ਇੱਕ ਸਿੰਗਲ ਕਲਿੱਕ ਨਾਲ ਜ਼ਿਲ•ਾ ਨਿਵਾਸੀ ਪ੍ਰਾਪਤ ਕਰ ਸਕਣਗੇ ਕਰਫ਼ਿਊ ਪਾਸ, ਆਨਲਾਈਨ ਕਰਫ਼ਿਊ ਦੇ ਪਾਸ ਜਾਰੀ ਕਰਨ ਦੇ ਲਈ ਅਧਿਕਾਰੀ ਤੈਨਾਤ

 ਇੱਕ ਸਿੰਗਲ ਕਲਿੱਕ ਨਾਲ ਜ਼ਿਲ•ਾ ਨਿਵਾਸੀ ਪ੍ਰਾਪਤ ਕਰ ਸਕਣਗੇ ਕਰਫ਼ਿਊ ਪਾਸ
 ਆਨਲਾਈਨ ਕਰਫ਼ਿਊ ਦੇ ਪਾਸ ਜਾਰੀ ਕਰਨ ਦੇ ਲਈ ਅਧਿਕਾਰੀ ਤੈਨਾਤ

ਪਠਾਨਕੋਟ 31 ਮਾਰਚ (RAJINDER RAJAN BUREAU CHIEF)
 ਜਰੂਰਤਮੰਦ ਲੋਕਾਂ ਨੁੰ ਕਰਫ਼ਿਊ ਪਾਸ ਪ੍ਰਾਪਤ ਕਰਨ ਦੇ ਲਈ ਪੰਜਾਬ ਸਰਕਾਰ ਦੁਆਰਾ ਆਨਲਾਈਨ ਕਰਫ਼ਿਊ ਪਾਸ ਜਾਰੀ ਕਰਨ ਦੀ ਸੁਵਿਧਾ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਜਿਲ•ਾ ਪਠਾਨਕੋਟ ਦੇ ਲੋਕਾਂ ਨੂੰ ਵੀ ਇਹ ਸੁਵਿਧਾ ਦਿੱਤੀ ਜਾ ਰਹੀ ਹੈ। ਜਿਸ ਤੇ ਲੋਕ ਕਰਫ਼ਿਊ ਦੇ ਪਾਸ ਦੇ ਲਈ ਘਰ ਤੋਂ ਹੀ ਆਨਲਾਈਨ ਅਪਲਾਈ ਕਰ ਸਕਣਗੇ। ਇਹ ਜਾਣਕਾਰੀ ਸ. ਪਿਰਥੀ ਸਿੰਘ ਸਹਾਇਕ ਕਮਿਸ਼ਨਰ ਪਠਾਨਕੋਟ ਨੇ ਦਿੱਤੀ।
ਉਨ•ਾਂ ਦੱਸਿਆ ਕਿ ਵੈੱਬਸਾਈਟ https://epasscovid19.pais.net.in/.   ਤੇ ਅਪਲਾਈ ਕਰਕੇ ਕਰਫ਼ਿਊ ਦੇ ਪਾਸ ਪ੍ਰਾਪਤ ਕਰ ਸਕਣਗੇ। ਉਨ•ਾਂ ਨੇ ਕਿਹਾ ਕਿ ਲੋਕ ਕਰਫ਼ਿਊ ਦੇ ਦੌਰਾਨ ਬਾਹਰ ਜਾਣ ਦਾ ਯੋਗ ਕਾਰਨ ਅਤੇ ਆਪਣੇ ਵਿਵਰਨ ਅੱਪਲੋਡ ਕਰਨਗੇ ਜਿਸ ਦੇ ਬਾਅਦ ਉਨ•ਾਂ ਨੂੰ ਪਾਸ ਜਾਰੀ ਕਰ ਦਿੱਤਾ ਜਾਵੇਗਾ ਅਤੇ ਪਿੰ੍ਰਟ ਲੈ ਸਕਣਗੇ। ਉਨ•ਾਂ ਨੇ ਦੱਸਿਆ ਕਿ ਇਸ ਤੋਂ ਲੋਕਾਂ ਨੁੰ ਵੱਡੀ ਰਾਹਤ ਮਿਲੇਗੀ ਅਤੇ ਉਹ ਘਰ ਤੋਂ ਹੀ ਇੱਕ ਸਿੰਗਲ ਕਲਿੱਕ ਤੋਂ ਆਨਲਾਈਨ ਕਰਫ਼ਿਊ ਪਾਸ ਪ੍ਰਾਪਤ ਕਰ ਸਕਣਗੇ।
ਉਨ•ਾਂ ਦੱਸਿਆ ਕਿ ਜ਼ਿਲ•ਾ ਪ੍ਰਸ਼ਾਸਨ ਵੱਲੋਂ ਕਰਫ਼ਿਊ ਪਾਸ ਨਾਲ ਸਬੰਧਿਤ ਆਨਲਾਈਨ ਸੁਵਿਧਾ ਪ੍ਰਦਾਨ ਕਰਨ ਦੇ ਲਈ ਜ਼ਿਲ•ਾ ਪਠਾਨਕੋਟ ਦੇ ਹੋਣਹਾਰ 5 ਅਧਿਕਾਰੀ ਤੈਨਾਤ ਕੀਤੇ ਗਏ ਹਨ। ਇਸੇ ਹੀ ਤਰ•ਾਂ ਪੁਲਿਸ ਵਿਭਾਗ ਵੱਲੋਂ ਵੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਇਸੇ ਤਰ•ਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ-ਆਪਣੇ ਇਲਾਕੇ ਨਾਲ ਸਬੰਧਿਤ ਕਰਫ਼ਿਊ ਪਾਸ ਜਾਰੀ ਕਰਨ ਦੇ ਲਈ ਅਧਿਕਾਰ ਦਿੱਤਾ ਗਿਆ ਹੈ। ਉਨ•ਾਂ ਨੇ ਲੋਕਾਂ ਨੂੰ ਕਰਫ਼ਿਊ ਪਾਸ ਦੇ ਲਈ ਉਪਰੋਕਤ ਵੈੱਬਸਾਈਟ ਤੇ ਅਰਜ਼ੀ ਦਾਖਲ ਕਰਨ ਦੀ ਅਪੀਲ ਕੀਤੀ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਅਗਰ ਕੋਈ ਵਿਅਕਤੀ ਅਨਪੜ ਹੈ, ਆਈ.ਟੀ.ਬਾਰੇ ਨਹੀਂ ਜਾਣਦਾ ਜਾਂ ਉਸ ਕੋਲ ਲੈਬਟਾੱਪ ਜਾਂ ਇੰਡਰੋਇਡ ਫੋਨ ਨਹੀਂ ਹੈ ਤਾਂ ਪਾਸ ਬਣਾਉਂਣ ਲਈ ਉਸ ਦਾ ਕਾਰਨ ਯੋਗ ਹੈ ਤਾਂ ਉਹ ਮੈਨੁਅਲ ਪਾਸ ਵੀ ਜਾਰੀ ਕਰਵਾਉਂਣ ਲਈ ਅਪਲਾਈ ਕਰ ਸਕਦਾ ਹੈ। ਉਨ•ਾਂ ਕਿਹਾ ਕਿ ਜਿਨ•ਾਂ ਦੇ ਆਨ ਲਾਈਨ ਪਾਸ ਰਿਜੈਕਟ ਕੀਤੇ ਗਏ ਹਨ ਉਸ ਦਾ ਕਾਰਨ ਹੈ ਕਿ ਉਸ ਵਿਅਕਤੀ ਵੱਲੋਂ ਸਹੀਂ ਕਾਗਜਾਤ ਨਹੀਂ ਅਪਲੋਡ ਕੀਤੇ ਗਏ। ਆਨਲਾਈਨ ਕਰਫਿਓ ਪਾਸ ਲਈ ਪਾਸਪੋਰਟ ਸਾਈਜ ਦੀ ਸਾਫ ਫੋਟੋ, ਇੱਕ ਆਈਡੀ ਪਰੂਫ ਜਿਸ ਵਿੱਚ ਪਾਸਪੋਰਟ, ਅਧਾਰ ਕਾਰਡ ਜਾਂ ਪੈਨ ਕਾਰਡ ਦੀ ਫੋਟੋ ਕਾਪੀ ਲਗਾਈ ਗਈ ਹੋਵੇ। ਉਨ•ਾਂ ਕਿਹਾ ਕਿ ਘਰ ਤੋਂ ਬਾਹਰ ਆਉਂਣ ਦੀ ਲੋੜ ਨਹੀਂ ਹੈ ਅਤੇ ਘਰ ਬੇਠੇ ਹੀ ਯੋਗ ਕਾਰਜ ਲਈ ਆਨਲਾਈਨ ਈ- ਪਾਸ ਪ੍ਰਾਪਤ ਕਰ ਸਕਦੇ ਹਨ।

2 Attachments
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply