ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਗੜਦੀਵਾਲਾ ਨੇ ਦਾਨੀ ਸੱਜਣਾਂ ਨੂੰ ਕੀਤੀ ਅਪੀਲ ਕਿ ਅਨਾਜ ਪੁਲਿਸ ਸਟੇਸ਼ਨ ਗੜਦੀਵਾਲਾ ਜਾ ਕੇ ਦਿਉ ਤਾਂ ਜੋ ਲੋੜਵੰਦਾ ਦੀ ਕੀਤੀ ਜਾ ਸਕੇ ਮਦਦ
ਗੜਦੀਵਾਲਾ, ਹੁਸ਼ਿਆਰਪੁਰ (ADESH) ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਗੜਦੀਵਾਲਾ ਵਲੋਂ ਲੋੜਵੰਦਾਂ ਲਈ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਚੌਲ, ਆਲੂ ਤੇ ਅਨਾਜ ਵੰਢਿਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਕਲੱਬ ਮੈਂਬਰਾਨ ਇਕਬਾਲ ਸਿੰਘ ਕੋਕਲਾ, ਤੀਰਥ ਸਿੰਘ ਨੰਗਲ ਦਾਤਾ ਅਤੇ ਮਨਜੀਤ ਸਿੰਘ ਰੌਬੀ ਨੇ ਸਮਾਜ ਲਈ ਆਪਣਾ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਇਸ ਔਖੀ ਘੜੀ ਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ ਤਾਂ ਉਹ ਚਾਵਲ, ਆਲੂ, ਨਮਕ ਤੇ ਅਨਾਜ ਪੁਲਿਸ ਸਟੇਸ਼ਨ ਗੜਦੀਵਾਲਾ ਜਾ ਕੇ ਦੇਣ ਤਾਂ ਕਿ ਇਹ ਜਰੂਰੀ ਸਮਾਨ ਮਜਦੂਰ ਤੇ ਗਰੀਬ ਪਰਿਵਾਰਾਂ ਤੱਕ ਪਹੁੰਚਾਇਆ ਜਾ ਸਕੇ।
ਤੀਰਥ ਸਿੰਘ ਨੰਗਲ ਦਾਤਾ, ਮਨਜੀਤ ਰੌਬੀ ਅਤੇ ਇਕਬਾਲ ਕੋਕਲਾ ਨੇ ਇਹ ਵੀ ਕਿਹਾ ਕਿ ਕਾਫੀ ਸਮਾਨ ਉਂੱਨਾ ਦੀਆਂ ਦਸੂਹਾ ਰੋਡ ਤੇ ਸਥਿਤ, ਖਾਲਸਾ ਕਾਲਿਜ ਦੇ ਨੇੜੇ ਖਾਲੀ ਦੁਕਾਨਾਂ ਚ ਰੱਖਿਆ ਹੋਇਆ ਹੈ। ਲੋੜਵੰਦ ਜਰੂਰਤ ਅਨੁਸਾਰ ਉਥੋਂ ਲੈ ਸਕਦੇ ਹਨ। ਇਸ ਦੌਰਾਨ ਇਕਬਾਲ ਕੋਕਲਾ ਨੇ ਆਮ ਜਨਤਾ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਮੁਤਾਬਿਕ ਸ਼ੋਸਲ ਡਿਸਟੇਂਸ ਘੱਟੋ-ਘੱਟ 1-2 ਮੀਟਰ ਰੱਖੀ ਜਾਵੇ ਅਤੇ ਇਸ ਨਿਯਮ ਦਾ ਉਲੰਘਣ ਕਰਨ ਵਾਲਿਆਂ ਨੂੰ ਅਨਾਜ ਨਹੀਂ ਦਿੱਤਾ ਜਾਵੇਗਾ।
ਇਸ ਤੋਂ ਅਲਾਵਾ ਇਕਬਾਲ ਕੋਕਲਾ ਨੇ ਕਿਹਾ ਕਿ ਮਾਸਟਰ ਕਰਨੈਲ ਸਿੰਘ ਕੋਲ ਵੀ ਕਾਫੀ ਮਾਸਕ ਪਏ ਹੋਏ ਹਨ ਤੇ ਜੇ ਕਿਸੇ ਨੂੰ ਜਰੂਰਤ ਹੋਵੇ ਤਾਂ ਲੋਕ ਉਂੱਨਾ ਨਾਲ ਸੰਪਰਕ ਕਰ ਸਕਦੇ ਹਨ। ਉਂਨੱਾ ਗੜਦੀਵਾਲਾ ਪੁਲਿਸ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਗਸ਼ਤ ਦੌਰਾਨ ਕੋਈ ਲੋੜਵੰਦ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਦਸੂਹਾ ਰੋਡ ਸਥਿਤ ਦੁਕਾਨ ਉੱਪਰ ਭੇਜ ਦਿੱਤਾ ਜਾਵੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp