ਸਮਾਜਸੈਵੀ ਸੰਸਥਾਵਾਂ ਦੇ ਨਾਲ ਨਾਲ ਨਿਜੀ ਸੰਸਥਾਵਾਂ ਵੀ ਆਈਆਂ ਅੱਗੇ
ਅੰਮ੍ਰਿਤਸਰ, 02 ਅਪ੍ਰੈਲ (BUREU CHIEF SANDEEP VIRDI) : ਕੋਰੋਨਾ ਵਾਇਰਸ ਤੋਂ ਜ਼ਿਲ•ਾ ਵਾਸੀਆਂ ਨੂੰ ਬਚਾਏ ਰੱਖਣ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਅਤੇ ਕੁਝ ਨਿੱਜੀ ਸੰਸਥਾਵਾਂ ਵੀ ਲੋੜਵੰਦਾਂ ਦੀ ਸਹਾਇਤਾਂ ਲਈ ਅੱਗੇ ਆ ਰਹੀਆਂ ਹਨ ਅਤੇ ਉਨ•ਾਂ ਵਲੋਂ ਲੋੜਵੰਦਾਂ ਤੱਕ ਰਾਸ਼ਨ ਅਤੇ ਫੂਡ ਦੇ ਪੈਕੇਟ ਘਰ ਘਰ ਤੱਕ ਪਹੁੰਚਾਏ ਜਾ ਰਹੇ ਹਨ।
ਇਕ ਨਿੱਜੀ ਸੰਸਥਾ ਐਡਵਾਂਸ ਇੰਡੀਆ ਪ੍ਰੋਜੈਕਟ ਲਿਮ: ਵਲੋ ਸੈਲੀਬਰੇਸ਼ਨ ਮਾਲ ਦੇ 16 ਪਰਿਵਾਰਾਂ ਨੂੰ ਅਡਾਪਟ ਵੀ ਕੀਤਾ ਗਿਆ ਹੈ ਅਤੇ ਉਨਾਂ• ਦੇ ਰਹਿਣ ਸਹਿਣ ਅਤੇ ਖਾਣ ਪੀਣ ਦੀ ਵਿਵਸਥਾ ਵੀ ਕੰਪਨੀ ਵਲੋ ਕੀਤੀ ਜਾ ਰਹੀ ਹੈ ਅਤੇ ਇਸਦੇ ਨਾਲ ਨਾਲ ਸੈਲੀਬਰੇਸ਼ਨ ਮਾਲ ਵਿਚ ਲੋੜਵੰਦਾਂ ਲਈ ਫੂਡ ਪੈਕਟ ਤਿਆਰ ਕਰਕੇ ਲੋੜਵੰਦਾਂ ਤੱਕ ਪਹੁੰਚਾਏ ਜਾ ਰਹੇ ਹਨ। ਇਸ ਕੰਪਨੀ ਵਲੋਂ ਪੂਰੇ ਪੰਜਾਬ ਵਿੱਚ ਲੋੜਵੰਦਾਂ ਲਈ ਲੰਗR ਵੀ ਲਗਾਏ ਜਾ ਰਹੇ ਹਨ।
ਸ਼੍ਰੀਮਤੀ ਨਿਧੀ ਮਹਿਰਾ ਸੈਟਰ ਹੈਡ ਸੈਲੀਬਰੇਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਪ੍ਰਸ਼ਾਸਨ ਅਤੇ ਆਮ ਲੋਕਾਂ ਵਲੋ ਲੋੜਵੰਦਾਂ ਦੀਆਂ ਜੋ ਵੀ ਲਿਸਟਾ ਮੁੱਹਈਆਂ ਕਰਵਾਈਆਂ ਜਾਂਦੀਆਂ ਹਨ ਉਸ ਦੇ ਮੁਤਾਬਕ ਮਾਲ ਦੇ ਕਰਮਚਾਰੀ ਘਰ ਘਰ ਜਾ ਕੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਹਨ। ਉਨ•ਾਂ ਦੱਸਿਆ ਕਿ ਕੰਪਨੀ ਦੇ ਕਰਮਚਾਰੀ ਰੋਜ਼ਾਨਾ ਲਿਸਟਾਂ ਅਨੁਸਾਰ ਵੱਖ ਵੱਖ ਇਲਾਕਿਆਂ ਵਿਚ ਜਾ ਕੇ ਅਤੇ ਇਲਾਕਿਆਂ ਦੇ ਮੋਹਤਬਰ ਵਿਅਕਤੀਆਂ ਦੀ ਸਹਾਇਤਾ ਨਾਲ ਲੋੜਵੰਦਾਂ ਨੂੰ ਘਰ ਘਰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਸ੍ਰੀਮਤੀ ਮਹਿਰਾ ਨੇ ਦੱਸਿਆ ਕਿ ਇਸ ਰਾਸ਼ਨ ਵਿੱਚ ਆਟਾ, ਦਾਲ, ਚੀਨੀ, ਤੇਲ, ਚਾਹਪਤੀ ਆਦਿ ਸ਼ਾਮਲ ਹਨ। ਉਨ•ਾਂ ਦੱਸਿਆ ਕਿ ਹੁਣ ਤੱਕ ਕੰਪਨੀ ਵਲੋਂਂ ਰੋਜ਼ਾਨਾ 500 ਤੋਂ ਵੱਧ ਰਾਸ਼ਨ ਦੇ ਪੈਕਟ ਲੋੜਵੰਦਾਂ ਤੱਕ ਪਹੁੰਚਾਏ ਜਾ ਚੁਕੇ ਹਨ। ਸ੍ਰੀਮਤੀ ਮਹਿਰਾ ਨੇ ਦੱਸਿਆ ਕਿ ਸੀਨੀਅਰ ਪੱਤਰਕਾਰ ਦੀਪਕ ਮਹਿਰਾ ਵੀ ਸਾਡੇ ਇਸ ਕੰਮ ਵਿੱਚ ਕਾਫ਼ੀ ਸਹਿਯੋਗ ਕਰ ਰਹੇ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp