ਇਸ ਮਹਾਮਾਰੀ ਦੇ ਕਰਫਿਊ ਦੌਰਾਨ ਪਿੰਡ ਡੱਫਰ ਵਾਸੀ ਆਏ ਮਦਦ ਲਈ ਅੱਗੇ
ਗੜ੍ਹਦੀਵਾਲਾ :-(ਯੋਗੇਸ਼ ਗੁਪਤਾ ਸਪੈਸ਼ਲ ਕਾਰੇਸਪੌਂਡੈਂਟ ) ਕਰੋਨਾ ਵਾਇਰਸ ਦੇ ਪ੍ਰਕੋਪ ਕਰਕੇ ਜੋ ਦੇਸ਼ ਅਤੇ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਅੰਦਰ ਜੋ ਸਮੱਸਿਆ ਬਣੀ ਹੈ,ਉਸ ਸਮੱਸਿਆ ਨੂੰ ਨਜਿੱਠਣ ਲਈ ਜਿਨ੍ਹਾਂ ਲੋੜਵੰਦ ਪਰਿਵਾਰਾਂ ਦੇ ਘਰਾਂ ਵਿਚ ਖਾਣ ਪੀਣ ਅਤੇ ਰਾਸ਼ਨ ਦੀ ਸਮੱਸਿਆ ਆਈ ਹੈ, ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਪਿੰਡ ਡੱਫਰ ਇਲਾਕੇ ਦੇ ਲੋਕ,ਐਨ ਆਰ ਆਈ, ਮੌਜੂਦਾ ਪੰਚਾਇਤ, ਸਾਬਕਾ ਪੰਚਾਇਤ,ਭਾਈ ਕਨ੍ਹੱਈਆ ਸੇਵਾ ਸਿਮਰਨ ਸੁਸਾਇਟੀ ਅਤੇ ਨੌਜਵਾਨਾਂ ਆਦਿ ਵੱਲੋਂ ਵਿਸ਼ੇਸ਼ ਉਪਰਾਲਾ ਕਰਦੇ ਹੋਏ ਇਨ੍ਹਾਂ ਲੋੜਵੰਦਾਂ ਦੇ ਘਰ-ਘਰ ਵਿੱਚ ਰਾਸ਼ਨ ਅਤੇ ਹੋਰ ਸਮੱਗਰੀ ਪਹੁੰਚਾਈ ਜਾ ਰਹੀ ਹੈ। ਇਸ ਮੌਕੇ ਸਰਪੰਚ ਹਰਦੀਪ ਸਿੰਘ ਪੈਂਕੀ ਪਿੰਡ ਡੱਫਰ ਨੇ ਦੱਸਿਆ ਕਿ ਅਸੀਂ ਧੰਨਵਾਦੀ ਹਾਂ ਪਿੰਡ ਵਾਸੀਆਂ ਤੇ ਐਨਆਰਆਈ ਵੀਰਾਂ ਦੇ ਅਤੇ ਭਾਈ ਘਨ੍ਹੱਈਆ ਸੇਵਾ ਸਿਮਰਨ ਸੁਸਾਇਟੀ ਆਦਿ ਵੀਰਾਂ ਦੇ ਜਿਨ੍ਹਾਂ ਨੇ ਰਲ ਕੇ ਇਹ ਵਿਸ਼ੇਸ਼ ਉਪਰਾਲਾ ਲੋੜਵੰਦਾਂ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਹੋਰ ਵੀ ਅਨੇਕਾਂ ਲੋਕ ਇਸ ਤਰ੍ਹਾਂ ਦੇ ਵਿਸ਼ੇਸ਼ ਉਪਰਾਲੇ ਲਈ ਮਦਦ ਲਈ ਅੱਗੇ ਆਉਣ ਤਾਂ ਕਿ ਇਸ ਬਿਪਤਾ ਦੀ ਘੜੀ ਤੋਂ ਛੁਟਕਾਰਾ ਪਾਇਆ ਜਾਵੇ।
ਇਸ ਮੌਕੇ ਭਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਜੋ ਪਿੰਡ ਵਾਸੀ ਇਹ ਵਿਸ਼ੇਸ਼ ਉਪਰਾਲਾ ਕਰ ਰਹੇ ਨੇ ਅਸੀਂ ਇਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਨਾਲ ਐਨਆਰਆਈ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਉਨ੍ਹਾਂ ਦੱਸਿਆ ਕਿ ਇਹ ਰਾਸ਼ਨ ਪਿੰਡ ਵਿੱਚ ਲੋੜਵੰਦ ਪਰਿਵਾਰਾਂ,ਗਰੀਬ ਝੁੱਗੀਆਂ ਝੌਂਪੜੀਆਂ ਵਿੱਚ ਰਹਿ ਰਹੇ ਮਜ਼ਦੂਰਾਂ ਅਤੇ ਹੋਰ ਲੋੜਵੰਦਾਂ ਨੂੰ ਦਿੱਤਾ ਜਾ ਰਿਹਾ ਹੈ ।ਉਨ੍ਹਾਂ ਅੱਗੇ ਦੱਸਿਆ ਕਿ ਇਹ ਰਾਸ਼ਨ ਘਰ ਘਰ ਵਿੱਚ ਅਸੀਂ ਖ਼ੁਦ ਜਾ ਕੇ ਪਹੁੰਚਾ ਰਹੇ ਹਾਂ ਅਤੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਆਪੋ ਆਪਣੇ ਘਰਾਂ ਵਿੱਚ ਹੀ ਰਿਹਾ ਜਾਵੇ ਅਤੇ ਕੋਈ ਵੀ ਬੰਦਾ ਘਰ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਨਾ ਕਰੇ ।ਇਸ ਮੌਕੇ ਸਰਪੰਚ ਸਾਹਿਬ ਨੇ ਦੱਸਿਆ ਕਿ ਪਿੰਡ ਨੂੰ ਸੈਨੀਟਾਈਜ਼ ਕਰਨ ਲਈ ਸਪਰੇਅ ਦਾ ਵੀ ਖਾਸ ਪ੍ਰਬੰਧਕ ਪਿੰਡ ਵਾਸੀਆਂ ਵਲੋਂ ਕੀਤਾ ਗਿਆ ਹੈ।ਇਸ ਮੌਕੇ ਭਾਈ ਕਨ੍ਹੱਈਆ ਸੇਵਾ ਸਿਮਰਨ ਸੁਸਾਇਟੀ ਦੇ ਸਮੂਹ ਮੈਂਬਰ ਪਿੰਡ ਦੇ ਪਤਵੰਤੇ ਸੱਜਣ ਪੰਚਾਇਤ ਮੈਂਬਰ ਅਤੇ ਨੌਜਵਾਨ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp