ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰਾਂ ਅਤੇ ਓਓਏਟੀ ਕਲੀਨਿਕਾਂ ਦੇ ਮੁਲਾਜ਼ਮ ਅੌਖੀ ਘੜੀ ਚ ਪੰਜਾਬ ਸਰਕਾਰ ਦੇ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਸੇਵਾਵਾਂ ਨਿਭਾਅ ਰਹੀ ਹੈ ਪਰ ਸਰਕਾਰ ਨਹੀਂ ਲੈ ਰਹੀ ਕੋਈ ਸਾਰ-ਸੂਬਾ ਪ੍ਰਧਾਨ ਪਰਮਿੰਦਰ ਸਿੰਘ
HOSHIARPUR/NAWAN SHEHAR/JALANDHAR (ADESH PARMINDER SINGH, JOSHI, SANDEEP VIRDI) ਪੰਜਾਬ ਭਰ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ,ਰੀਹੈਬਲੀਟੇਸ਼ਨ ਸੈਂਟਰਾਂ, ਓਓਏਟੀ ਕਲੀਨਿਕਾਂ ਕੰਟਰੈਕਟ /ਠੇਕੇ ਅਤੇ ਅਾੳੂਟਸੋਰਸਿੰਗ ਮੁਲਾਜ਼ਮ ਅਾਪਣੇ ਅਾਪਣੇ ਕੇਂਦਰਾਂ ਅਤੇ ਕੋਰੋਨਾ ਅਾਇਸੋਲੇਸ਼ਨ ਵਾਰਡਾ ਵਿੱਚ ਤਨਦੇਹੀ ਸੇਵਾਵਾਂ ਨਿਭਾਅ ਰਹੇ ਹਨ ਇਨਾ ਸੈਟਰਾਂ ਦੇ ਮੁਲਾਜ਼ਮ ਕੋਰੋਨਾ ਮਹਾਮਾਰੀ ਦੇ ਚਲਦੇ ਅਾਪਣੀਅਾ ਸੇਵਾਵਾਂ ਦੇ ਰਹੇ ਹਨ ਇਹਨਾਂ ਦਾ ਮਕਸਦ ਸਿਰਫ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਜੋ ਕਿ ਮਾਨਵਤਾ ਦੇ ਸੇਵਾ ਤਨਦੇਹੀ ਨਾਲ ਨਿਭਾਉਣ ਚ ਵਚਨਵੱਧ ਹਨ ਪਰ ਸਾਡੀ ਪੰਜਾਬ ਸਰਕਾਰ ਇਨ੍ਹਾਂ ਮੁਲਾਜ਼ਮਾਂ ਲਈ ਕੁਝ ਵੀ ਨਹੀਂ ਕਰ ਰਹੀ ਅਸੀ ਸੰਤ ਸਿਪਾਹੀਆਂ ਵਾਂਗ ਸਰਕਾਰ ਦੇ ਦੇਸ਼ ਦੀ ਸੇਵਾ ਕਰ ਰਹੇ ਹਨ ਅਸੀ ਤਾਂ ਸਰਕਾਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਚ ਲਗੀ ਹੋਈ ਹੈ.
ਇਸ ਮੌਕੇ ‘ਤੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਜੇ ਅੱਜ ਅਸੀਂ ਅੌਖੀ ਘੜੀ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਹਨ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਇਨ੍ਹਾਂ ਮੁਲਾਜ਼ਮਾਂ ਲਈ ਕੁਝ ਕਰੇ ੳੁਨਾ ਦੇ ਹੱਕ ਦਿਤੇ ਜਾਣ ਕਿੳਂਕਿ ਅਸੀ ਕਰਫਿਊ ਦੇ ਸਮੇ ਵੀ ਅਾਪਣੇ ਅਾਪਣੇ ਮੌਜੂਦਾ ਸਟੇਸ਼ਨਾਂ ‘ਤੇ ਹਾਜਰ ਯਕੀਨੀ ਬਣਾ ਰਹੇ ਹਾਂ ਇਸ ਲਈ ਸਰਕਾਰ ਜੀ ਮੁਲਾਜ਼ਮਾਂ ਹਿੱਤ ਵਿੱਚ ਵੀ ਵਿਚਾਰ ਕੀਤਾ ਜਾਵੇ ਜੀ
EDITOR
CANADIAN DOABA TIMES
Email: editor@doabatimes.com
Mob:. 98146-40032 whtsapp