CANADIAN DOABA TIMES LATEST : ਐਸਅਸਪੀ ਹੁਸ਼ਿਆਰਪੁਰ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰੋਨਾ ਵਾਇਰਸ ਨਾਲ ਲੜਨ ਲਈ ਬੇਹਦ ਸਰਗਰਮ ਭੂਮਿਕਾ ਨਿਭਾ ਰਹੀ ਗੜਦੀਵਾਲਾ ਪੁਲਿਸ

ਐਸਅਸਪੀ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰੋਨਾ ਵਾਇਰਸ ਨਾਲ ਲੜਨ ਲਈ ਬੇਹਦ ਸਰਗਰਮ ਭੂਮਿਕਾ ਨਿਭਾ ਰਹੀ ਗੜਦੀਵਾਲਾ ਪੁਲਿਸ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਯੋਗੇਸ਼ ਗੁਪਤਾ) ਐਸਅਸਪੀ ਹੁਸ਼ਿਆਰਪੁਰ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੜਦੀਵਾਲਾ ਪੁਲਿਸ SHO ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਕਰੋਨਾ ਵਾਇਰਸ ਨਾਲ ਲੜਨ ਲਈ ਬੇਹਦ ਸਰਗਰਮ ਭੂਮਿਕਾ ਨਿਭਾ ਰਹੀ ਹੈ। ਇਸ  ਸਬੰਧ ਚ ਕੇਨੇਡਿਅਨ ਦੋਆਬਾ ਟਾਇਮਜ ਨੂੰ ਜਾਣਕਾਰੀ ਦਿੰਦੇ ਹੋਏ SHO ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਪੁਲਿਸ ਗੜਦੀਵਾਲਾ ਵਲੋਂ ਲੋਕੋਂ ਨੂੰ ਖਾਣਪੀਣ ਦੀਆਂ ਵਸਤਾਂ ਤੇ ਹੋਰ ਜਰੂਰੀ ਸਮਾਨ ਤੋੰ ਅਲਾਵਾ ਦਸਤਾਨੇ ਤੇ ਮਾਸਕ ਵੀ ਵੰਡੇ ਗਏ ਹਨ।

ਉਂਨਾ ਕਿਹਾ ਕਿ ਕੱਲ ਕਰਫਿਊ ਚ ਦਿੱਤੀ ਛੋਟ ਦੇ ਮੱਦੇਨਜਰ ਖੁੱਲਣ ਵਾਲੀਆਂ ਦੂਕਾਨਾਂ ਅੱਗਾ ਸਰਕਲ ਮਾਰਕਿੰਗ ਵੀ ਕਰਵਾਈ ਜਾ ਰਹੀ ਹੈ ਤਾਂ ਜੋ ਲੋਕ ਗੋਲ ਸਰਕਲ ਚ ਰਹਿ ਕੇ ਹੀ ਸਮਾਨ ਖਰੀਦਣ ਅਤੇ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ। SHO ਬਲਵਿੰਦਰ ਸਿੰਘ ਭੁੱਲਰ ਦੀ ਕਰੋਨਾ ਵਾਇਰਸ ਨੂੰ ਕੰਟਰੌਲ ਕਰਨ ਦੀ ਇਸ ਵਧੀਆ ਪਲਾਨਿੰਗ ਦੀ ਸ਼ਹਿਰ ਤੇ ਆਸਪਾਸ ਦੇ ਪਿੰਡਾ ਚ  ਚਰਚਾ ਤੇ ਪ੍ਰਸ਼ੰਸਾ ਵੀ ਹੋ ਰਹੀ ਹੈ।  

SHO ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਕਰੋਨਾ ਵਾਇਰਸ ਤੇਜੀ ਨਾਲ ਫੈਲਦਾ ਜਾ ਰਿਹਾ ਹੈ ਤੇ ਇਸੇ ਦੇ ਮੱਦੇਨਜਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ  ਨੂੰ ਕਰਫਿਊ ਮਜਬੂਰੀ ਵਸ ਲਗਾਊਣਾ ਪਿਆ ਹੈ। ਉਂੱਨਾ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰੋਂ ਬਾਹਰ ਨਾ ਨਿਕਲਣ ਅਤੇ ਆਪਣੇ ਬੱਚਿਆਂ ਨੂੰ ਵੀ ਬਾਹਰ ਜਾਣੋਂ ਰੋਕਿਆ ਜਾਵੇ। ਉਂੱਨਾ ਇਹ ਵੀ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਵਲੋਂ ਕੱਲ ਦਿੱਤੀ ਜਾ ਰਹੀ ਢਿੱਲ ਦੌਰਾਨ ਸਖਤ ਐਡਵਾਇਜਰੀ ਜਿਲਾ ਮੈਜਿਸਟਰੇਟ ਸ਼੍ਰੀਮਤੀ ਅਪਨੀਤ ਰਿਆਤ ਵਲੋਂ ਜਾਰੀ ਕੀਤੀ ਗਈ ਹੈ ਜਿਸ ਤਹਿਤ ਹਰ ਕਿਸੇ ਤੇ ਸਖਤ ਨਜਰ ਰੱਖੀ ਜਾਵੇਗੀ। ਉਂੱਨਾ ਕਿਹਾ ਕਿ ਕਰਫਿਊ ਦੌਰਾਨ ਲੋਕ ਇੱਕ ਸਥਾਨ ਤੇ ਇਕੱਠੇ ਨਾ ਹੋਣ ਤੇ ਲਗਭਗ ਇੱਕ ਮੀਟਰ ਦੀ ਦੂਰੀ ਬਣਾਈ ਰੱਖਣ।

Advertisements

ਉਂੱਨਾ ਕਿਹਾ ਕਿ ਦੇਸ਼ ਤੇ ਖਾਸਤੌਰ ਤੇ ਪੰਜਾਬ ਮੁਸ਼ਕਿਲ ਦੌਰ ਚੋਂ ਲੰਘ ਰਿਹਾ ਹੈ ਇਸ ਲਈ ਜਨਤਾ ਨੂੰ ਚਾਹੀਦਾ ਹੈ ਕਿ ਇਸ ਔਖੀ ਘੜੀ ਚ ਸਮਾਜ ਨੂੰ ਇਸ ਭਿਅੰਕਰ ਬਿਮਾਰੀ ਤੋਂ ਬਚਾਉਣ ਲਈ ਪੁਲਿਸ ਤੇ ਪ੍ਰਸ਼ਾਸ਼ਨ ਦਾ ਦਿਲੋਂ ਸਾਥ ਦੇਣ।

ਇਸ ਮੌਕੇ ਤੇ ਉੱਨਾ ਨਾਲ ਨੈਬ ਤਹਿਸੀਲਦਾਰ ਨਿਰਮਲ ਸਿੰਘ, ਏਐਸਆਈ ਜੱਗੀ ਸੋਤਾਲਾ, ਏਐਸਆਈ ਪਰਮਿੰਦਰ ਸਿੰਘ ਧੂਤ ਤੇ ਹੋਰ ਪੁਲਿਸ ਮੁਲਾਜਿਮ ਵੀ ਉਂਨੱਾ ਦੇ ਨਾਲ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply