-ਜ਼ਿਲ•ਾ ਮੈਜਿਸਟ੍ਰੇਟ ਨੇ ਉਦਯੋਗਿਕ ਅਤੇ ਵਪਾਰਕ ਅਦਾਰਿਆਂ ਨੂੰ ਬਿਨ•ਾਂ ਕਟੌਤੀ ਮਜ਼ਦੂਰਾਂ ਨੂੰ ਭੁਗਤਾਨ ਦੇਣ ਦੇ ਨਿਰਦੇਸ਼ ਦਿੱਤੇ
-ਕਿਹਾ, ਮਜ਼ਦੂਰਾਂ ਅਤੇ ਵਿਦਿਆਰਥੀਆਂ ਤੋਂ ਇਕ ਮਹੀਨੇ ਤੱਕ ਦਾ ਕਿਰਾਇਆ ਨਾ ਲੈਣ ਮਕਾਨ ਮਾਲਕ
ਹੁਸ਼ਿਆਰਪੁਰ, 29 ਮਾਰਚ :(ADESH)
ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਜ਼ਿਲ•ੇ ਵਿੱਚ ਕਰਫ਼ਿਊ ਕਾਰਨ ਪ੍ਰਵਾਸੀ ਮਜ਼ਦੂਰਾਂ ਅਤੇ ਵਿਦਿਆਰਥੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਉਦਯੋਗਾਂ ਅਤੇ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿੱਥੇ ਪ੍ਰਵਾਸੀ ਮਜ਼ਦੂਰਾਂ ਦੀ ਆਵਾਜਾਈ ਬਿਲਕੁੱਲ ਨਾ ਹੋਣ ਦਿੱਤੀ ਜਾਵੇ, ਉਥੇ ਦਿੱਤੇ ਜਾ ਰਹੇ ਮਿਹਨਤਾਨੇ ਵਿੱਚ ਕਟੌਤੀ ਵੀ ਨਾ ਕੀਤੀ ਜਾਵੇ। ਉਨ•ਾਂ ਸਬੰਧਤ ਮਾਲਕਾਂ ਨੂੰ ਕਿਹਾ ਕਿ ਆਪਣੇ ਮਜ਼ਦੂਰਾਂ/ਵਰਕਰਾਂ ਨੂੰ ਉਨ•ਾਂ ਦੇ ਕਾਰਜ ਖੇਤਰ ਵਿੱਚ ਹੀ ਬਿਨ•ਾਂ ਕਟੌਤੀ ਮਿਹਨਤ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ।
ਜ਼ਿਲ•ਾ ਮੈਜਿਸਟ੍ਰੇਟ ਨੇ ਹਦਾਇਤ ਕਰਦਿਆਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਆਵਾਜਾਈ ਕਰਫ਼ਿਊ ਦੀ ਉਲੰਘਣਾ ਹੋਵੇਗੀ, ਇਸ ਲਈ ਨਿਯਮਾਂ ਦੀ ਪਾਲਣਾ ਕੀਤੀ ਜਾਵੇ।
ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਜਿਥੇ ਵੀ ਪ੍ਰਵਾਸੀ ਮਜ਼ਦੂਰ ਕਿਰਾਏ ‘ਤੇ ਰਹਿੰਦੇ ਹਨ, ਉਨ•ਾਂ ਕੋਲੋਂ ਘਰ ਦੇ ਮਾਲਕ ਵਲੋਂ ਇਸ ਸਮੇਂ ਦੌਰਾਨ ਕਿਰਾਇਆ ਵੀ ਨਾ ਲਿਆ ਜਾਵੇ। ਉਨ•ਾਂ ਨਾਲ ਹੀ ਪੀ.ਜੀ. ਅਤੇ ਘਰਾਂ ਵਿੱਚ ਕਿਰਾਏ ‘ਤੇ ਰੁਹਿ ਰਹੇ ਵਿਦਿਆਰਥੀ ਕੋਲੋਂ ਵੀ ਕਿਰਾਇਆ ਨਾ ਲੈਣ ਦੇ ਨਿਰਦੇਸ਼ ਦਿੱਤੇ। ਉਨ•ਾਂ ਕਿਹਾ ਕਿ ਕੋਈ ਵੀ ਮਾਲਕ ਕਿਰਾਏ ‘ਤੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ/ਵਰਕਰਾਂ ਤੋਂ ਇਕ ਮਹੀਨੇ ਤੱਕ ਦੇ ਕਿਰਾਏ ਦੀ ਮੰਗ ਨਹੀਂ ਕਰੇਗਾ। ਉਨ•ਾਂ ਕਿਹਾ ਕਿ ਜੇਕਰ ਮਕਾਨ ਮਾਲਕਾਂ ਵਲੋਂ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਉਨ•ਾਂ ਦੇ ਰਹਿਣ ਵਾਲੇ ਸਥਾਨ ਨੂੰ ਖਾਲੀ ਕਰਨ ਲਈ ਮਜ਼ਬੂਰ ਕੀਤਾ ਗਿਆ, ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp