ਐਸ.ਡੀ.ਐਮ. ਪਠਾਨਕੋਟ ਵੱਲੋਂ ਮੋਕੇ ਤੇ ਪਹੁੰਚ ਕਰਫਿਓ ਦੋਰਾਨ ਖੋਲਿਆ ਸਟੋਰ ਕਰਵਾਇਆ ਬੰਦ
— ਕਰਫਿਓ ਦੋਰਾਨ ਨਿਰਧਾਰਤ ਸਮੇਂ ਤੋਂ ਬਾਅਦ ਦੁਕਾਨ ਆਦਿ ਖੋਲਣ ਤੇ ਹੋਵੇਗੀ ਕਾਰਵਾਈ
ਪਠਾਨਕੋਟ ( Rajinder Rajan Bureau Chief ) ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਜਿਲ•ਾ ਪ੍ਰਸਾਸਨ ਪਠਾਨਕੋਟ ਵੱਲੋਂ ਵੀ ਪੂਰੀ ਮੂਸਤੈਦੀ ਵਰਤੀ ਜਾ ਰਹੀ ਹੈ। ਭਾਵੇ ਕਿ ਕਰਿਆਨਾ, ਫਲ ਅਤੇ ਸਬਜੀਆਂ ਦੀਆਂ ਦੁਕਾਨਾਂ ਨੂੰ ਸਵੇਰੇ 7 ਤੋਂ ਸਵੇਰੇ 11 ਵਜੇਂ ਤੱਕ ਨਿਰਧਾਰਤ ਸਮੇਂ ਦੋਰਾਨ ਨਿਰਧਾਰਤ ਦੁਕਾਨਾਂ ਖੋਲਣ ਦੀ ਵਿਵਸਥਾ ਕੀਤੀ ਗਈ ਹੈ। ਅੱਜ ਸੂਚਨਾ ਮਿਲਣ ਤੇ ਸ੍ਰੀ ਅਰਸਦੀਪ ਸਿੰਘ ਐਸ.ਡੀ.ਐਮ. ਦੁਪਿਹਰ ਕਰੀਬ 1 ਵਜੇ ਢਾਕੀ ਫਾਟਕ ਨਜਦੀਕ ਸਥਿਤ ਇੱਕ ਸਟੋਰ ਹਿਊਜ ਮਾਰਟ(ਜੋਗਿੰਦਰ ਮਹਾਜਨ)ਸਟੋਰ ਤੇ ਪਹੁੰਚੇ , ਨੂੰ ਮੋਕੇ ਤੇ ਬੰਦ ਕਰਵਾਇਆ। ਇਸ ਤੋਂ ਬਾਅਦ ਦੁਕਾਨ ਦੇ ਮਾਲਕ ਰੋਬਿੰਨ ਮਹਾਜਨ ਨੂੰ ਜਿਲ•ਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਬੁਲਾਇਆ ਗਿਆ ਅਤੇ ਕੋਵਿਡ-19 ਲਈ ਜਾਗਰੂਕ ਕੀਤਾ ਗਿਆ। ਬੰਦ ਦੇ ਦੋਰਾਨ ਇਸ ਤਰ•ਾਂ ਦੀ ਗਲਤੀ ਕਰਨ ਤੇ ਪੈਣ ਵਾਲੇ ਪ੍ਰਭਾਵ ਤੋਂ ਵੀ ਜਾਣੂ ਕਰਵਾਇਆ ਗਿਆ। ਜਿਸ ਤੇ ਦੁਕਾਨਦਾਰ ਵੱਲੋਂ ਲਿਖਿਤ ਤੋਰ ਤੇ ਮਾਫੀ ਮੰਗੀ ਗਈ। ਇਸ ਮੋਕੇ ਤੇ ਜਾਣਕਾਰੀ ਦਿੰਦਿਆ ਸ. ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ ਨੇ ਕਿਹਾ ਕਿ ਅਗਰ ਭਵਿੱਖ ਵਿੱਚ ਕਰਫਿਓ ਦੋਰਾਨ ਕੋਈ ਵੀ ਦੁਕਾਨਦਾਰ ਨਿਰਧਾਰਤ ਸਮੇਂ ਤੋਂ ਬਾਅਦ ਦੁਕਾਨ ਆਦਿ ਖੋਲਿਆ ਪਾਇਆ ਗਿਆ ਤਾਂ ਨਿਯਮਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਦੁਕਾਨ ਨੂੰ ਸੀਲ ਕੀਤਾ ਜਾਵੇਗਾ ਅਤੇ ਧਾਰਾ-188 ਦੇ ਅਧੀਨ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp