ਹੋਰਨਾਂ ਸੂਬਿਆਂ ਤੋਂ ਜੰਮੂ ਕਸਮੀਰ ਜਾਣ ਵਾਲੇ ਪ੍ਰਵਾਸੀ ਮਜਦੂਰਾਂ ਦੀ ਸੰਖਿਆ ਹੋਈ 1 ਹਜਾਰ ਤੋਂ ਪਾਰ
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰਵਾਸੀ ਮਜਦੂਰਾਂ ਨੂੰ ਕੋਰਿਨਟਾਈਨ ਕਰਕੇ ਕੀਤੀ ਜਾ ਰਹੀ ਹੈ ਸਾਂਭ ਸੰਭਾਲ
ਪ੍ਰਵਾਸੀ ਮਜਦੂਰਾਂ ਦੇ ਭੋਜਨ, ਰਹਿਣ ਅਤੇ ਸਿਹਤ ਸੇਵਾਵਾਂ ਦਾ ਜਿਲ•ਾ ਪ੍ਰਸਾਸਨ ਰੱਖ ਰਿਹਾ ਧਿਆਨ
ਪਠਾਨਕੋਟ,1ਅਪ੍ਰੈਲ (RAJINDER RAJAN BUREAU CHIEF) ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਚਲ ਰਹੇ ਕਰਫਿਓ ਦੋਰਾਨ ਭਾਰੀ ਸੰਖਿਆਂ ਵਿੱਚ ਪ੍ਰਵਾਸੀ ਮਜਦੂਰ ਜੰਮੂ ਕਸਮੀਰ ਨੂੰ ਜਾਣ ਲਈ ਪਠਾਨਕੋਟ ਵਿਖੇ ਪਹੁੰਚ ਰਹੇ ਹਨ, ਪਰ ਜੰਮੂ ਕਸਮੀਰ ਦੀ ਸਰਹੱਦ ਕਰਫਿਓ ਦੇ ਚਲਦਿਆਂ ਪੂਰੀ ਤਰ•ਾਂ ਸੀਲ ਕਰ ਦਿੱਤੀ ਗਈ ਹੈ ਜਿਸ ਕਾਰਨ ਪਠਾਨਕੋਟ ਵਿਖੇ ਇਸ ਸਮੇਂ ਪ੍ਰਵਾਸੀ ਮਜਦੂਰਾਂ ਦੀ ਸੰਖਿਆ ਕਰੀਬ ਇੱਕ ਹਜਾਰ ਤੋਂ ਜਿਆਦਾ ਹੈ, ਜਿਲ•ਾ ਪ੍ਰਸਾਸਨ ਵੱਲੋਂ ਜਿਲ•ਾ ਪਠਾਨਕੋਟ ਵਿੱਚ ਕਰੀਬ 7 ਸਥਾਨਾਂ ਤੇ ਇਨ•ਾਂ ਪ੍ਰਵਾਸੀ ਮਜਦੂਰਾਂ ਦੇ ਠਹਿਰਾਵ ਦੀ ਵਿਵਸਥਾ ਕੀਤੀ ਗਈ ਹੈ ਅਤੇ ਹੋਰ ਤਿੰਨ ਸਥਾਨਾਂ ਨੂੰ ਅਡਵਾਂਸ ਵਿੱਚ ਤਿਆਰ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਕਰੋਨਾਂ ਵਾਈਰਸ ਦੇ ਚਲਦਿਆਂ ਜਿੱਥੇ ਪ੍ਰਵਾਸੀ ਮਜਦੂਰ ਦੇ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਸੋਸਲ ਡਿਸਟੈਂਸ ਦਾ ਵਿਸ਼ੇਸ ਧਿਆਨ ਰੱਖਿਆ ਜਾ ਰਿਹਾ ਹੈ। ਕਰੀਬ 400 ਵਿਅਕਤੀ ਦੇ ਠਹਿਰਾਅ ਵਾਲੇ ਸਥਾਨ ਤੇ ਕਰੀਬ 200 ਵਿਅਕਤੀ ਹੀ ਠਹਿਰਾਏ ਗਏ ਹਨ ਤਾਂ ਜੋ ਜਿਆਦਾ ਮਿਲ ਵਰਤਨ ਇਨ•ਾਂ ਵਿੱਚ ਨਾ ਹੋਵੇ ਅਤੇ ਇੱਕ ਦੂਜੇ ਤੋਂ ਨਿਰਧਾਰਤ ਦੂਰੀ ਬਣੀ ਰਹੇ। ਜਿਕਰਯੋਗ ਹੈ ਕਿ ਕੂਝ ਸਥਾਨਾਂ ਤੇ ਕੂਝ ਪ੍ਰਵਾਸੀ ਮਹਿਲਾਵਾਂ ਅਤੇ ਬੱਚੇ ਵੀ ਸਾਮਲ ਹਨ। ਇਨ•ਾਂ ਪ੍ਰਵਾਸੀ ਮਜਦੂਰਾਂ ਨੂੰ ਜਿੱਥੇ ਤਿੰਨੋਂ ਸਮੇਂ ਭੋਜਨ ਉਪਲਬੱਦ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਇਨ•ਾਂ ਦੇ ਮੈਡੀਕਲ ਚੈਕਅੱਪ ਦਾ ਵੀ ਵਿਸ਼ੇਸ ਧਿਆਨ ਰੱਖਿਆ ਜਾ ਰਿਹਾ ਹੈ।
ਪਠਾਨਕੋਟ ਵਿੱਚ ਵੱਧ ਰਹੀ ਪ੍ਰਵਾਸੀ ਮਜਦੂਰਾਂ ਦੀ ਸੰਖਿਆਂ ਨੂੰ ਲੈ ਕੇ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਇਸ ਸਬੰਧ ਵਿੱਚ ਜੰਮੂ ਕਸਮੀਰ ਦੇ ਨਾਲ ਲਗਦੇ ਜਿਲ•ਾ ਕਠੂਆ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਅਤੇ ਉਨ•ਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਦੂਸਰੇ ਪਾਸੇ ਪਹਿਲਾ ਹੀ ਉਨ•ਾਂ ਵੱਲੋਂ ਕਰੀਬ 4 ਤੋਂ 5 ਹਜਾਰ ਪ੍ਰਵਾਸੀ ਮਜਦੂਰਾਂ ਨੂੰ ਕੋਰਿਨਟਾਈਨ ਕਰਕੇ ਉਨ•ਾਂ ਦੇ ਠਹਿਰਾਵ ਲਈ ਵਿਵਸਥਾ ਕੀਤੀ ਗਈ ਹੈ ਅਤੇ ਵਿਵਸਥਾ ਹੋਰ ਨਾ ਹੋਣ ਦੀ ਸੂਰਤ ਵਿੱਚ ਇਨ•ਾਂ ਪ੍ਰਵਾਸੀ ਮਜਦੂਰਾਂ ਨੂੰ ਪਠਾਨਕੋਟ ਵਿਖੇ ਹੀ ਠਹਿਰਾਇਆ ਜਾਵੇ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਇਨ•ਾਂ ਪ੍ਰਵਾਸੀ ਮਜਦੂਰਾਂ ਦੇ ਰਹਿਣ, ਖਾਣਾ, ਸਿਹਤ ਸੇਵਾਵਾਂ ਆਦਿ ਦੀ ਵਿਵਸਥਾ ਪ੍ਰਸਾਸਨ ਵੱਲੋਂ ਪਹਿਲਾ ਹੀ ਕੀਤੀ ਗਈ ਹੈ। ਉਨ•ਾ ਦੱਸਿਆ ਕਿ ਜਿਲ•ਾ ਪ੍ਰਸਾਸਨ ਵੱਲੋਂ ਜਿਲ•ੇ ਵਿੱਚ ਕਰੀਬ 8-9 ਸਥਾਨਾਂ ਤੇ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੋਰ ਵੀ ਜਿਲਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਿੱਥੇ ਵੀ ਪ੍ਰਵਾਸੀ ਮਜਦੂਰ ਹਨ ਉੱਥੇ ਹੀ ਇਨ•ਾਂ ਨੂੰ ਰੋਕਿਆ ਜਾਵੇ, ਕਿਉਕਿ ਜਿਲ•ਾ ਪਠਾਨਕੋਟ ਵਿੱਚ ਨਿਰਧਾਰਤ ਸਮਰੱਥਾ ਹੈ ਅਗਰ ਇਸੇ ਹੀ ਤਰ•ਾਂ ਇਨ•ਾਂ ਦੀ ਸੰਖਿਆ ਵਿੱਚ ਵਾਧਾ ਹੁੰਦਾ ਰਿਹਾ ਤਾਂ ਸਥਿਤੀ ਗੰਭੀਰ ਬਣ ਸਕਦੀ ਹੈ। ਉਨ•ਾਂ ਦੱਸਿਆ ਕਿ ਪ੍ਰਵਾਸੀ ਮਜਦੂਰਾਂ ਨੂੰ ਰੱਖਣ ਲਈ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਹੀ ਇਨ•ਾਂ ਪ੍ਰਵਾਸੀ ਮਜਦੂਰਾਂ ਨੂੰ ਕੋਰਿਨਟਾਈਨ ਕਰ ਕੇ ਸਾਭ ਸੰਭਾਲ ਕੀਤੀ ਜਾ ਰਹੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp