ਈਐੱਸਆਈ ਹਸਪਤਾਲ ਫੋਕਲ ਪੁਆਇੰਟ ਜਲੰਧਰ ‘ਸਿਰਫ ਐਮਰਜੈਂਸੀ ਹੀ ਦਵਾਈ ਮਿਲੇਗੀ ਬਾਕੀ ਮਰੀਜ਼ ਘਰਾਂ ਨੂੰ ਜਾਓ ‘ ਡਿਊਟੀ ਦੌਰਾਨ ਮਹਿਲਾ ਡਾਕਟਰ ਨੇ ਕਿਹਾ
* ਕਰਫਿਊ ਦੌਰਾਨ ਦਵਾਈ ਲੈਣ ਆਏ ਮਰੀਜ਼ਾਂ ਨੂੰ ਸਟਾਫ ਅਤੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ ਖੱਜਲ ਖ਼ੁਆਰ
ਜਲੰਧਰ – (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) – ਈਐੱਸਆਈ ਹਸਪਤਾਲ ਫੋਕਲ ਪੁਆਇੰਟ ਜਲੰਧਰ ਵਿਖੇ ਕਰਫਿਊ ਦੇ ਵਿੱਚ ਦੂਰੋਂ ਦੂਰੋਂ ਦਵਾਈ ਲੈਣ ਆਏ ਮਰੀਜ਼ਾਂ ਨੂੰ ਬੇਰੰਗ ਮੁੜਨਾ ਪਿਆ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਝ ਪ੍ਰਵਾਸੀ ਮਜ਼ਦੂਰਾਂ ਤੇ ਔਰਤਾਂ ਨੇ ਜੋ ਕਿ ਦਵਾਈ ਲੈਣ ਆਏ ਹੋਏ ਸਨ , ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਤਾਂ ਉਹ ਘਰਾਂ ਵਿੱਚੋਂ ਨਿੱਕਲ ਵੀ ਨਹੀਂ ਸਕਦੇ ਸਨ ਪ੍ਰੰਤੂ ਹੁਣ ਪ੍ਰਸ਼ਾਸਨ ਵੱਲੋਂ ਕਰਫਿਊ ਦੇ ਦੌਰਾਨ ਮਰੀਜ਼ਾਂ ਨੂੰ ਦਵਾਈ ਲੈਣ ਦੀ ਖੁੱਲ੍ਹ ਦਿੱਤੀ ਗਈ ਹੈ। ਜਾਂ ਨੂੰ ਜੋ ਵੀ ਦਵਾਈਆਂ ਜ਼ਰੂਰੀ ਲੋਡ਼ੀਂਦੀਆਂ ਚਾਹੀਦੀਆਂ ਹਨ ਉਹ ਆਪਣੀ ਪਾਰਟੀ ਤੇ ਕਾਰਡ ਵਗੈਰਾ ਤੇ ਲੈ ਸਕਦੇ ਹਨ । ਡਿਊਟੀ ਦੋਰਾਨ ਕੋਈ ਵੀ ਡਾਕਟਰ ਜਾਂ ਹੋਰ ਕੋਈ ਮੁਲਾਜ਼ਮ ਉਨ੍ਹਾਂ ਨੂੰ ਦਵਾਈ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ। ਪ੍ਰੰਤੂ ਉਹ ਅੱਜ ਜਦੋਂ ਦਵਾਈ ਲੈਣ ਇਹ ਈਐੱਸਆਈ ਹਸਪਤਾਲ ਪਹੁੰਚੇ ਤਾਂ ਪਰਚੀ ਕਟਾਉਣ ਸਮੇਂ ਮਹਿਲਾ ਕਰਮਚਾਰੀ ਵਲੋਂ ਸਾਰੇ ਮਰੀਜ਼ਾਂ ਨਾਲ ਘਟੀਆ ਵਤੀਰਾ ਕੀਤਾ ਜਾ ਰਿਹਾ ਸੀ । ਤੇ ਪਰਚੀ ਕੱਟਣ ਤੋਂ ਇਨਕਾਰ ਕਰ ਰਹੀ ਸੀ । ਮਹਿਲਾ ਨੂੰ ਕਹਿ ਰਹੀ ਸੀ ਕਿ ਤੂੰ ਹਰ ਰੋਜ਼ ਦਵਾਈ ਲੈਣ ਆ ਜਾਂਦੀ ਹੈ । ਤੁਹਾਨੂੰ ਦਵਾਈ ਨਹੀਂ ਮਿਲੇਗੀ । ਕਰੀਬ ਇੱਕ ਘੰਟਾ ਲਾਈਨਾਂ ਵਿੱਚ ਖੜ੍ਹੇ ਰਹਿਣ ਤੋਂ ਬਾਅਦ ਕਿਸੇ ਨੇ ਦਵਾਈ ਨਹੀਂ ਦਿੱਤੀ ।
ਦੂਸਰੀ ਲਾਈਨ ਵਿੱਚ ਭਾਰੀ ਗਿਣਤੀ ਵਿੱਚ ਮਰੀਜ਼ ਜੋ ਕਿ ਡਾਕਟਰ ਤੋਂ ਦਵਾਈ ਲੈਣ ਲਈ ਖੜ੍ਹੇ ਹੋਏ ਸਨ । ਡਿਊਟੀ ਦੌਰਾਨ ਮਹਿਲਾ ਡਾਕਟਰ ਆਪਣੀ ਸੀਟ ਤੋਂ ਦਵਾਈਆਂ ਦਿੰਦੀ ਹੀ ਉੱਠ ਕੇ ਚਲੀ ਗਈ । ਕਰੀਬ ਇੱਕ ਘੰਟੇ ਤੋਂ ਉੱਪਰ ਜਦੋਂ ਉਹ ਨਹੀਂ ਆਈ ਤਾਂ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ । ਮਹਿਲਾ ਡਾਕਟਰ ਜਦੋਂ ਆਈ ਤਾਂ ਉਸ ਨੇ ਬਾਹਰ ਆ ਕੇ ਲੋਕਾਂ ਨੂੰ ਝਿੜਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਤੁਸੀਂ ਆਪਣੇ ਘਰਾਂ ਨੂੰ ਜਾਓ ਸਿਰਫ ਐਮਰਜੈਂਸੀ ਹੀ ਦਵਾਈ ਮਿਲਣੀ ਹੈ ਹੋਰ ਕਿਸੇ ਨੂੰ ਦਵਾਈ ਨਹੀਂ ਮਿਲਦੀ ਹੈ । ਮਹਿਲਾ ਡਾਕਟਰ ਨਾਲ ਬਹਿਸ ਤੋਂ ਬਾਅਦ ਕੁਝ ਮਰੀਜ਼ਾਂ ਨੂੰ ਨੂੰ ਹੀ ਸਿਰਫ ਦਵਾਈ ਮਿਲੀ ਤੇ ਉਹ ਆਪਣੇ ਘਰਾਂ ਨੂੰ ਚਲੇ ਗਏ । ਬਹੁਤ ਸਾਰੇ ਮਰੀਜ਼ ਬਿਨਾਂ ਦਵਾਈ ਲਏ ਹੀ ਆਪਣੇ ਘਰਾਂ ਨੂੰ ਚਲੇ ਗਏ ।
ਫੈਕਟਰੀਆਂ ਵਿੱਚ ਕੰਮ ਕਾਰ ਕਰਨ ਵਾਲੇ ਮਜ਼ਦੂਰਾਂ ਦੀ ਸਿਹਤ ਮਹਿਕਮੇ ਤੋਂ ਪੁਰਜ਼ੋਰ ਮੰਗ ਹੈ ਕਿ ਉਹ ਜਦੋਂ ਵੀ ਈਐੱਸਆਈ ਹਸਪਤਾਲ ਵਿਖੇ ਦਵਾਈ ਲੈਣ ਜਾਂਦੇ ਹਨ ਤਾਂ ਡਾਕਟਰਾਂ ਅਤੇ ਹੋਰ ਸਟਾਫ਼ ਵੱਲੋਂ ਉਨ੍ਹਾਂ ਨਾਲ ਸਹੀ ਵਿਵਹਾਰ ਨਹੀਂ ਕੀਤਾ ਜਾਂਦਾ । ਆਪਣੀ ਮਨਮਰਜ਼ੀ ਨਾਲ ਹੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ ।ਕੀ ਅਧਿਕਾਰੀ ਡਾਕਟਰਾਂ ਅਤੇ ਹੋਰ ਸਟਾਫ ਦੀਆਂ ਮਨਮਰਜ਼ੀਆਂ ਨੂੰ ਰੋਕਣਗੇ ? ਤਾਂ ਜੋ ਕਿ ਉਨ੍ਹਾਂ ਨੂੰ ਹਰ ਰੋਜ਼ ਖੱਜਲ ਖੁਆਰ ਨਾ ਹੋਣਾ ਪਵੇ ।
ਸਬੰਧੀ ਪੱਖ ਜਾਨਣ ਲਈ ਸਿਵਲ ਸਰਜਨ ਡਾ ਗੁਰਵਿੰਦਰ ਕੌਰ ਚਾਵਲਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਉਨ੍ਹਾਂ ਫੋਨ ਹੀ ਨਹੀਂ ਚੁੱਕਿਆ । ਇਸ ਸਬੰਧੀ ਪੱਖ ਜਾਨਣ ਲਈ ਐੱਮ ਐੱਸ ਡਾਕਟਰ ਲਵਨੀਨ ਗਰਗ ਨਾਲ ਗੱਲਬਾਤ ਕੀਤੀ ਗਈ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਚੁੱਕੀ ਹੈ। ਉਹ ਇਸ ਸਬੰਧੀ ਸਬੰਧਤ ਡਾਕਟਰ ਅਤੇ ਸਟਾਫ ਖਿਲਾਫ ਸਖਤ ਕਾਰਵਾਈ ਕਰਨਗੇ । ਤੇ ਅਗਾਊਂ ਲੋਕਾਂ ਨੂੰ ਕੋਈ ਵੀ ਸਮੱਸਿਆ ਪੇਸ਼ ਆਉਣ ਨਹੀਂ ਦਿੱਤੀ ਜਾਵੇਗੀ ।
ਕੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਅਤੇ ਸਿਹਤ ਮਹਿਕਮੇ ਦੇ ਅਧਿਕਾਰੀ ਇਸ ਤਰਫ਼ ਧਿਆਨ ਦੇਣਗੇ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp