ਜਲੰਧਰ (SANDEEP VIRDI) ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਦੇ ਆਦੇਸ਼ਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫ਼ਲ ਅਤੇ ਸਬਜ਼ੀ ਮਾਰਕੀਟ ਮਕਸੂਦਾਂ ਵਿਖੇ ਚੱਲ ਰਹੀਆਂ 5 ਫਰਮਾਂ ਦੇ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ‘ਤੇ ਲਾਇਸੰਸ ਮੁਅੱਤਲ ਕੀਤੇ ਗਏ ਹਨ।
ਇਹ ਕਾਰਵਾਈ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਜਾਰੀ ਸਖ਼ਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੀਤੀ ਗਈ ਜਿਸ ਦੌਰਾਨ ਫ਼ਲ ਤੇ ਸਬਜ਼ੀ ਮੰਡੀ ਵਿੱਚ ਫਰਮਾਂ ਨੂੰ ਸਵੇਰੇ ਵੇਲੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਭੀੜ ਇਕੱਠੀ ਨਾ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ। ਜਿਵੇਂ ਹੀ ਇਨਾਂ ਫਰਮਾਂ ਨੂੰ ਨਿਯਮਾਂ ਦੀ ਉਲੰਘਣਾ ਕਰਕੇ ਭੀੜ ਇਕੱਠੀ ਕਰਦੇ ਪਾਇਆ ਗਿਆ ਤਾਂ ਇਨ੍ਹਾਂ ਦੇ ਅਗਲੇ 15 ਦਿਨਾਂ ਲਈ ਲਾਈਸੰਸ ਸਸਪੈਂਡ ਕਰ ਦਿੱਤੇ ਗਏ।
ਫਰਮ ਜਿਨ੍ਹਾਂ ਦੇ ਲਾਇਸੰਸ ਕੈਂਸਲ ਕੀਤੇ ਗਏ ਹਨ ਉਨ੍ਹਾਂ ਵਿੱਚ ਓਮ ਪ੍ਰਕਾਸ਼ ਐਂਡ ਸੰਨਜ਼, ਮੈ/ਸ ਗੋਪਾਲ ਦਾਸ ਮਨੋਹਰ ਲਾਲ, ਮੈ/ਸ ਅਨੇਜਾ ਵੈਜੀਟੇਬਲ ਕੰਪਨੀ, ਮੈ/ਸ ਸਾਈ ਬਾਬਾ ਟੋਮੇਟੋ ਕੰਪਨੀ ਅਤੇ ਮੈ/ਸ ਬਾਲੀ ਟਰੇਨਿੰਗ ਕੰਪਨੀ ਸ਼ਾਮਿਲ ਹਨ। ਸਕੱਤਰ ਮਾਰਕਿਟ ਕਮੇਟੀ ਦੇ ਆਦੇਸ਼ਾਂ ਅਨੁਸਾਰ ਇਨ੍ਹਾਂ ਫਰਮਾਂ ਨੂੰ ਤੁਰੰਤ ਆਪਣਾ ਕੰਮ ਕਾਜ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਰਫ਼ਿਊ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਇਆ ਗਿਆ ਹੈ ਅਤੇ ਜੇ ਕੋਈ ਕਰਫ਼ਿਊ ਨਿਯਮਾਂ ਦੀ ਅਣਦੇਖੀ ਕਰੇਗਾ ਤਾਂ ਉਸ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp