੇ ਪੂਰੀ ਜਿਮ•ੇਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ । ਜਿਨ•ਾਂ ਦੀ ਨਿਗਰਾਨੀ ਲਈ ਕਰੀਬ 15 ਜੀ.ਓ ਸਾਹਿਬਾਨ ਤਾਇਨਾਤ ਕੀਤੇ ਗਏ ਹਨ। ਪੁਲਿਸ ਆਪਣੀ ਡਿਊਟੀ ਦੇ ਨਾਲ ਨਾਲ ਜਰੂਰਤਮੰਦਾ ਦੀ ਸੇਵਾ ਲਈ ਵੀ ਅੱਗੇ ਆਈ ਅਤੇ ਕਰੀਬ 900 ਗਰੀਬ ਅਤੇ ਜਰੂਰਤਮੰਦ ਪਰਿਵਾਰਾਂ ਨੂੰ ਭੋਜਨ ਤੇ ਹੋਰ ਖਾਣ ਪੀਣ ਦਾ ਸਮਾਨ ਮੁਹਈਆ ਕਰਵਾਇਆ ਗਿਆ ਹੈ।
ਇਸ ਤੋਂ ਇਲਾਵਾ ਥਾਣਾ ਸੁਜਾਨਪੁਰ ਵੱਲੋਂ 60 ਤੋਂ 70 ਪ੍ਰਵਾਸੀ ਮਜਦੂਰ ਜੋ ਕਿ ਮੌਜੂਦਾ ਲੋਕਡਾਊਨ ਦੀ ਸਥਿਤੀ ਵਿੱਚ ਜਿਲਾ ਪਠਾਨਕੋਟ ਵਿੱਚ ਫਸੇ ਹੋਏ ਸਨ, ਨੂੰ ਵਾਪਸ ਘਰ ਭੇਜਣ ਲਈ ਪੁੱਖਤਾ ਪ੍ਰਬੰਧ ਕੀਤੇ। ਇਸਦੇ ਨਾਲ ਨਾਲ ਜਿਲਾ ਪੁਲਿਸ ਵੱਲੋਂ ਝੁੱਗੀਆਂ ਵਿੱਚ ਰਹਿੰਦੇ ਗਰੀਬ ਪਰਿਵਾਰਾਂ ਨੂੰ ਰਾਸਨ ਅਤੇ ਨਿੱਤ ਵਰਤੋਂ ਦਾ ਜਰੂਰੀ ਸਮਾਨ ਮੁਹੱਈਆ ਕਰਵਾਇਆ ਗਿਆ। ਇਸ ਕਰਫਿਊ ਦੀ ਸਥਿਤੀ ਵਿੱਚ ਜਰੂਰੀ ਸਮਾਨ, ਦਵਾਈਆ ਅਤੇ ਖਾਧ ਪਦਾਰਥ ਦੀ ਸਪਲਾਈ ਯਕੀਨੀ ਬਨਾਉਣ ਲਈ ਪੁਲਿਸ ਵੱਲੋਂ ਦੁਕਾਨਦਾਰਾਂ/ਹੋਲ ਸੇਲਜ ਦੁਕਾਨਦਾਰਾਂ ਨੂੰ ਟਾਂਸਿਟ ਪਾਸ ਦਿੱਤੇ ਗਏ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp