ਮੱਧ ਪ੍ਰਦੇਸ਼—ਮਾਮਲਾ ਜ਼ਿਲੇ ਦੇ ਗੁਲਰੀਪਾੜਾ ਦਾ ਹੈ, ਜਿਥੇ 60 ਸਾਲਾ ਨਰਸਿੰਘ ਬੋਦਰ ਦੇ ਰਾਸ਼ਨ ਕਾਰਡ ‘ਚ ਘਰ ਦੇ ਤਿੰਨ ਮੈਂਬਰਾਂ ਦੇ ਨਾਂ ਦਰਜ ਹਨ। ਜਿਸ ‘ਚ ਇਕ ਕੁੱਤੇ ਦਾ ਨਾਂ ਹੈ। ਰਾਸ਼ਨ ਕਾਰਡ ‘ਤੇ ਨਰਸਿੰਘ ਨੇ ਕੁੱਤੇ ਦਾ ਨਾਂ ਰਾਜੂ ਤੇ ਰਿਸ਼ਤੇ ਵਾਲੇ ਕਾਲਮ ‘ਚ ਆਪਣਾ ਪੁੱਤਰ ਦੱਸਿਆ ਹੈ।
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਰਸਿੰਘ ਦੁਕਾਨ ‘ਤੇ ਰਾਸ਼ਣ ਲੈਣ ਗਿਆ। ਇਸ ਦੌਰਾਨ ਦੁਕਾਨਦਾਰ ਨੇ ਉਸਤੋਂ ਰਾਸ਼ਨ ਕਾਰਡ ‘ਤੇ ਦਰਜ ਤਿੰਨ ਮੈਂਬਰਾਂ ਦੇ ਆਧਾਰ ਕਾਰਡ ਨੰਬਰ ਮੰਗੇ। ਉਸਨੇ ਦੋ ਮੈਂਬਰਾਂ ਦੇ ਨੰਬਰ ਤਾਂ ਦੇ ਦਿੱਤੇ ਪਰ ਤੀਜੇ ਦਾ ਨੰਬਰ ਨਹੀਂ ਦੇ ਸਕਿਆ।
ਉਸਤੋਂ ਜਦ ਪੁੱਛਿਆ ਗਿਆ ਕਿ ਕਾਰਡ ‘ਤੇ ਤੀਜੇ ਨੰਬਰ ‘ਤੇ ਕਿਸਦਾ ਨਾਮ ਹੈ ਤਾਂ ਉਸਨੇ ਕਿਹਾ ਕਿ ਉਹ ਉਸਦਾ ਕੁੱਤਾ ਹੈ ਤੇ ਕੁੱਤਾ ਉਸਦੇ ਪੁੱਤਰ ਵਰਗਾ ਹੈ। ਜੋ ਵੀ ਹੋਵੇ ਕੁੱਤੇ ਦੇ ਨਾਂ ਤੋਂ ਨਰਸਿੰਘ ਨੇ 60 ਕਿਲੋ ਰਾਸ਼ਨ ਲੈ ਕੇ ਖਾ ਲਿਆ।
ਖਾਧ ਇੰਸਪੈਕਟਰ ਅਨੁਰਾਗ ਵਰਮਾ ਨੇ ਜਨਪਦ ਪੰਚਾਇਤ ਸਰਦਾਰਪੁਰ ਦੇ ਸੀ.ਈ.ਓ. ਨੂੰ ਰਾਸ਼ਨ ਕਾਰਡ ‘ਚੋਂ ਕੁੱਤੇ ਦਾ ਨਾਂ ਹਟਾਉਣ ਦਾ ਆਦੇਸ਼ ਦਿੱਤਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp