SSP HOSHIARPUR GOURAV GARG ਦੇ ਨਿਰਦੇਸਾਂ ਤੇ ਕਰਫਿਊ ਦੌਰਾਨ ਪੰਜਾਬ ਪੁਲਿਸ ਡਿਊਟੀ ਦੇ ਨਾਲ ਨਾਲ ਨਿਭਾ ਰਹੀ ਜਨ ਸੇਵਾ- DSP (CITY) JAGDISH RAJ ATRI
HOSHIARPUR 28 ਮਾਰਚ ( ADESH PARMINDER SINGH, YOGESH GUPTA GARHDIWALA)
DSP (CITY) JAGDISH RAJ ATRI ਨੇ ਅੱਜ ਕਿਹਾ ਕਿ SSP HOSHIARPUR GOURAV GARG HOSHIARPUR ਦੇ ਦਿਸਾ ਨਿਰਦੇਸਾਂ ਤੇ ਕਰਫਿਊ ਦੌਰਾਨ ਜਿਲ•ਾ HOSHIARPUR ਦੀ ਪੁਲਿਸ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ।
ਪੁਲਿਸ ਮੁਲਾਜਮ 24 ਘੰਟੇ ਨਾਕਿਆਂ ਤੇ ਪੂਰੀ ਜਿਮ•ੇਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ । ਜਿਨ•ਾਂ ਦੀ ਨਿਗਰਾਨੀ ਲਈ ਕਰੀਬ 25 ਜੀ.ਓ ਸਾਹਿਬਾਨ ਤਾਇਨਾਤ ਕੀਤੇ ਗਏ ਹਨ। ਪੁਲਿਸ ਆਪਣੀ ਡਿਊਟੀ ਦੇ ਨਾਲ ਨਾਲ ਜਰੂਰਤਮੰਦਾ ਦੀ ਸੇਵਾ ਲਈ ਵੀ ਅੱਗੇ ਆਈ ਅਤੇ ਕਰੀਬ 1200 ਗਰੀਬ ਅਤੇ ਜਰੂਰਤਮੰਦ ਪਰਿਵਾਰਾਂ ਨੂੰ ਭੋਜਨ ਤੇ ਹੋਰ ਖਾਣ ਪੀਣ ਦਾ ਸਮਾਨ ਮੁਹਈਆ ਕਰਵਾਇਆ ਗਿਆ ਹੈ।
ਇਸ ਤੋਂ ਇਲਾਵਾ DSP (CITY) JAGDISH RAJ ATRI ਨੇ ਅੱਜ ਕਿਹਾ ਪ੍ਰਵਾਸੀ ਮਜਦੂਰ ਜੋ ਕਿ ਮੌਜੂਦਾ ਲੋਕਡਾਊਨ ਦੀ ਸਥਿਤੀ ਵਿੱਚ HOSHIARPUR ਵਿੱਚ ਫਸੇ ਹੋਏ ਸਨ, ਨੂੰ ਵਾਪਸ ਘਰ ਭੇਜਣ ਲਈ ਪੁੱਖਤਾ ਪ੍ਰਬੰਧ ਕੀਤੇ। ਇਸਦੇ ਨਾਲ ਨਾਲ ਜਿਲਾ ਪੁਲਿਸ ਵੱਲੋਂ ਝੁੱਗੀਆਂ ਵਿੱਚ ਰਹਿੰਦੇ ਗਰੀਬ ਪਰਿਵਾਰਾਂ ਨੂੰ ਰਾਸਨ ਅਤੇ ਨਿੱਤ ਵਰਤੋਂ ਦਾ ਜਰੂਰੀ ਸਮਾਨ ਮੁਹੱਈਆ ਕਰਵਾਇਆ ਗਿਆ।
ਇਸ ਕਰਫਿਊ ਦੀ ਸਥਿਤੀ ਵਿੱਚ ਜਰੂਰੀ ਸਮਾਨ, ਦਵਾਈਆ ਅਤੇ ਖਾਧ ਪਦਾਰਥ ਦੀ ਸਪਲਾਈ ਯਕੀਨੀ ਬਨਾਉਣ ਲਈ ਪੁਲਿਸ ਵੱਲੋਂ ਦੁਕਾਨਦਾਰਾਂ/ਹੋਲ ਸੇਲਜ ਦੁਕਾਨਦਾਰਾਂ ਨੂੰ ਟਾਂਸਿਟ ਪਾਸ ਦਿੱਤੇ ਗਏ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp