CANADIAN DOABA TIMES : ਭੁੱਖੇ ਭਾਣੇ ਮਜ਼ਦੂਰ ਤੇ ਗਰੀਬ ਪਰਿਵਾਰ ਕਰਫਿਊ ਕਾਰਨ ਘਰਾਂ ਚ ਬੈਠੇ ਉਡੀਕ ਰਹੇ ਹਨ ਕੈਪਟਨ ਸਰਕਾਰ ਦੀ ਰਾਸ਼ਨ ਸਮੱਗਰੀ 

ਭੁੱਖੇ ਭਾਣੇ ਮਜ਼ਦੂਰ ਤੇ ਗਰੀਬ ਪਰਿਵਾਰ ਕਰਫਿਊ ਕਾਰਨ ਘਰਾਂ ਚ ਬੈਠੇ ਉਡੀਕ ਰਹੇ ਹਨ ਕੈਪਟਨ ਸਰਕਾਰ ਦੀ ਰਾਸ਼ਨ ਸਮੱਗਰੀ
* ਮੁੱਖ ਮੰਤਰੀ ਸਾਹਿਬ ਗਰੀਬਾਂ ਨੇ ਕਰੋਨਾ ਬਿਮਾਰੀ ਨਾਲ ਨਹੀਂ ਭੁੱਖ ਦੇ ਨਾਲ ਹੀ ਮਰ ਜਾਣਾ
* ਪਿੰਡ ਕਿਸ਼ਨਪੁਰ ਦੀ ਪੰਚਾਇਤ ਲੋੜਬੰਦ ਤੇ ਗਰੀਬ ਮਜ਼ਦੂਰ ਪਰਿਵਾਰਾਂ ਦੀ ਮਦਦ ਲਈ ਆਈ ਅੱਗੇ -400 ਪਰਿਵਾਰਾਂ ਨੂੰ ਦਿੱਤੀ ਰਾਸ਼ਨ ਸਮੱਗਰੀ
ਜਲੰਧਰ – (ਸੰਦੀਪ ਸਿੰਘ ਵਿਰਦੀ/  ਸੁਖਪਾਲ ਸਿੰਘ/ ਗੁਰਪ੍ਰੀਤ ਸਿੰਘ) – ਜਲੰਧਰ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰ ਵਿਖੇ ਰੋਜ਼ਾਨਾ ਦਿਹਾੜੀ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਣ ਵਾਲੇ ਮਜ਼ਦੂਰ ਪਰਿਵਾਰਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲਾਕ ਡਾਊਨ ਕਾਰਨ ਉਹ ਸਰਕਾਰ ਤੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਘਰਾਂ ਵਿੱਚ ਬੈਠਣ ਲਈ ਮਜਬੂਰ ਹਨ । ਜਿਸ ਕਾਰਨ ਉਨ੍ਹਾਂ ਦੇ ਚੁੱਲ੍ਹਿਆਂ  ਵਿੱਚ ਅੱਗ ਜਲੀ ਨੂੰ ਵੀ ਕਈ ਦਿਨ ਹੋ ਚੁੱਕੇ ਹਨ ।ਜਿੰਨਾ ਰਾਸ਼ਨ ਰਾਸ਼ਨ ਸੀ ਖਤਮ ਹੋ ਚੁੱਕਾ ਹੈ । ਦੁਕਾਨਦਾਰਾਂ ਨੇ ਉਧਾਰ ਦੇਣਾ ਬੰਦ ਕਰ ਦਿੱਤਾ ਹੈ। ਦੁੱਧ ਵਾਲਿਆਂ ਨੇ ਦੁੱਧ ਦੇਣਾ ਵੀ ਬੰਦ ਕਰ ਦਿੱਤਾ ਹੈ । ਉਨ੍ਹਾਂ ਦੇ ਪਰਿਵਾਰਾਂ ਦੇ ਹਾਲਾਤ ਭੁੱਖੇ ਮਰਨ ਵਾਲੇ ਹੋ ਚੁੱਕੇ ਹਨ । ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਅਸੀਂ ਕਰੋਨਾ ਬਿਮਾਰੀ ਨਾਲ ਨਹੀਂ ਅਸੀਂ ਤਾਂ ਲੋਕਾਂ ਨੇ ਭੁੱਖ ਨਾਲ ਹੀ ਮਰ ਜਾਣਾ ਹੈ । ਕਿਸ਼ਨਪੁਰ ਪਿੰਡ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਵਿੱਚ ਮਜ਼ਦੂਰ ਤੇ ਗਰੀਬ ਪਰਿਵਾਰਾਂ ਦੀ ਬਹੁਤਾਤ ਹੈ ।ਪਿੰਡ ਦੇ ਸਾਬਕਾ ਸਰਪੰਚ ਤੇ ਉੱਘੇ ਸਮਾਜ ਸੇਵਕ ਅਵਤਾਰ ਸਿੰਘ ਭਾਟੀਆ ਨੇ ਗਰੀਬ ਮਜ਼ਦੂਰ ਪਰਿਵਾਰਾਂ ਦੇ ਹਾਲਾਤ ਬਾਰੇ ਜਾਣਿਆ ਆਪ ਪਿੰਡ ਦੇ ਸਰਪੰਚ ਸ੍ਰੀਮਤੀ ਸਤਿੰਦਰ ਕੌਰ ਭਾਟੀਆ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਦੀਆਂ ਮੋਹਤਵਾਰ ਪਤਵੰਤਿਆਂ ਵੱਲੋਂ ਕਸ਼ਮੀਰ ਸਿੰਘ ,ਜਸਵਿੰਦਰ ਸਿੰਘ, ਸੋਹਨ ਸਿੰਘ ਹੋਠੀ , ਸਾਬਕਾ ਸਰਪੰਚ ਸੁਖਪਾਲ ਸਿੰਘ ਬੱਬੀ ,ਗਿਆਨ ਸਿੰਘ , ਜੋਗਿੰਦਰ ਸਿੰਘ, ਜਸਵੀਰ ਸਿੰਘ ਜੀ ਓ ਜੀ ,ਕੁਲਵਿੰਦਰ  ਸਿੰਘ ਪੰਚ ,ਜਸਵੰਤ ਸਿੰਘ ਪੰਚ,ਰਾਕੇਸ਼ ਕੁਮਾਰ , ਮੰਗਤ ਰਾਮ, ਦਵਿੰਦਰ ਸਿੰਘ ,ਹਰਵਿੰਦਰ ਸਿੰਘ ਥਾਣੇਦਾਰ  , ਰੂਪ ਕਮਲ, ਰਾਜ ਕੁਮਾਰ ਆਦਿ ਦੇ ਸਹਿਯੋਗ ਨਾਲ ਲਗਪਗ 400 ਗ਼ਰੀਬ ਤੇ ਮਜ਼ਦੂਰ ਪਰਿਵਾਰਾਂ ਨੂੰ ਜਿਸ ਵਿੱਚ ਪਿੰਡ ਕਿਸ਼ਨਪੁਰਾ , ਜਲਾਲਾਬਾਦ, ਕਾਲਾ ਬੱਕਰਾ, ਜੱਲੋਵਾਲ, ਗੜ੍ਹੀ ਬਖਸ਼ਾ ਆਦਿ ਪਿੰਡਾਂ ਦੇ ਗਰੀਬ ਪਰਿਵਾਰਾਂ ਨੂੰ ਘਰ ਘਰ ਜਾ ਕੇ ਰਾਸ਼ਨ ਪਹੁੰਚਾਇਆ ਗਿਆ ।
     * ਰਾਸ਼ਨ ਵੰਡਣ ਸਮੇਂ ਏਐੱਸਆਈ ਤਲਵਿੰਦਰ ਸਿੰਘ , ਹੈੱਡ ਕਾਂਸਟੇਬਲ ਨਿਸ਼ਾਨ ਸਿੰਘ ,ਪੰਚਾਇਤ ਸੈਕਟਰੀ ਭੁਪਿੰਦਰ ਕੁਮਾਰ ,ਮੈਡੀਕਲ ਸਟਾਫ ਵੱਲੋਂ ਸੁਰਜੀਤ ਸਿੰਘ ਅਤੇ ਸਰਬਜੀਤ ਕੌਰ ਵੀ ਹਾਜ਼ਰ ਸਨ ।
* ਸਮਾਜ ਸੇਵਕ ਅਵਤਾਰ ਸਿੰਘ ਭਾਟੀਆ ਸਾਬਕਾ ਸਰਪੰਚ ਨੇ ਦੱਸਿਆ ਕਿ ਪਿੰਡ ਦੀ ਯੂਥ ਬ੍ਰਿਗੇਡ ਵੱਲੋਂ ਮਾਸਕ ਦੇ ਸੈਣੀ ਟੇਜ਼ਰ ਦਾ ਛਿੜਕਾਅ ਕਰਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ । ਪਾਰਟੀਆਂ ਵੱਲੋਂ ਸਾਰੇ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ । ਅਤੇ ਉਨ੍ਹਾਂ ਇਹ ਵੀ ਕਿਹਾ ਕਿ ਉਹ ਅਗਾਊਂ ਦੀ ਰਾਸ਼ਨ ਸਮੱਗਰੀ ਇਸੇ ਤਰ੍ਹਾਂ ਮਜ਼ਦੂਰਾਂ ਨੂੰ ਦਿੰਦੇ ਰਹਿਣਗੇ ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply