– ਪਠਾਨਕੋਟ ਲਈ ਗੁਰਦਿਆਲ ਸੈਣੀ ਜ਼ਿਲ੍ਹਾ ਪ੍ਰਧਾਨ ਨਿਯੁਕਤ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਤਾਰ ਕਰਦੇ ਹੋਏ ਦੋ ਸੂਬਾ ਜਨਰਲ ਸਕੱਤਰ, ਪੰਜ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨ, ਇੱਕ ਜ਼ਿਲ੍ਹਾ ਪ੍ਰਧਾਨ ਤੇ ਮਾਝਾ ਜ਼ੋਨ ਦੇ ਜ਼ਿਲ੍ਹਾ ਪਠਾਨਕੋਟ ਦਾ ਢਾਂਚਾ ਐਲਾਨਿਆ ਹੈ।
ਜਾਰੀ ਸੂਚੀ ਤਹਿਤ ਡਾ. ਅਨਿਲ ਭਾਰਦਵਾਜ ਪਠਾਨਕੋਟ ਤੇ ਗੋਪੀ ਸ਼ਰਮਾ ਨੂੰ ਸੂਬਾ ਜਨਰਲ ਸਕੱਤਰ, ਨਰਿੰਦਰ ਕੁਮਾਰ ਹਲਕਾ ਪ੍ਰਧਾਨ ਭੋਅ, ਹਰੀਸ਼ ਬੰਗਾ ਹਲਕਾ ਪ੍ਰਧਾਨ ਫਗਵਾੜਾ, ਪ੍ਰਿੰਸੀਪਲ ਸੁਰਿੰਦਰ ਸਿੰਘ ਬਸਰਾ ਹਲਕਾ ਪ੍ਰਧਾਨ ਦਸੂਹਾ, ਹਰਮੀਤ ਸਿੰਘ ਔਲਖ ਹਲਕਾ ਪ੍ਰਧਾਨ ਟਾਂਡਾ ਜਦਕਿ ਹਲਕਾ ਪਠਾਨਕੋਟ ਲਈ ਸੌਰਭ ਬਹਿਲ ਤੇ ਕੈਪਟਨ ਸੁਨੀਲ ਕੁਮਾਰ ਆਧਾਰਤ ਦੋ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ।
ਜ਼ਿਲ੍ਹਾ ਪਠਾਨਕੋਟ ਲਈ ਗੁਰਦਿਆਲ ਸੈਣੀ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ। ਪਠਾਨਕੋਟ ਜ਼ਿਲ੍ਹਾ ਉਪ ਪ੍ਰਧਾਨ ‘ਚ ਸੁਖਵਿੰਦਰ ਸਿੰਘ ਸੁੱਖੀ, ਰਾਜ ਕੁਮਾਰ ਤੇ ਐਸਡੀਓ ਸੁਨੀਲ ਕੁਮਾਰ. ਜ਼ਿਲ੍ਹਾ ਜਨਰਲ ਸਕੱਤਰ ‘ਚ ਵਿਜੇ ਕੁਮਾਰ ਬਿੱਟਾ, ਪਰਮਿੰਦਰ ਸਿੰਘ, ਆਰਕੇ ਸ਼ਰਮਾ (ਸ਼ੌਕਰ), ਦੇਸ ਰਾਜ, ਸੰਤੋਸ਼ ਕੁਮਾਰੀ, ਕਾਮਰੇਡ ਜੋਗਿੰਦਰ, ਠਾਕੁਰ ਪ੍ਰਭਾਵ ਸਿੰਘ, ਰਾਜੇਸ਼ ਕੁਮਾਰ, ਮਾਇਟੀ ਡੀਨ, ਬੋਧ ਰਾਜ ਮਹਿਰਾ ਤੇ ਅਮਰਜੀਤ ਸਿੰਘ ਸੈਣੀ ਦੇ ਨਾਮ ਸ਼ਾਮਲ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp