ਗੜਦੀਵਾਲਾ/ ਹੁਸ਼ਿਆਰਪੁਰ (ADESH)
ਗੜਦੀਵਾਲਾ ਚ ਗੈਸ ਸਿਲੰਡਰ ਦੀ ਡਿਲਿਵਰੀ ਨੂੰ ਲੈ ਕੇ ਕਾਂਗਰਸੀ ਤੇ ਭਾਜਪਾ ਨੇਤਾਵਾਂ ਚ ਤਨਾਵ ਵਧ ਗਿਆ। ਵਜਹ ਇਹ ਸੀ ਕਿ ਅੱਜ ਸ਼ਾਮ ਤਕਰੀਬਨ 3-4 ਵਜੇ ਸੰਧੂ ਗੈਸ ਏਜੰਸੀ ਦੇ ਕਰਿੰਦੇ ਗੈਸ ਸਪਲਾਈ ਲਈ ਡੀਏਵੀ ਸਕੂਲ ਦੀ ਗਰਾਊੰਡ ਲਾਗੇ ਪਹੁੰਚੇ। ਇਸ ਦੌਰਾਨ ਭਾਜਪਾ ਨੇਤਾ ਸ਼ਿਵ ਕੁਮਾਰ ਵੀ ਉੱਥੇ ਪਹੁੰਚ ਗਏ ਤੇ ਗੈਸ ਸਿਲੰਡਰਾਂ ਦੀ ਗੱਡੀ ਵਾਲਿਆਂ ਨੂੰ ਸਿਲੰਡਰ ਦੇਣ ਤੋਂ ਰੋਕ ਦਿੱਤਾ। ਵੇਖਦਿਆਂ ਹੀ ਵੇਖਦਿਆਂ ਉਂਥੇ ਕਾਫੀ ਲੋਕ ਇਕੱਤਰ ਹੋ ਗਏ। ਇਸੇ ਰੌਲੇ ਰੱਪੇ ਦੌਰਾਨ ਕਾਂਗਰਸੀ ਨੇਤਾ ਤੇ ਪੂਰਵ ਪਾਰਸ਼ਦ ਪ੍ਰਵੀਨ ਲਤਾ ਵੀ ਉੱਥੇ ਪਹੁੰਚ ਗਏ। ਦੋਨਾਂ ਚ ਬਹਿਸ ਬਸੱਈਆ ਹੋਇਆ, ਪਾਰਸ਼ਦ ਪਰਵੀਨ ਲਤਾ ਕਹਿ ਰਹੇ ਸੀ ਕਿ ਭਾਜਪਾ ਨੇਤਾ ਜਾਣ ਬੁੱਝ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ, ਜਦੋਂ ਕਿ ਕਾਂਗਰਸੀ ਨੇਤਾ ਨੇ ਦੋਸ਼ ਲਗਾਇਆ ਕਿ ਉਂਨਾ ਦੇ ਵਾਰਡ ਵਿੱਚ ਗੈਸ ਸਪਲਾਈ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਕੁਝ ਚੁਨਿੰਦਾ ਤੇ ਸ਼ਿਫਾਰਸੀ ਲੋਕਾਂ ਨੂੰ ਸੰਧੂ ਗੈਸ ਵਾਲੇ ਸਿਲੰਡਰ ਦੇ ਰਹੇ ਹਨ ਤੇ ਘਰ-ਘਰ ਸਿਲੰਡਰ ਨਹੀਂ ਪਹੁੰਚਾਏ ਜਾ ਰਹੇ।
ਇਸ ਬਹਿਸ ਦੌਰਾਨ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਤੇ ਉਂੱਨਾ ਨੇ ਦੋਹਾਂ ਧਿਰਾਂ ਨੂੰ ਸ਼ਾਤ ਕਰਵਾਇਆ ਤੇ ਸਿਲੰਡਰ ਡਿਲਿਵਰੀ ਸ਼ੁਰੂ ਕਰਵਾਈ।
ਇਸ ਦੌਰਾਨ ਉਂੱਨਾ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਸਿਲੰਡਰ ਲੈਣ ਵੇਲੇ ਸ਼ੋਸਲ ਡਿਸਟੇਂਸ ਦਾ ਧਿਆਨ ਰੱਕਿਆ ਜਾਵੇ। ਇਸ ਦੌਰਾਨ ਉਂੱਨਾ ਨੇ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਬੀਤੇ ਦਿਨ ਉਂੱਨਾ ਦੀ ਇੱਕ ਵਿਸ਼ੇਸ਼ ਬੈਠਕ ਨੈਬ ਤਹਿਸੀਲਦਾਰ ਨਿਰਮਲ ਸਿੰਘ ਨਾਲ ਹੋਈ ਹੈ ਤੇ ਉਹ ਜਲਦ ਹੀ ਗੈਸ ਡਿਲਿਵਰੀ ਦਾ ਕੋਈ ਠੋਸ ਹੱਲ ਕੱਢ ਲੈਣਗੇ।
ਗੌਰਤਲਬ ਹੈ ਕਿ ਗੜਦੀਵਾਲਾ ਤੇ ਆਸਪਾਸ ਦੇ ਪਿੰਡਾਂ ਦੇ ਲੋਕ ਗੈਸ ਸਿਲੰਡਰਾਂ ਦੀ ਡਿਲਿਵਰੀ ਘਰ ਘਰ ਨਾ ਹੈਣ ਕਾਰਣ ਬਾਹਲੇ ਔਖੇ ਹਨ ਤੇ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਕੋਸ ਰਹੇ ਹਨ ਕਿ ਉਹ ਇਸ ਪਾਸੇ ਵੱਲ ਧਿਆਨ ਕਿਉਂ ਨਹੀਂ ਦੇ ਰਿਹਾ। ਕੁਝ ਲੋਕਾਂ ਦਾ ਕਹਿਣਾ ਸੀ ਕਿ ਡੀਏਵੀ ਸਕੂਲ ਦੀਆਂ ਦੋਵੇ ਖੇਲ ਮੈਦਾਨ ਤੇ ਦੁਸ਼ਹਿਰਾ ਗਰਾਊੰਡ ਚ ਅਗਰ ਰੋਜਾਨਾ ਤਿੰਨ ਗੱਡੀਆਂ ਲੱਗ ਜਾਣ ਤਾਂ ਇਹ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ, ਪਰ ਇਸ ਸਮੱਸਿਆ ਦਾ ਹੱਲ ਸੰਧੂ ਗੈਸ ਏਜੰਸੀ ਦੇ ਮਾਲਿਕ ਵੀ ਕੱਢਣ ਚ ਅਸਮਰਥ ਸਿੱਧ ਹੋ ਰਹੇ ਹਨ, ਜਿਸਦੇ ਚਲਦੇ ਜਦੋਂ ਵੀ ਅੇਨਾਂ ਦੀ ਗੱਡੀ ਕਿਤੇ ਪਹੁੰਚਦੀ ਹੈ ਤਾਂ ਲੋਕ ਭੀੜ ਦੇ ਰੂਪ ਚ ਬਦਲ ਜਾਂਦੇ ਹਨ ਤੇ ਕਰੋਨਾ ਵਾਇਰਸ ਦਾ ਖਤਰਾ ਵਧ ਜਾਂਦਾ ਹੈ। ਪੁਲਿਸ ਤਾਂ ਆਪਣਾ ਕੰਮ ਕਰ ਰਹੀ ਹੈ ਪਰ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਦੂਜਾ ਲੋਕਲ ਨੇਤਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਿਰਫ ਆਪਣੇ ਆਪਣੇ ਵਾਰਡ ਵਾਸਤੇ ਹੀ ਨਾ ਲੜਨ ਬਲਕਿ ਇਸ ਔਖੀ ਘੜੀ ਚ ਪਾਰਟੀਬਾਜੀ ਤੋਂ ਉੱਪਰ ਉੱਠਕੇ ਸਮੁੱਚੇ ਸ਼ਹਿਰ ਤੇ ਸਮਾਜ ਦੀ ਸੋਚਣ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp