ਕਿਸ਼ਨਗੜ੍ਹ ,ਅਲਾਵਲਪੁਰ ,ਕਾਲਾ ਬੱਕਰਾ ਦੇ ਪਿੰਡਾਂ ਦੇ ਵਿੱਚ ਲੋਕਾਂ ਵੱਲੋਂ ਕਰਫਿਊ ਨਿਯਮਾਂ ਦੀ ਉਲੰਘਣਾ
* ਸਥਾਨਕ ਪੁਲਿਸ ਵੱਲੋਂ ਪਿੰਡਾਂ ਵਿੱਚ ਨਹੀਂ ਲਗਾਈ ਜਾਂਦੀ ਹੈ ਗਸ਼ਤ
* ਔਰਤਾਂ ਤੇ ਬੱਚਿਆਂ ਵੱਲੋਂ ਮੂੰਹ ਤੇ ਨਹੀਂ ਪਾਏ ਜਾ ਰਹੇ ਮਾਸਕ – ਢਾਣੀਆਂ ਬਣਾ ਕੇ ਪਿੰਡਾਂ ਚ ਬੈਠੇ ਜਗ੍ਹਾ ਜਗ੍ਹਾ ਲੋਕ
ਜਲੰਧਰ – (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) – ਦੋਆਬਾ ਟਾਈਮ ਦੀ ਟੀਮ ਦੇ ਪੱਤਰਕਾਰਾਂ ਵੱਲੋਂ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਥਾਣੇ ਦੇ ਅੰਤਰਗਤ ਪੈਂਦੇ ਪਿੰਡ ਕਿਸ਼ਨਗੜ੍ਹ, ਸੰਘਵਾਲ, ਦੁਗਰੀ, ਬੱਲਾਂ , ਕਰਾੜੀ,ਰਸੂਲਪੁਰ ਬ੍ਰਾਹਮਣਾ , ਥਾਣਾ ਆਦਮਪੁਰ ਦੇ ਅੰਤਰਗਤ ਪਿੰਡ ਅਲਾਵਲਪੁਰ, ਬਿਆਸ ਪਿੰਡ , ਦੌਲਤਪੁਰ ਅਤੇ ਥਾਣਾ ਭੋਗਪੁਰ ਦੇ ਪਿੰਡ ਕਾਲਾ ਬੱਕਰਾ , ਜੱਲੋਵਾਲ ਪਿੰਡਾਂ ਵਿਖੇ ਪਿੰਡ ਦੀਆਂ ਔਰਤਾਂ ,ਮਰਦ ਤੇ ਬੱਚੇ ਢਾਣੀਆਂ ਬਣਾ ਕੇ ਘੁੰਮਦੇ ਦੇਖੇ ਗਏ ਬਹੁਤ ਹੀ ਘੱਟ ਲੋਕਾਂ ਨੇ ਮਾਸਕ ਪਾਏ ਹੋਏ ਸਨ ਅਤੇ ਫਾਸਲਾ ਵੀ ਨਹੀਂ ਰੱਖਿਆ ਹੋਇਆ ਸੀ। ਪਿੰਡਾਂ ਵਿੱਚ ਸਾਰੀਆਂ ਦੁਕਾਨਾਂ ਵੀ ਖੁੱਲ੍ਹੀਆਂ ਸਨ । ਜਦੋਂ ਦੁਕਾਨਦਾਰਾਂ ਨੂੰ ਪੁਛਿਆ ਕਿ ਤੁਹਾਡੇ ਕੋਲ ਦੁਕਾਨ ਖੋਲਣ ਦੀ ਮਨਜ਼ੂਰੀ ਹੈ । ਤੁਸੀਂ ਸਰਕਾਰ ਦੇ ਕਾਨੂੰਨ ਦੀ ਉਲੰਘਣਾ ਕਰ ਰਹੇ ਹੋ । ਬੰਦ ਹੀ ਕਰਨ ਲੱਗੇ ਹਾਂ । ਛੋਟੇ ਬੱਚੇ ਦੀ ਵੀ ਢਾਣੀਆਂ ਬਣਾ ਕੇ ਖੇਡਦੇ ਦੇਖੇ ਗਏ ਕਿਸੇ ਨੇ ਮੂੰਹ ਤੇ ਮਾਸਕ ਨਹੀਂ ਪਾਇਆ ਹੋਇਆ ਸੀ । ਨੌਜਵਾਨ ਮੁੰਡੇ ,ਔਰਤਾਂ ਤੇ ਮਰਦ ਵੀ ਪਿੰਡਾਂ ਵਿੱਚ ਬਿਨਾਂ ਕਿਸੇ ਕੰਮ ਤੋਂ ਘੁੰਮਦੇ ਦੇਖੇ ਗਏ ।
ਅਗਰ ਲੋਕ ਇਸੇ ਤਰ੍ਹਾਂ ਲਾਪਰਵਾਹੀ ਕਰਦੇ ਰਹੇ ਤਾਂ ਇਸ ਦੇ ਨਤੀਜੇ ਗੰਭੀਰ ਹੋਣਗੇ।
ਜ਼ਿਕਰਯੋਗ ਹੈ ਕਿ ਇਸ ਥਾਣਿਆਂ ਦੀ ਪੁਲਸ ਵੱਲੋਂ ਪਿੰਡਾਂ ਵਿੱਚ ਗਸ਼ਤ ਲਗਾਈ ਹੀ ਨਹੀਂ ਜਾਂਦੀ । ਪੁਲਿਸ ਸਿਰਫ ਕਿਸ਼ਨਗੜ੍ਹ ਅੱਡੇ ਅਤੇ ਅਲਾਵਲਪੁਰ ਚੌਕ ਵਿੱਚ ਨਾਕੇ ਤੇ ਹੀ ਨਜ਼ਰ ਆਈ । ਪਿੰਡਾਂ ਦੇ ਮੁਹਤਬਰ ਪਤਵੰਤਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਹੈ ਕਿ ਪਿੰਡਾਂ ਚ ਪੁਲਸ ਗਸ਼ਤ ਵਧਾਈ ਜਾਵੇ । ਅਤੇ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪਿੰਡਾਂ ਦੇ ਲੋਕਾਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇ ।
ਉਕਤ ਪਿੰਡਾਂ ਵਿੱਚ ਸਬਜ਼ੀ ਵੇਚਣ ਵਾਲੇ ਵੀ ਭਾਰੀ ਗਿਣਤੀ ਵਿੱਚ ਘੁੰਮਦੇ ਦੇਖੇ ਗਏ ਪ੍ਰੰਤੂ ਕਿਸੇ ਕੋਲ ਵੀ ਕਰਫਿਊ ਪਾਸ ਨਹੀਂ ਸੀ । ਉਨ੍ਹਾਂ ਵੱਲੋਂ ਸਬਜ਼ੀ ਵੀ ਆਪਣੀ ਮਨਮਾਨੀ ਦੇ ਭਾਅ ਤੇ ਵੇਚੀ ਜਾ ਰਹੀ ਸੀ ।
ਇਸ ਸਬੰਧੀ ਸਥਾਨਕ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਪਿੰਡਾਂ ਵਿੱਚ ਕਰਫਿਊ ਦੇ ਜਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements