ਕਰਫਿਓ ਦੇ ਚਲਦਿਆਂ ਓਟ ਕਲੀਨਿਕ ਅਤੇ ਸਾਰੇ ਨਸ਼ਾ ਛਡਾਊ ਕੇਂਦਰ ਰਜਿਸਟਰ ਮਰੀਜ਼ਾਂ ਨੂੰ ਦਵਾਈ ਘਰ ਲੈ ਕੇ ਜਾਣ ਦੀ ਆਗਿਆ
ਓਟ ਕਲੀਨਿਕ ਅਤੇ ਸਾਰੇ ਨਸ਼ਾ ਛਡਾਊ ਕੇਂਦਰ ਚੋਂ ਇਲਾਜ ਕਰਵਾ ਰਹੇ ਨੋਜਵਾਨ ਨੂੰ ਦੋ ਹਫਤਿਆਂ ਲਈ ਦਵਾਈ ਘਰ ਲੈ ਜਾਣ ਦੀ ਸਹੂਲਤ
ਪਠਾਨਕੋਟ, 1 ਅਪ੍ਰੈਲ (RAJINDER RAJAN BUREAU CHIEF) ਕਰੋਨਾ ਵਾਈਰਸ ਦੇ ਚਲਦਿਆ ਲਗਾਏ ਗਏ ਕਰਫਿਓ ਦੋਰਾਨ ਹੁਣ ਓਟ ਕਲੀਨਿਕ ਅਤੇ ਸਾਰੇ ਨਸ਼ਾ ਛਡਾਊ ਕੇਂਦਰ ਰਜਿਸਟਰ ਮਰੀਜ਼ਾਂ ਨੂੰ ਦੋ ਹਫਤਿਆਂ ਲਈ ਦਵਾਈ ਘਰ ਲੈ ਜਾਣ ਦੀ ਸਹੂਲਤ ਦੇ ਰਹੀ ਹੈ। ਇਹ ਪ੍ਰਗਟਾਵਾ ਡਾ. ਵਿਨੋਦ ਸਰੀਨ ਸਿਵਲ ਸਰਜਨ ਪਠਾਨਕੋਟ ਨੇ ਕੀਤਾ। ਉਨ•ਾਂ ਕਿਹਾ ਕਿ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਦਿੱਤੇ ਗਏ ਦਿਸਾ ਨਿਰਦੇਸਾਂ ਅਧੀਨ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਇਸ ਚੁਣੌਤੀ ਪੂਰਨ ਸਮੇਂ ਦੌਰਾਨ ਨਸ਼ਿਆਂ ਦੇ ਪੀੜਤ ਮਰੀਜ਼ਾਂ ਲਈ ਵੱਡੀ ਰਾਹਤ ਵਜੋਂ ਪੰਜਾਬ ਸਰਕਾਰ ਨੇ 198 ਓਟ (ਓ.ਓ.ਟੀ) ਕਲੀਨਿਕ, 35 ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਅਤੇ 108 ਲਾਇਸੰਸਸੁਦਾ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਨੂੰ ਮਾਨਸਿਕ ਰੋਗਾਂ ਦੇ ਡਾਕਟਰਾਂ ਦੁਆਰਾ ਮੁਲਾਂਕਣ ਤੋਂ ਬਾਅਦ ਰਜਿਸਟਰ ਮਰੀਜ਼ਾਂ ਨੂੰ ਬੁਪ੍ਰੇਨੋਰਫਾਈਨ+ਨਲੋਕਸੋਨ ਦਵਾਈ ਦੀ ਦੋ ਹਫਤੇ ਦੀ ਡੋਜ਼ ਘਰ ਲੈ ਜਾਣ ਦੀ ਸਹੂਲਤ ਦੇਣ ਦੀ ਮਨਜ਼ੂਰੀ ਦਿੱਤੀ ਹੈ।
ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੋਰ ਇਲਾਜ ਸੇਵਾਵਾਂ ਸਮੇਤ ਨਸ਼ਾ ਛੁਡਾਊ ਪ੍ਰੋਗਰਾਮਾਂ ਤਹਿਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜੋ ਨੋਜਵਾਨਾ ਓਟ ਸੈਂਟਰਾਂ ਤੋਂ ਆਪਣਾ ਇਲਾਜ ਕਰਵਾ ਰਹੇ ਹਨ ਉਨ•ਾਂ ਦੇ ਇਲਾਜ ਵਿੱਚ ਕਿਸੇ ਤਰ•ਾਂ ਦਾ ਠਹਿਰਾਅ ਨਾ ਆਵੇ ਇਸ ਲਈ ਉਪਰੋਕਤ ਸੁਵਿਧਾ ਦਿੱਤੀ ਜਾ ਰਹੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp