ਜਿਲ•ਾ ਪ੍ਰਸਾਸਨ ਦੇ ਧਿਆਨ ਵਿੱਚ ਲਿਆ ਕੇ ਹੀ ਕੀਤੀ ਜਾਵੇ ਲੋਕਾਂ ਦੀ ਸਹਾਇਤਾ
— ਸੋਸਲ ਡਿਸਟੈਂਸ ਬਣਾ ਕੇ ਰੱਖਿਆ ਜਾਵੇ- ਡਿਪਟੀ ਕਮਿਸ਼ਨਰ
ਪਠਾਨਕੋਟ 30 ਮਾਰਚ ( Rajinder Rajan Bureau Chief ) ਕਰੋਨਾ ਵਾਈਰਸ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਪ੍ਰਸਾਸਨ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਜਿਲ•ਾ ਪਠਾਨਕੋਟ ਦੀਆਂ ਐਨ.ਜੀ.ਓੁਜ. ਵੀ ਆਪਣਾ ਪੂਰਾ ਸਹਿਯੋਗ ਦੇ ਰਹੀਆਂ ਹਨ, ਪਰ ਦੇਖਣ ਵਿੱਚ ਆਇਆ ਹੈ ਕਿ ਕੂਝ ਐਨ.ਜੀ.ਓਜ. ਬਿਨ•ਾਂ ਜਿਲ•ਾ ਪ੍ਰਸਾਸਨ ਦੇ ਧਿਆਨ ਵਿੱਚ ਲਿਆਂਦਿਆਂ ਅਪਣੇ ਤਰੀਕੇ ਨਾਲ ਲੰਗਰ ਆਦਿ ਲਗਾ ਰਹੇ ਹਨ ਜਾਂ ਲੋਕਾਂ ਤੱਕ ਜਰੂਰੀ ਸਾਮਾਨ ਪਹੁੰਚਾ ਰਹੇ ਹਨ ਅਜਿਹੀ ਸਥਿਤੀ ਵਿੱਚ ਲੋਕਾਂ ਦੀ ਭੀੜ ਜਮ•ਾਂ ਹੁੰਦੀ ਹੈ ਜੋ ਕਿ ਕਰੋਨਾ ਵਾਈਰਸ ਦੇ ਵਿਸਥਾਰ ਵਿੱਚ ਯੋਗਦਾਨ ਪਾ ਸਕਦੀ ਹੈ ਇਸ ਲਈ ਕਰਫਿਓ ਦੋਰਾਨ ਅਗਰ ਕੋਈ ਐਨ.ਜੀ.ਓ. ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦੀ ਹੈ ਤਾਂ ਪਹਿਲਾ ਪ੍ਰਸਾਸਨ ਦੇ ਧਿਆਨ ਵਿੱਚ ਲਿਆਂਦਾ ਜਾਵੇ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾਂ ਵਾਈਰਸ ਦੇ ਵਿਸਥਾਰ ਨੂੰ ਰੋਕਣ ਲਈ ਜਿਲ•ਾ ਪ੍ਰਸਾਸਨ ਵੱਲੋਂ ਯੋਜਨਾਬੱਧ ਤਰੀਕੇ ਨਾਲ ਸਾਰੇ ਕਾਰਜ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਭੀੜ ਇਕੱਠੀ ਕਰਨ ਤੋਂ ਰੋਕਣ ਦੇ ਉਦੇਸ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਘਰ•ਾਂ ਅੰਦਰ ਰਹੋ ਬਾਹਰ ਨਾ ਨਿਕਲੋ। ਉਨ•ਾਂ ਕਿਹਾ ਕਿ ਲੋਕਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਚਾਹੇ ਉਹ ਕਿਸੇ ਵੀ ਤਰ•ਾਂ ਦੀ ਹੋਵੇ ਪਹਿਲਾ ਜਿਲ•ਾ ਪ੍ਰਸਾਸਨ ਦੇ ਧਿਆਨ ਵਿੱਚ ਲਿਆਉਂਣਾ ਬਹੁਤ ਹੀ ਜਰੂਰੀ ਹੈ। ਉਨ•ਾਂ ਕਿਹਾ ਕਿ ਇਸ ਕਾਰਜ ਨੂੰ ਸ੍ਰੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨ (ਜ) ਦੀ ਦੇਖ ਰੇਖ ਵਿੱਚ ਚਲਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਕੋਈ ਵੀ ਐਨ.ਜੀ.ਓ. ਅਗਰ ਗਰਾਉਂਡ ਤੇ ਆ ਕੇ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦੀ ਹੈ ਤਾਂ ਪਹਿਲਾ ਵਧੀਕ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਜਾਵੇ ਉਨ•ਾਂ ਨੂੰ ਮਿਲਿਆ ਜਾ ਸਕਦਾ ਹੈ ਜਾਂ ਉਨ•ਾਂ ਦੇ ਮੋਬਾਇਲ ਨੰਬਰ 95924-60089 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਉਨ•ਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਸਹਾਇਤਾਂ ਕਰਦਿਆਂ ਐਨ.ਜੀ.ਓੁਜ ਜਾਂ ਹੋਰ ਲੋਕ ਜਿਨ•ਾਂ ਲੋਕਾਂ ਦੇ ਸੰਪਰਕ ਵਿੱਚ ਜਾਂਦੇ ਹਨ ਉਨ•ਾਂ ਦੇ ਨਾਲ ਖੜੇ ਹੋ ਕੇ ਫੋਟੋ ਆਦਿ ਕਰਵਾ ਕੇ ਜਾਂ ਸਾਮਾਨ ਦਿੰਦੇ ਸਮੇਂ ਵੀ ਸੋਸਲ ਡਿਸਟੈਂਨਸ ਦਾ ਧਿਆਨ ਨਹੀਂ ਰੱਖ ਰਹੇ। ਉਨ•ਾਂ ਕਿਹਾ ਕਿ ਅਜਿਹਾ ਕਰਕੇ ਜਿੱਥੇ ਅਸੀਂ ਇੱਕ ਪਾਸੇ ਉਨ•ਾਂ ਦੀ ਸਹਾਇਤਾ ਕਰ ਰਹੇ ਹਾਂ ਉੱਥੇ ਹੀ ਦੂਸਰੇ ਪਾਸੇ ਅਸੀਂ ਸੋਸਲ ਡਿਸਟੈਂਨਸ ਨੂੰ ਅੱਖੋਂ ਉਹਲੇ ਕਰ ਰਹੇ ਹਾਂ ਜਿਸ ਦੇ ਨਤੀਜੇ ਗਲਤ ਹੋ ਸਕਦੇ ਹਨ। ਇਸ ਲਈ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਹਰੇਕ ਵਿਅਕਤੀ ਤੋਂ ਕਰੀਬ 1 ਮੀਟਰ ਦੀ ਦੂਰੀ ਬਣਾ ਕੇ ਰੱਖੀਏ ਅਤੇ ਭੀੜ ਤੋਂ ਦੂਰ ਰਹੀਏ।
ਉਨ•ਾਂ ਕਿਹਾ ਕਿ ਕਰਫਿਓ ਪਹਿਲਾ ਦੀ ਤਰ•ਾਂ ਜਾਰੀ ਰਹੇਗਾ ਅਤੇ ਜਿਲ•ਾ ਪ੍ਰਸਾਸਨ ਵੱਲੋਂ ਜਿਨ•ਾਂ ਤੱਥਾਂ ਦੇ ਆਧਾਰ ਤੇ ਦੁਕਾਨਾਂ ਆਦਿ ਨੂੰ ਖੋਲਿਆ ਹੈ ਉਸੇ ਹੀ ਤਰ•ਾਂ ਕਾਰਜ ਜਾਰੀ ਰਹੇਗਾ, ਲੋਕਾਂ ਨੂੰ ਹੋਮ ਡਿਲਵਰੀ ਕੀਤੀ ਜਾਵੇਗੀ ਅਤੇ ਅਗਰ ਦੁਕਾਨ ਤੇ ਚਾਰ ਤੋਂ ਵੱਧ ਲੋਕ ਆਉਂਦੇ ਹਨ ਤਾਂ ਦੁਕਾਨਦਾਰ ਨੂੰ ਚਾਹੀਦਾ ਹੈ ਦਿ ਹਰੇਕ ਗ੍ਰਾਹਕ ਵਿੱਚ ਕਰੀਬ 1 ਮੀਟਰ ਦਾ ਫਾਂਸਲਾ ਬਣਾ ਕੇ ਰੱਖਣ। ਉਨ•ਾਂ ਕਿਹਾ ਕਿ ਅਸੀਂ ਤੱਦ ਹੀ ਇਸ ਬੀਮਾਰੀ ਤੇ ਕਾਬੂ ਪਾ ਸਕਦੇ ਹਾਂ ਅਗਰ ਅਸੀਂ ਪੂਰੀ ਇਮਾਨਦਾਰੀ ਨਾਲ ਸੋਸਲ ਡਿਸਟੈਂਨਸ ਦੀ ਪਾਲਣਾ ਕਰਾਂਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp