ਜਿਲਾ ਪ੍ਰਸ਼ਾਸਨ ਧਿਆਨ ਦੇਵ-ੇ ਐਨਜੀÀਜ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਤੇ ਸੰਗਠਨ ਬਿਨਾਂ ਸ਼ੋਸਲ ਡਿਸਟੈਂਸ ਬਣਾਏ ਵੰਡ ਰਹੀਆਂ ਹਨ ਸਮਾਨ, ਕਰੋਨਾ ਵਾਇਰਸ ਫੈਲਣ ਦਾ ਖਤਰਾ
BEST FOTO: RED CROSS TEAM MEKING SOCIAL DISTANCE FOR DELIVERING FOOD TO PEOPLE.
CDT NEWS &MEDIA NETWORK , ਜਿਲਾ ਹੁਸ਼ਿਆਰਪੁਰ ਹੀ ਨਹੀਂ ਬਲਕਿ ਪੰਜਾਬ ਦੇ ਤਮਾਮ ਜਿਲਿਆਂ ਵਿੱਚ ਹੀ ਸੇਵਾ ਦੇ ਨਾਂਅ ਤੇ ਭੀੜ ਇਕੱਠੀ ਕਰਕੇ ਸ਼ੋਸਲ ਮੀਡੀਆ ਤੇ ਵੀਡੀÀ ਪਾਈਆਂ ਜਾ ਰਹੀਆਂ ਹਨ। ਨੇਤਾ ਲੋਕ ਅਜਿਹੀਆਂ ਕਰਤੂਤਾਂ ਕਰਨ ਤਾਂ ਉਹ ਸਮਝ ਆਉਂਦੀ ਹੈ ਕਿਉਂਕਿ ਉਂੱਨਾ ਇਲੈਕਸ਼ਨ ਲੜਨੀ ਹੁੰਦੀ ਹੈ ਕਿਉਂਕਿ ਠੱਗੀ-ਠੋਰੀ ਦਾ ਬਥੇਰਾ ਸਮਾਨ ਉਮਾਂ ਇਕੱਠਾ ਕੀਤਾ ਹੁਦਾ ਹੈ। ਸਾਰੇ ਤਾਂ ਨਹੀਂ ਪਰ ਫਿਰ ਵੀ ਅਨੇਕ ਐਨਜੀÀਜ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਤੇ ਸੰਗਠਨ ਬਿਨਾਂ ਸ਼ੋਸਲ ਡਿਸਟੈਂਸ ਬਣਾਏ ਸਮਾਨ ਵੰਡ ਰਹੀਆਂ ਹਨ ਸਮਾਨ, ਜਿਸਦੇ ਕਾਰਣ ਕਰੋਨਾ ਵਾਇਰਸ ਫੈਲਣ ਦਾ ਖਤਰਾ ਜਿੱਥੇ ਹੋਰ ਵਧਦਾ ਜਾ ਰਿਹਾ ਹੈ, ਜੇ ਇਹੀ ਵਰਤਾਰਾ ਰੱਖਣਾ ਹੈ ਤਾਂ ਲਾਕਡਾਊਨ ਜਾਂ ਕਰਫਿਊ ਲਗਾਊਣ ਦਾ ਕੀ ਫਾਇਦਾ ਹੋ ਸਕਦਾ ਹੈ।
ਜੋ ਆਪਣੇ ਘਰ ਟਿਕ ਨਹੀਂ ਬੈਠ ਸਕਦੇ ਉਂੱਨਾ ਨੇ ਸਮਾਜ ਸੇਵਾ ਦਾ ਬੀੜਾ ਚੁੱਕ ਲਿਆ ਹੈ। ਜਿਆਦਾਤਰ ਲੋਕ ਜਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪਰਮਿਸ਼ਨ ਲਏ ਬਗੈਰ ਹੀ ਅਜਿਹਾ ਕੰਮ ਕਰ ਰਹੇ ਹਨ ਤੇ ਲਚਾਰ ਤੇ ਮਜਬੂਰ ਲੋਕਾਂ ਨੂੰ ਕਰੋਨਾ ਵਾਇਰਸ ਵੱਲ ਧੱਕ ਰਹੇ ਹਨ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਸ ਸੰਸਥਾ ਨੇ ਵੀ ਲੰਗਰ ਲਗਾਉਣਾ ਹੈ, ਉਸ ਨੂੰ ਇਸ ਸ਼ਰਤ ਤੇ ਪਾਸ ਜਾਰੀ ਕਰੇ ਤੇ ਲਿਖਤ ਲਵੇ ਕੇ ਉਹ ਸਮਾਨ ਵੰਡਣ ਵੇਲੇ ਭੀੜ ਨਹੀਂ ਇਕੱਠੀ ਹੋਣ ਦੇਣਗੇ ਅਤੇ ਘੱਟੋ-ਘੱਟ 1-2 ਮੀਟਰ ਦਾ ਫਾਸਲਾ ਬਣਾਈ ਰੱਖਣ ਤੇ ਮੂੰਹ ਤੇ ਮਾਸਕ ਤੇ ਹੱਥਾਂ ਤੇ ਦਸਤਾਨੇ ਬੰਨੀ ਰੱਖਣ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਂੱਨਾ ਖਿਲਾਫ ਕਾਰਵਾਈ ਹੋਵੇ ਤੇ ਉਂੱਨਾ ਦੀ ਐਨਜੀÀ ਜਾਂ ਸੰਸਥਾ ਦੀ ਰਜਿਸ਼ਟਰੇਸ਼ਨ ਵੀ ਰੱਦ ਕਰ ਦਿੱਤੀ ਜਾਵੇ
ਕਿਉਂਕਿ ਅਜਿਹੇ ਸੰਸਥਾਨਾਂ ਦੇ ਜਿਆਦਾਤਰ ਆਗੂ ਤੁਸੀਂ ਦੇਖਿਆ ਹੋਵੇਗਾ ਕਿ ਮੂੰਹ ਤੋਂ ਮਾਸਕ ਲਾਹ ਕੇ ਫੋਟੋ ਜਾਂ ਵੀਡੀÀ ਬਣਾ ਕੇ ਖੁਦ ਨੂੰ ਫੇਸਬੁੱਕ ਜਾਂ ਮੀਡੀਆ ਤੇ ਨਸ਼ਰ ਕਰਦੇ ਹਨ। ਇੰੱਨਾ ਦਾ ਇੱਕੋ ਮਕਸਦ ਹੈ ਉਹ ਇਹ ਹੈ
ਫੋਟੋ, ਮੀਡੀਆ ਤੋ ਬਹਾਨਾ ਹੈ
ਮਕਸਦ ਨਾਮ ਚਮਕਾਣਾ ਹੈ
ਆਸ ਹੈ ਕਿ ਪ੍ਰਸ਼ਾਸਨ ਇਸ ਪਾਸੇ ਧਿਆਨ ਦੇਵੇਗਾ ਤੇ ਜੋ ਲੋਕ ਬਿਨਾ ਸੋਸ਼ਲ ਡਿਸਟੇਂਸ ਬਣਾਏ ਤੇ ਬਿਨਾਂ ਪ੍ਰਸ਼ਾਸਨ ਤੋਂ ਪ੍ਰਵ•ਾਨਗੀ ਲਏ ਇਹ ਕੰਮ ਕਰ ਰਹੇ ਹਨ, ਉਂੱਨਾ ਨੂੰ ਫੇਸਬੁੱਕ ਤੋਂ ਟਰੇਸ ਕਰਕੇ ਉਂੱਨਾ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਰੋਨਾ ਵਾਇਰਸ ਦੇ ਫੈਲਣ ਤੋਂ ਰੋਕਿਆ ਜਾ ਸਕੇ ਨਹੀਂ ਤਾਂ ਲਾਕਡਾਊਨ ਵਰਗੀਆਂ ਸਥਿਤੀਆਂ ਪੈਦਾ ਕਰਨ ਦੇ ਕੋਈ ਅਰਥ ਨਹੀਂ ਰਹਿ ਜਾਂਦੇ।ADESH PARMINDER SINGH EDITOR, CANADIAN DOABA TIMES, MOB:. 98146-40032
e-mail: adeshparminder683@gmail.com
SHOPKEEPER MAKING CIRCLES FOR SOCIAL DISTANCE AND SAILING FRUITS ETC.
GARHDIWALA POLICE SHOWING SOCIAL DISTANCE CIRCLE.
EDITOR
CANADIAN DOABA TIMES
Email: editor@doabatimes.com
Mob:. 98146-40032 whtsapp