LATEST :  ਗਾਂਧੀ ਨਗਰ ਕੈਂਪ ਬਟਾਲਾ ਵਿਖੇ ਕਰਿਆਨਾ ਸਟੋਰ ਵਿਚ ਹੋਈ ਚੋਰੀ

 ਗਾਂਧੀ ਨਗਰ ਕੈਂਪ ਬਟਾਲਾ ਵਿਖੇ ਕਰਿਆਨਾ ਸਟੋਰ ਵਿਚ ਹੋਈ ਚੋਰੀ
ਬਟਾਲਾ  , 29 ਮਾਰਚ (ਸੰਜੀਵ, ਅਵਿਨਾਸ਼) 
ਬਟਾਲਾ ਸ਼ਹਿਰ ਜਿਥੇ ਦਿਨ-ਬ-ਦਿਨ ਗੰਭੀਰ ਮਸਲਾ ਉਭਰਿਆ ਹੀ ਰਹਿੰਦਾ ਹੈ । ਜਿਥੇ ਸੰਸਾਰ ਵਿੱਚ ਕਰੁਣਾ ਵਾਇਰਸ ਵਰਗੀ ਮਹਾਂਮਾਰੀ  ਫੈਲੀ ਹੋਈ ਹੈ  । ਉੱਥੇ ਹੀ ਸਥਾਨਕ ਗਾਂਧੀ ਕੈਂਪ ਬਟਾਲਾ ਵਿਖੇ ਕਰਫਿਊ ਦੌਰਾਨ ਵੀ ਇਕ ਕਰਿਆਨੇ ਦੀ ਦੁਕਾਨ ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ  ਆਇਆ ਹੈ।
ਜਾਣਕਾਰੀ ਦਿੰਦੇ ਮਨਦੀਪ ਕੁਮਾਰ ਪੁੱਤਰ ਇੰਦਰਜੀਤ ਵਾਸੀ ਗਾਂਧੀ ਕੈਪ ਬਟਾਲਾ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਗਾਂਧੀ ਕੈਪ ਨਜ਼ਦੀਕ ਲੜਕੀਆਂ ਦਾ ਸਰਕਾਰੀ ਸਕੂਲ ਉਨ੍ਹਾਂ ਦੀ ਮਨਦੀਪ ਕਰਿਆਨਾ ਸਟੋਰ ਨਾ ਦੀ ਦੁਕਾਨ ਹੈ ਪਰ ਜਦੋਂ ਤੋਂ ਬਟਾਲਾ ਅੰਦਰ ਕਰਫਿਊ ਲੱਗਾ ਹੈ ਉਦੋਂ ਤੋਂ ਉਨ੍ਹਾਂ ਦੀ ਦੁਕਾਨ ਬੰਦ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕਰੀਬ ਇਕ ਵਜੇ ਉਨ੍ਹਾਂ ਦੀ ਦੁਕਾਨ ਦੇ ਗੁਆਂਢੀਆਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਤੁਹਾਡੀ ਦੁਕਾਨ ਦੇ ਰੋਸ਼ਨਦਾਨ ਤੋਂ ਇਕ ਵਿਅਕਤੀ ਬਾਹਰ ਨਿਕਲਿਆ ਜਿਸਦੇ ਹੱਥ ਵਿਚ ਇਕ ਲਿਫ਼ਾਫ਼ਾ ਸੀ,ਜੋ ਉਤਰਦੇ ਵਕਤ ਉਦੇ ਹੱਥੋਂ ਗਲੀ ਵਿਚ ਡਿੱਗ ਪਿਆ ਅਤੇ ਉਕਤ ਵਿਅਕਤੀ ਫਰਾਰ ਹੋ ਗਿਆ।
ਵਿਅਕਤੀ ਦੇ ਮੂੰਹ ਤੇ ਲਿਫਾਫਾ ਹੋਣ ਕਾਰਨ ਉਸ ਦੀ ਪਛਾਣ ਨਹੀਂ ਹੋਈ । ਉਨ੍ਹਾਂ ਦੱਸਿਆ ਕਿ ਵਿਅਕਤੀ ਲਿਫ਼ਾਫ਼ਾ ਉਥੇ ਛੱਡ ਗਿਆ ਜਿਸ ਵਿਚ ਸਰੌਂ ਦੇ ਤੇਲ ਦੀਆਂ ਕੁਝ ਬੋਤਲਾਂ ਤੇ ਹੋਰ ਸਮਾਨ ਸੀ। ਦੁਕਾਨਦਾਰ ਅਨੁਸਾਰ ਜਦੋਂ ਉਨ੍ਹਾਂ ਦੁਕਾਨ ਅੰਦਰ ਦੇਖਿਆ ਤਾਂ ਗੱਲੇ ਵਿਚੋਂ ਨਕਦੀ ਕਰੀਬ 4 ਹਜ਼ਾਰ ਰੁਪਏ ਗਾਇਬ ਸੀ, ਉਨ੍ਹਾਂ ਦੱਸਿਆ ਕਿ ਗੁਆਂਢੀਆਂ ਦੇ ਦੇਖੇ ਅਨੁਸਾਰ ਚੋਰ ਦੁਕਾਨ ਉਪਰ ਬਣੇ ਇਕ ਛੋਟੇ ਜਿਹੇ ਰੋਸ਼ਨਦਾਨ ਤੋਂ ਬਾਹਰ ਨਿਕਲਿਆ। ਉਧਰ ਮੌਕੇ ਤੇ ਪਹੁੰਚੇ ਸਬ ਇੰਸਪੈਕਟਰ ਅੰਮ੍ਰਿਤ ਰੰਧਾਵਾ ਸਿੰਬਲ ਚੌਕੀ ਇੰਚਾਰਜ ਨੇ ਚਸ਼ਮਦੀਦਾਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply