ਪਠਾਨਕੋਟ ਦੇ ਸਾਰੇ ਪਿੰਡਾਂ ਨੂੰ ਸਪ੍ਰੇ ਕਰ ਕੇ ਕੀਟਾਣੂ ਮੁਕਤ ਬਣਾਇਆ

ਸਹਿਰ ਪਠਾਨਕੋਟ ਅਤੇ ਜਿਲ•ਾ ਪਠਾਨਕੋਟ ਦੇ ਕਰੀਬ 421 ਪਿੰਡਾਂ ਵਿੱਚ ਸੈਨੇਟਾਈਜ ਦਾ ਕੰਮ ਮੁਕੰਮਲ
ਪਿੰਡਾਂ ਵਿੱਚ ਸਾਫ ਸਫਾਈ ਰੱਖੀ ਜਾਵੇ ਬਰਕਰਾਰ—ਡਿਪਟੀ ਕਮਿਸ਼ਨਰ
ਪਠਾਨਕੋਟ, 1 ਅਪ੍ਰੈਲ(RAJINDER RAJAN BUREAU CHIEF) ਕਾਰਪੋਰੇਸਨ ਵੱਲੋਂ ਪਠਾਨਕੋਟ ਦੀਆਂ ਜਨਤਕ ਥਾਵਾਂ ਅਤੇ ਵਾਰਡਾਂ ਵਿੱਚ ਸਪ੍ਰੇ ਕੀਤੀ ਜਾ ਰਹੀ ਹੈ ਅਤੇ ਸਹਿਰ ਨੂੰ ਸੈਨੀਟਾਈਜ ਕੀਤਾ ਜਾ ਰਿਹਾ ਹੈ ਇਸੇ ਹੀ ਤਰ•ਾ ਤੇ ਜਿਲ•ਾ ਵਿਕਾਸ ਤੇ ਪੰਚਾਇਤ ਅਫਸ਼ਰ ਦੀ ਨਿਗਰਾਨੀ ਵਿੱਚ ਜਿਲ•ਾ ਪਠਾਨਕੋਟ ਦੇ 421 ਪਿੰਡਾਂ ਵਿੱਚ ਸਪ੍ਰੇ ਦਾ ਕੰਮ ਮੁਕੰਮਲ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਸਰਕਾਰ ਵੱਲੋਂ ਜਿਲ•ਾ ਪਠਾਨਕੋਟ ਨੂੰ ਕਰੀਬ 17 ਹਜਾਰ ਕੀਟਨਾਸ਼ਕ ਸਪ੍ਰੇ ਦੀ ਦਵਾਈ ਭੇਜੀ ਗਈ ਸੀ , ਜਿਸ ਨਾਲ ਜਿਲ•ਾ ਪਠਾਨਕੋਟ ਦੇ ਸਾਰੇ ਪਿੰਡਾਂ ਨੂੰ ਸਪ੍ਰੇ ਕਰ ਕੇ ਕੀਟਾਣੂ ਮੁਕਤ ਬਣਾਇਆ ਗਿਆ ਹੈ।
ਜਾਣਕਾਰੀ ਦਿੰਦਿਆਂ ਸ. ਪਰਮਪਾਲ ਸਿੰਘ ਜਿਲ•ਾ ਵਿਕਾਸ ਤੇ ਪੰਚਾਇਤ ਅਫਸ਼ਰ ਪਠਾਨਕੋਟ ਨੇ ਦੱਸਿਆ ਕਿ ਜਿਲ•ਾ ਪਠਾਨਕੋਟ ਦੇ ਸਾਰੇ ਪਿੰਡਾਂ ਵਿਚ ਕੀਟਨਾਸ਼ਕ ਸਪ੍ਰੈਅ ਦਾ ਛਿੜਕਾਅ ਕੀਤਾ ਗਿਆ ਹੈ । ਉਨ•ਾਂ ਦੱਸਿਆ ਕਿ ਇਸ ਕਾਰਜ ਲਈ ਸਾਰੇ ਬੀਡੀਪੀਓਜ ਨੇ ਆਪਣੇ-ਆਪਣੇ ਏਰੀਏ ਦੇ ਪਿੰਡਾਂ ਵਿਚ ਪੰਚਾਇਤਾਂ ਦੀ ਮਦਦ ਨਾਲ ਕੀਟਨਾਸ਼ਕ ਸਪ੍ਰੈਅ ਦਾ ਛਿੜਕਾਅ ਕਰਵਾਇਆ ਹੈ। ਉਨ•ਾਂ ਦੱਸਿਆ ਕਿ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਨਿਰਦੇਸਾਂ ਤਹਿਤ ਸਾਰੇ ਪਿੰਡਾਂ ਵਿਚ ਸਪ੍ਰੈਅ ਕੀਤਾ ਗਿਆ ਹੈ ਤਾਂ ਜੋ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਨੂੰ ਵੀ ਕੀਟਾਣੂ ਮੁਕਤ ਕੀਤਾ ਜਾ ਸਕੇ। ਜਿਲ•ਾ ਪ੍ਰਸ਼ਾਸਨ ਵੱਲੋਂ ਪਿੰਡਾਂ ਵਿੱਚ ਗਲੀ-ਗਲੀ ਅਤੇ ਸਾਰੀਆਂ ਥਾਵਾਂ, ਪਾਰਕਾਂ, ਛੱਪੜਾਂ ਅਤੇ ਆਲੇ-ਦੁਆਲੇ ਸਪ੍ਰੈਅ ਕਰਵਾਇਆ ਗਿਆ ਹੈ। ਉਨ•ਾਂ ਕਿਹਾ ਕਿ ਇਹ ਸਪ੍ਰੈਅ ਪਿੰਡ ਨੂੰ ਰੋਗ ਮੁਕਤ ਕਰਨ ਦੀ ਦਿਸ਼ਾ ਵਿਚ ਮੀਲ ਪੱਥਰ ਸਾਬਤ ਹੋਵੇਗਾ ਅਤੇ ਇਸੇ ਨੂੰ ਲੈ ਕੇ ਪੰਚਾਇਤ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਸਹਿਰ ਸਹਿਰ ਅਤੇ ਪਿੰਡ ਪਿੰਡ ਸੈਨਾਟਾਈਜ ਕੀਤਾ ਜਾ ਰਿਹਾ ਹੈ ਤਾਂ ਜੋ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਿਆ ਜਾਵੇ। ਉਨ•ਾਂ ਕਿਹਾ ਕਿ ਜਿਲ•ਾ ਪਠਾਨਕੋਟ ਦੇ ਪਿੰਡਾਂ ਅਤੇ ਸਹਿਰਾਂ ਦੇ ਲੋਕਾਂ ਅੱਗੇ ਅਪੀਲ ਹੈ ਕਿ ਜਿਲ•ਾ ਪ੍ਰਸਾਸਨ ਵੱਲਂੋ ਸਾਫ ਸਫਾਈ ਨੂੰ ਲੈ ਕੇ ਜੋ ਕਾਰਜ ਕੀਤੇ ਹਨ ਉਨ•ਾਂ ਕਾਰਜਾਂ ਨੂੰ ਬਰਕਰਾਰ ਰੱਖਣਾ ਹਰੇਕ ਨਾਗਰਿਕ ਦਾ ਫਰਜ ਹੈ। ਅਗਰ ਅਸੀਂ ਬੀਮਾਰੀ ਤੋਂ ਬਚਨਾ ਹੈ ਤਾਂ ਸਾਨੂੰ ਅਪਣੇ ਘਰ•ਾਂ ਵਿੱਚ ਅਤੇ ਆਲੇ ਦੁਆਲੇ ਸਾਫ ਸਫਾਈ ਰੱਖਣੀ ਬਹੁਤ ਜਰੂਰੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply