ਗੜਦੀਵਾਲਾ ਦਾ ਅਜਿਹਾ ਸਮਾਜ ਸੇਵਕ ਜਿਸਨੇ ਸਵੇਰ -ਸਵੇਰੇ ਇਕੱਲੇ ਨੇ ਹੀ 600 ਤੋਂ ਵੱਧ ਮਾਸਕ ਲੋਕਾਂ ਦੇ ਘਰ- ਘਰ ਜਾ ਕੇ ਵੰਡੇ, ਸ਼ੋਸਲ ਮੀਡੀਏ ਤੇ ਚਰਚਾ
ਗੜਦੀਵਾਲਾ /ਹੁਸ਼ਿਆਰਪੁਰ (CDT NEWS & MEDIA NETWORK) ਦੁਨੀਆ ਚ ਕਰੋਨਾ ਵਾਇਰਸ ਤੇਜੀ ਨਾਲ ਫੈਲਦਾ ਜਾ ਰਿਹਾ ਹੈ। ਦੁਨੀਆ ਚ ਕਰੋਨਾ ਪੀੜਤਾਂ ਦੀ ਸੰਖਿਆ ਪੰਜ ਲੱਖ ਤੋਂ ਵੱਧ ਟੱਪ ਚੁੱਕੀ ਹੈ ਤੇ 20 ਹਜਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਮਜਬੂਰੀ ਵੱਸ ਸਰਕਾਰਾਂ ਨੂੰ ਕਰਫਿਊ ਤੇ ਲਾਕਡਾਊਨ ਕਰਨਾ ਪਿਆ ਹੈ। ਭਾਰਤ ਵਰਗੇ ਗਰੀਬ ਮੁਲਕ ਚ ਜਿੱਥੇ ਲੱਗਭੱਗ 30 ਕਰੋੜ ਤੋਂ ਵੱਧ ਲੋਕ ਸਿਰਫ ਰੋਜ ਦੇ ਰੋਜ ਕਮਾਊੰਦੇ ਹਨ ਤੇ ਪਰਿਵਾਰ ਦਾ ਗੁਜਾਰਾ ਬਸਰ ਕਰਦੇ ਹਨ, ਉਹ ਘਰਾਂ ਵਿੱਚ ਕੈਦ ਕੱਟਣ ਲਈ ਮਜਬੂਰ ਹਨ। ਜਿਲਾ ਪ੍ਰਸ਼ਾਸਨ ਜਿੱਥੇ ਆਪਣੇ ਵਲੋਂ ਸਹਾਇਤਾ ਦੀ ਪੁਰਜੋਰ ਕੋਸ਼ਿਸ਼ ਕਰ ਰਿਹਾ ਹੈ, ਉੱਥੇ ਹੀ ਅਨੇਕ ਸਮਾਜ ਸੇਵੀ ਸੰਸਥਾਵਾਂ ਵੀ ਲੋਕਾਂ ਨੂੰ ਖਾਣ ਪੀਣ ਦਾ ਸਮਾਨ ਮੁਹਈਆ ਕਰਵਾ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਸਮਾਜ ਵਿੱਚ ਕੁਝ ਅਜਿਹੇ ਲੋਕ ਵੀ ਹਨ ਜੋ ਕਿ ਸਮਾਜ ਸੇਵੀ ਸੰਸਥਾਵਾਂ ਤੋਂ ਥੋਹੜਾ ਅਲੱਗ ਹੋ ਕੇ ਬਿਨਾ ਫੇਸਬੁੱਕ ਤ ੇਨਸ਼ਰ ਹੋਇਆਂ ਇਕੱਲੇ ਹੀ ਸਮਾਜ ਸੇਵਾ ਚ ਕੁੱਦ ਪਏ ਹਨ।
ਉਂਨੱਾ ਵਿਚੋਂ ਹੀ ਇੱਕ ਹਨ ਮਾਸਟਰ ਕਰਨੈਲ ਸਿੰਘ ਨਿਵਾਸੀ ਗੜਦੀਵਾਲਾ। ਮਾਸਟਰ ਕਰਨੈਲ ਸਿੰਘ ਕਿਸੇ ਜਾਣ-ਪਹਿਚਾਣ ਦੇ ਮੁਹਤਾਜ ਨਹੀਂ, ਉਹ ਅਨੇਕਾਂ ਸਮਾਜ ਸੇਵੀ ਤੇ ਅਧਿਆਪਕ ਜਥੇਬੰਦੀਆਂ ਨਾਲ ਜੁੜੇ ਹੋਏ ਹਨ। ਉਂੱਨਾ ਨਾਲ ਆਪਣੇ ਕੰਮ ਨਿਪਟਾਊਣ ਤੋਂ ਅਲਾਵਾ ਉਹ ਇਕੱਲੇ ਹੀ ਆਪਣੀ ਬਾਈਕ ਤੇ ਸਵੇਰੇ 7 ਵਜੇ ਘਰੋਂ ਨਿਕਲੇ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਜਰੂਰਤ ਮਾਸਕ ਹੈ ਲੋਂਕਾ ਦੇ ਘਰਾਂ ਚ ਵੰਡਦੇ ਨਜਰ ਆਏ। ਉਂੱਨਾ ਨੇ ਆਪਣੇ ਕੋਲ HAND WASH POUCH ਛੋਟੇ ਪੈਕਟ ਵੀ ਰੱਖੇ ਹੋਏ ਸਨ ਜੋ ਕਿ ਆਮ ਲੋਕਾਂ ਨੂੰ ਉਹ ਵੰਡਦੇ ਨਜਰ ਆਏ।
ਇਸ ਦੌਰਾਨ ਹੁਣ ਤੋਂ ਕੁਝ ਘੰਟੇ ਪਹਿਲਾਂ ਉਂੱਨਾ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਜਦੋਂ ਉਂੱਨਾ ਨੂੰ ਪੁਛਿਆ ਗਿਆ ਕਿ ਇਸ ਸੇਵਾ ਦੌਰਾਨ ਤੁਹਾਡੇ ਨਾਲ ਕੋਈ ਨਹੀਂ? ਤਾਂ ਉਂੱਨਾ ਜਵਾਬ ਦਿੱਤਾ ਕਿ ਉਹ ਸੇਵਾ ਦੇ ਨਾਂ ਤੇ ਭੀੜ ਨਹੀਂ ਇਕੱਠਾ ਕਰਨਾ ਚਾਹੁੰਦੇ, ਪ੍ਰਸ਼ਾਸਨ ਦੀ ਵੀ ਇਹੀ ਹਦਾਇਤ ਹੈ। ਜੇਕਰ ਸੇਵਾ ਦੇ ਨਾਂਅ ਤੇ ਖੁੱਦ ਭੀੜ ਬਣਕੇ ਭੀੜ ਇਕੱਠੀ ਕਰੋਗੇ ਤਾਂ ਅਜਿਹੀ ਸੇਵਾ ਦੀ ਸਮਾਜ ਨੂੰ ਲੋੜ ਨਹੀਂ ਬਲਿਕ ਸੇਵਾ ਦੇ ਨਾਂਅ ਤੇ ਤੁਸੀਂ ਕਰੋਨਾ ਵਾਇਰਸ ਹੀ ਵੰਡੋਗੇ। ਉਂੱਨਾ ਕਿਹਾ ਕਿ ਜੋ ਵੀ ਤਨਖਾਹ ਚੋਂ ਕੁਝ ਸਰਦਾ-ਬਚਦਾ ਸੀ ਮੈਂ ਸੋਚਿਆ ਕਿ ਸਾਧਾਂ ਤੇ ਨੇਤਾਵਾਂ ਨੂੰ ਮੱਥਾ ਟੇਕਣ ਦੀ ਬਜਾਇ ਮੈਂ ਆਪ ਹੀ ਇਕੱਲਾ ਜਾ ਕੇ ਲੋੜਵੰਦਾਂ ਨੂੰ ਦੇ ਆਵਾਂ।
ਉਂੱਨਾ ਅੱਜ ਸਵੇਰੇ 7 ਵਜੇ ਤੋਂ 9 ਵਜੇ ਤੱਕ 600 ਦੇ ਕਰੀਬ ਮਾਸਕ ਲੋਕਾਂ ਨੂੰ ਵੰਡੇ। ਇਸ ਦੌਰਾਨ ਉਂੱਨਾ ਨੇ ਰਾਹ ਚੱਲਦਿਆਂ ਇੱਕ ਮਾਤਾ ਜੋ ਕਿ ਮੂੰਹ ਤੇ ਚੁੰਨੀ ਬੰਨ ਕੇ ਲੋਕਾਂ ਦਾ ਕੂੜਾ ਸੁਟਣ ਲਈ ਆਪਣੇ ਠੇਲੇ ਤੇ ਤੁਰੀ ਹੋਈ ਸੀ ਉਸਨੂੰ ਵੀ ਮਾਸਕ ਦਿੱਤਾ। ਇਸ ਤੋਂ ਅਲਾਵਾ ਇੱਕ ਦੋਧੀ ਜੋ ਕਿ ਮੂੰਹ ਤੇ ਪਰਨਾ ਬੰਨਕੇ ਬਾਈਕ ਤੇ ਤੁਰਿਆ ਜਾਂਦਾ ਸੀ ਉਸ ਨੂੰ ਵੀ ਰੋਕ ਕੇ ਮਾਸਕ ਦਿੱਤਾ। ਇਹ ਸੀ ਸੱਚੀ ਸੇਵਾ। ਇਸੇ ਨੂੰ ਹੀ ਤਾਂ ਕ੍ਰਿਸ਼ਨ ਭਗਵਾਨ ਨੇ ਕਰਮ ਯੋਗ ਕਿਹਾ ਸੀ ਕਿ ਹੇ ਅਰਜੁਨ ਇਹ ਵੀ ਯੋਗ ਹੈ, ਨਿਸਕਾਮ ਸੇਵਾ ਕਰਨਾ ਵੀ ਯੋਗ ਹੈ। ਹੋਰਨਾਂ ਸਮਾਜ ਸੇਵਕਾਂ ਤੇ ਆਮ ਜਨਤਾ ਨੂੰ ਮਾਸਟਰ ਕਰਨੈਲ ਸਿੰਘ ਵਗਰਾ ਰੋਲ ਅਖਤਿਆਰ ਕਰਨਾ ਪਵੇਗਾ। ਸ਼ੋਸਲ ਡਿਸਟੇਂਸ ਦਾ ਧਿਆਨ ਰੱਖਣਾ ਪਵੇਗਾ ਤਾਂ ਹੀ ਇਸ ਚੰਦਰੀ ਨਾ-ਮੁਰਾਦ ਬਿਮਾਰੀ ਤੇ ਸ਼ਿਕੰਜਾ ਕੱਸਿਆ ਜਾ ਸਕੇਗਾ। ਅਗਰ ਕੁਝ ਨਹੀਂ ਕਰ ਸਕਦੇ ਤਾਂ ਚੁੱਪ-ਚਾਪ ਘਰੇ ਬੈਠੇ ਰਹੋ, ਇਹ ਸਭ ਤੋਂ ਵੱਡਾ ਮਾਡਰਨ ਐਂਟੀ ਕਰੋਨਾ ਯੋਗ ਹੈ।
ਮਾਸਟਰ ਕਰਨੈਲ ਸਿੰਘ ਵੱਲੋਂ ਕੀਤੇ ਜਾ ਰਹੇ ਨਿਸ਼ਕਾਮ ਕਰਮ, ਲਗਨ ਤੇ ਉਂੱਨਾ ਦੇ ਜਜਬੇ ਨੂੰ ਸਲਾਮ।
ਆਦੇਸ਼ ਪਰਮਿੰਦਰ ਸਿੰਘ
98146-40032
EDITOR
CANADIAN DOABA TIMES
Email: editor@doabatimes.com
Mob:. 98146-40032 whtsapp